ਯੂਕੇ: ਨਸਲੀ ਸ਼ੋਸ਼ਣ ਦਾ ਸ਼ਿਕਾਰ ਹੋਇਆ ਪੰਜਾਬੀ ਮੂਲ ਦਾ ਨੌਜਵਾਨ, 6.6 ਮਿਲੀਅਨ ਪੌਂਡ ਅਦਾਇਗੀ ਦੀ ਮੰਗ
Published : May 27, 2021, 5:58 pm IST
Updated : May 27, 2021, 5:58 pm IST
SHARE ARTICLE
Sikh bullied and racially abused at work wants record £6.6m payout
Sikh bullied and racially abused at work wants record £6.6m payout

ਕੰਮ ਦੌਰਾਨ ਸਾਥੀਆਂ ਵੱਲੋਂ ਕੀਤੀਆਂ ਗਈਆਂ ਨਸਲੀ ਟਿੱਪਣੀਆਂ ਅਤੇ ਅਪਮਾਨ ਕਰਕੇ ਇਸ ਨੌਜਵਾਨ ਨੂੰ ਆਪਣੀ ਨੌਕਰੀ ਛੱਡਣ ਦੇ ਨਾਲ ਮਾਨਸਿਕ ਤਣਾਅ ਦਾ ਵੀ ਸਾਹਮਣਾ ਕਰਨਾ ਪਿਆ।

ਲੰਡਨ : ਦੁਨੀਆਂ ਦੇ ਵਿਕਸਿਤ ਦੇਸ਼ਾਂ ਵਿਚ ਅਜੇ ਵੀ ਨਸਲੀ ਭੇਦਭਾਵ ਅਤੇ ਸ਼ੋਸ਼ਣ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ ਇਕ ਸਿੱਖ ਕਰਮਚਾਰੀ ਜਿਸ ਦਾ ਸਾਥੀਆਂ ਦੁਆਰਾ ਨਸਲੀ ਸ਼ੋਸ਼ਣ ਦੌਰਾਨ 'ਅਰਬ ਜੁੱਤੀ ਬੰਬ' ਕਹਿ ਕੇ ਮਖੌਲ ਉਡਾਇਆ ਗਿਆ ਸੀ, ਉਸ ਵੱਲੋਂ 6.6 ਮਿਲੀਅਨ ਡਾਲਰ ਦੇ ਹਰਜਾਨੇ ਦੀ ਮੰਗ ਕੀਤੀ ਜਾ ਰਹੀ ਹੈ।

ਅਜਿਹੇ ਹੀ ਨਸਲੀ ਸ਼ੋਸ਼ਣ ਦਾ ਸ਼ਿਕਾਰ ਯੂਕੇ ਵਿਚ ਇੱਕ ਪੰਜਾਬੀ ਮੂਲ ਦਾ ਸਿੱਖ ਨੌਜਵਾਨ ਹੋਇਆ ਹੈ। ਕੰਮ ਦੌਰਾਨ ਸਾਥੀਆਂ ਵੱਲੋਂ ਕੀਤੀਆਂ ਗਈਆਂ ਨਸਲੀ ਟਿੱਪਣੀਆਂ ਅਤੇ ਅਪਮਾਨ ਕਰਕੇ ਇਸ ਨੌਜਵਾਨ ਨੂੰ ਆਪਣੀ ਨੌਕਰੀ ਛੱਡਣ ਦੇ ਨਾਲ ਮਾਨਸਿਕ ਤਣਾਅ ਦਾ ਵੀ ਸਾਹਮਣਾ ਕਰਨਾ ਪਿਆ। ਇਸ ਵਿਅਕਤੀ ਦਾ ਨਾਮ ਕੈਰਨ ਸਿੱਧੂ ਹੈ। ਇਹ ਵਿਅਕਤੀ ਤਕਨੀਕੀ ਕੰਪਨੀ ਐਕਸਰਟਿਸ ਵਿਚ 46,000 ਪੌਂਡ ਸਲਾਨਾ ਤਨਖ਼ਾਹ ਵਾਲੀ ਨੌਕਰੀ ਕਰਦਾ ਸੀ। ਜਿਸ ਦੌਰਾਨ ਉਸ ਨੂੰ ਧੱਕੇਸ਼ਾਹੀ ਅਤੇ ਅਪਮਾਨ ਦਾ ਸਾਹਮਣਾ ਕਰਨਾ ਪਿਆ। 

Kieran SidhuKieran Sidhu

ਇਸ ਨਸਲੀ ਭੇਦਭਾਵ ਕਰਕੇ ਉਹ ਪਹਿਲਾਂ ਹੀ ਜਾਤੀ ਵਿਤਕਰੇ, ਨਸਲੀ ਪਰੇਸ਼ਾਨੀ ਅਤੇ ਫਰਮ ਵਿਰੁੱਧ ਉਸਾਰੂ ਬਰਖਾਸਤਗੀ ਦੇ ਦਾਅਵੇ ਜਿੱਤ ਚੁੱਕਾ ਹੈ। ਬਰਤਾਨੀਆ ਵਿੱਚ ਪੈਦਾ ਹੋਇਆ ਇਹ ਸੇਲਜ਼ਮੈਨ ਸਕਾਟਿਸ਼ ਅਤੇ ਭਾਰਤੀ ਮੂਲ ਦਾ ਹੈ, ਆਪਣੀ ਟੀਮ ਵਿੱਚ ਇਕਲੌਤਾ ਗੈਰ ਗੋਰਾ ਸੀ ਅਤੇ ਉਸ ਨੂੰ ਇੱਕ ਸੀਰੀਅਨ ਪ੍ਰਵਾਸੀ ਕਿਹਾ ਜਾਂਦਾ ਸੀ।

ਕੰਮ ਦੌਰਾਨ ਹੁੰਦੇ ਨਸਲੀ ਅਪਮਾਨ ਕਰਕੇ ਉਸ ਨੂੰ ਆਪਣੀ ਨੌਕਰੀ ਛੱਡਣੀ ਪਈ ਅਤੇ ਮਾਨਸਿਕ ਤਣਾਅ ਵਿੱਚ ਉਸਦਾ ਚੈਕਅੱਪ ਕਰਨ ਵਾਲੇ ਮਨੋਵਿਗਿਆਨਕ ਅਨੁਸਾਰ ਇੰਗਲੈਂਡ ਦੇ ਬੈਸਿੰਗਸਟੋਕ ਵਿਚਲੇ ਦਫ਼ਤਰ ਵਿੱਚ ਉਸ ਨੂੰ ਬਹੁਤ ਜ਼ਿਆਦਾ ਮਾਨਸਿਕ ਨੁਕਸਾਨ ਪਹੁੰਚਿਆ ਹੈ ਤੇ ਉਹ ਦੁਬਾਰਾ ਕੰਮ ਨਹੀਂ ਕਰ ਸਕਦਾ। 
ਆਪਣੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਨੁਕਸਾਨ ਲਈ ਕੈਰਨ 6,638,938 ਮਿਲੀਅਨ ਪੌਂਡ ਦੀ ਮੰਗ ਕਰ ਰਿਹਾ ਹੈ। ਜੇ ਉਸ ਨੂੰ ਇਹ ਪੂਰੀ ਰਕਮ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਇਹ ਮੌਜੂਦਾ ਟ੍ਰਿਬਿਊਲ ਰਿਕਾਰਡ 4.7 ਮਿਲੀਅਨ ਪੌਂਡ ਤੋਂ ਬਹੁਤ ਜ਼ਿਆਦਾ ਹੋਵੇਗੀ।

Kieran SidhuKieran Sidhu

ਸਿੱਧੂ ਨੇ ਸਾਖਥੈਂਪਟਨ ਵਿਚ ਇੱਕ ਰੁਜ਼ਗਾਰ ਟ੍ਰਿਬਿਊਨਲ ਨੂੰ ਦੱਸਿਆ ਕਿ ਸੇਲਜ਼ ਟੀਮ ਵਿਚ ਉਸ ਨੂੰ ਇੱਕ ਅਰਬ ਵੀ ਕਿਹਾ ਜਾਂਦਾ ਸੀ, ਜਿਸ ਨੇ ਆਪਣੀ ਜੁੱਤੀ ਵਿੱਚ ਬੰਬ ਲੁਕੋਇਆ ਹੋਵੇ। ਸਿੱਧੂ ਸਾਲ 2012 ਵਿੱਚ ਇਸ ਫਰਮ ਦਾ ਇਸ ਕਰਮਚਾਰੀ ਬਣਿਆ ਸੀ। ਜਨਵਰੀ 2016 ਵਿੱਚ ਅਕਾਊਂਟ ਮੈਨੇਜਰ ਬਣ ਜਾਣ ਤੋਂ ਬਾਅਦ ਉਸ ਦੀਆਂ ਪ੍ਰੇਸ਼ਾਨੀਆਂ ਵਧ ਗਈਆਂ। 

ਟ੍ਰਿਬਿਊਨਲ ਨੇ ਪਾਇਆ ਕਿ ਸਿੱਧੂ ਦੇ ਤਿੰਨ ਸਾਬਕਾ ਸਹਿਯੋਗੀਆਂ ਗਲੇਨ ਸਮਿਥ, ਸਟੂਅਰਟ ਸਮਿੱਥ ਅਤੇ ਜੌਨ ਕਲੇਰੀ ਨੇ ਉਸ ਨੂੰ ਨਸਲੀ ਤੌਰ 'ਤੇ ਪਰੇਸ਼ਾਨ ਕੀਤਾ। ਅਖੀਰ ਵਿੱਚ ਸਿੱਧੂ ਨੇ ਮਈ 2017 ਵਿੱਚ ਫਰਮ ਦੇ ਬੈਸਿੰਗਸਟੋਕ ਦਫ਼ਤਰ ਵਿੱਚ ਅਤਿਅੰਤ ਤਣਾਅ ਅਤੇ ਚਿੰਤਾ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਨੌਕਰੀ ਛੱਡ ਦਿੱਤੀ ਸੀ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement