
ਮ੍ਰਿਤਕ ਆਪਣੇ ਪਿੱਛੇ ਛੱਡ ਗਈ ਦੋ ਮਾਸੂਮ ਬੱਚੇ
ਮੁਹਾਲੀ: ਬੀਤੇ ਦਿਨੀ ਇਟਲੀ ਦੇ ਜ਼ਿਲ੍ਹਾ ਮਾਨਤੋਵਾ ’ਚ ਪੈਂਦੇ ਪਾਲੀਦਾਨੋ ਵਿਖੇ ਹੋਏ ਸੜਕ ਹਾਦਸੇ ’ਚ 37 ਸਾਲਾ ਪੰਜਾਬਣ ਭਾਰਤੀ ਸੈਣੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਸ਼ਾਮ ਨੂੰ ਪੈਦਲ ਜਾ ਰਹੀ ਸੀ ਕਿ ਸੜਕ ਪਾਰ ਕਰਨ ਲਗਿਆਂ ਕਾਰ ਦੀ ਚਪੇਟ ਵਿਚ ਆ ਗਈ। ਜ਼ਖ਼ਮੀ ਹਾਲਤ ਵਿਚ ਭਾਰਤੀ ਸੈਣੀ ਨੂੰ ਹਸਪਤਾਲ ਲਿਆਂਦਾ ਗਿਆ।
'
PHOTO
ਜਿਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿਤਾ। ਮ੍ਰਿਤਕਾ ਪਿਛਲੇ ਲੰਬੇ ਸਮੇਂ ਤੋਂ ਅਪਣੇ ਪਤੀ ਨਾਲ ਇਟਲੀ ਵਿਚ ਰਹਿ ਰਹੀ ਸੀ। ਇਨ੍ਹਾਂ ਦੇ 2 ਬੱਚੇ ਹਨ, ਜਿਨ੍ਹਾਂ ਦੀ ਉਮਰ 15 ਅਤੇ 11 ਸਾਲ ਦੱਸੀ ਗਈ ਹੈ। ਮ੍ਰਿਤਕਾ ਦੇ ਪਤੀ ਰਿੰਕੂ ਸੈਣੀ ਨੇ ਦਸਿਆ ਕਿ ਕਾਗਜ਼ੀ ਕਾਰਵਾਈ ਤੋਂ ਬਾਅਦ ਅਪਣੀ ਪਤਨੀ ਦੀ ਮ੍ਰਿਤਕ ਦੇਹ ਨੂੰ ਭਾਰਤ ਲੈ ਕੇ ਜਾਣਗੇ ਜਿਥੇ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਜਾਵੇਗਾ।