
ਅਜਿਹਾ ਪਹਿਲੀ ਵਾਰ ਹੈ ਜਦੋਂ ਬਰਬਰੀ ਨੇ ਕਿਸੇ ਸਿੱਖ ਬੱਚੇ ਨੂੰ ਆਪਣੇ ਬ੍ਰੈਂਡ ਦੀ ਮਸ਼ਹੂਰੀ ਲਈ ਚੁਣਿਆ ਹੋਵੇ।
ਚੰਡੀਗੜ੍ਹ: ਬ੍ਰਿਟੇਨ ਦੇ ਮਸ਼ਹੂਰ ਲਗਜ਼ਰੀ ਬ੍ਰੈਂਡ ਬਰਬਰੀ ਨੇ ਆਪਣੀ ਬੱਚਿਆਂ ਦੀ ਕੁਲੈਕਸ਼ਨ ਲਈ ਇਕ ਸਿੱਖ ਬੱਚੇ ਸਾਹਿਬ ਸਿੰਘ ਨੂੰ ਮਾਡਲ ਬਣਾਇਆ ਹੈ। ਇਸ ਖ਼ਬਰ ਨੂੰ ਲੈ ਕੇ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਅਜਿਹਾ ਪਹਿਲੀ ਵਾਰ ਹੈ ਜਦੋਂ ਬਰਬਰੀ ਨੇ ਕਿਸੇ ਸਿੱਖ ਬੱਚੇ ਨੂੰ ਆਪਣੇ ਬ੍ਰੈਂਡ ਦੀ ਮਸ਼ਹੂਰੀ ਲਈ ਚੁਣਿਆ ਹੋਵੇ।
Sikh boy Model for viral Burberry Children collection
ਬਰਬਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਹਿਬ ਸਿੰਘ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਹਨਾਂ ਤਸਵੀਰਾਂ ਵਿਚ ਸਿੱਖ ਬੱਚੇ ਨੂੰ ਸਕੂਲ ਦੀ ਵਰਦੀ ਵਿਚ ਦੇਖਿਆ ਜਾ ਸਕਦਾ ਹੈ ਅਤੇ ਉਸ ਨੇ ਸਿਰ ’ਤੇ ਕਾਲੇ ਰੰਗ ਦਾ ਪਟਕਾ ਬੰਨ੍ਹਿਆ ਹੋਇਆ ਹੈ। ਸੋਸ਼ਲ ਮੀਡੀਆ ’ਤੇ ਲੋਕ ਬਰਬਰੀ ਦੇ ਇਸ ਫ਼ੈਸਲੇ ਦੀ ਸ਼ਲਾਘਾ ਕਰ ਰਹੇ ਹਨ।