ਖ਼ਬਰਾਂ |

ਤਾਜ਼ਾ |

ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀ ਭਾਰਤੀ ਦੀ ਕਿਸ਼ਤੀ ਹਾਦਸੇ ’ਚ ਮੌਤ 
Published : Oct 27, 2024, 9:15 pm IST
Updated : Oct 27, 2024, 9:15 pm IST
SHARE ARTICLE
Representative Image.
Representative Image.

ਕਿਸ਼ਤੀ ਖਸਤਾਹਾਲ ਹੋਣ ਕਾਰਨ ਹਵਾ ਨਿਕਲ ਜਾਣ ਮਗਰੋਂ ਡੁੱਬੀ, ਤੈਰ ਕੇ ਕਿਨਾਰੇ ਲੱਗੇ ਸਵਾਰ, ਭਾਰਤੀ ਵਿਅਕਤੀ ਨੂੰ ਦਿਲ ਦਾ ਦੌਰਾ ਪਿਆ

ਪੈਰਿਸ : ਉੱਤਰੀ ਫਰਾਂਸ ’ਚ ਐਤਵਾਰ ਸਵੇਰੇ ਇਕ ਕਿਸ਼ਤੀ ਹਾਦਸੇ ’ਚ 40 ਸਾਲ ਦੇ ਭਾਰਤੀ ਵਿਅਕਤੀ ਦੀ ਮੌਤ ਹੋ ਗਈ। ਭਾਰਤੀ ਨਾਗਰਿਕ ਹੋਰ ਪ੍ਰਵਾਸੀਆਂ ਨਾਲ ਕਿਸ਼ਤੀ ’ਤੇ ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਇਸ ਦੌਰਾਨ ਕਿਸ਼ਤੀ ਦੀ ਹਵਾ ਨਿਕਲ ਗਈ। ਫਰਾਂਸ ਦੇ ਅਧਿਕਾਰੀਆਂ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿਤੀ। ਇੰਗਲੈਂਡ ਅਤੇ ਫ਼ਰਾਂਸ ਵਿਚਕਾਰ ਸਮੁੰਦਰੀ ਨੂੰ ਇੰਗਲਿਸ਼ ਚੈਨਲ ਕਹਿੰਦੇ ਹਨ।

ਬਿਆਨ ਵਿਚ ਕਿਹਾ ਗਿਆ ਹੈ ਕਿ 2018 ਤੋਂ ਛੋਟੀਆਂ ਕਿਸ਼ਤੀਆਂ ’ਤੇ ਜਲ ਖੇਤਰ ਨੂੰ ਪਾਰ ਕਰਨ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ, ਜੋ ਪ੍ਰਵਾਸੀਆਂ ਲਈ ਘਾਤਕ ਸਾਬਤ ਹੋ ਰਹੇ ਹਨ। ਐਤਵਾਰ ਨੂੰ ਇਕ ਵਿਅਕਤੀ ਦੀ ਮੌਤ ਹੋਣ ਨਾਲ ਇਸ ਸਾਲ ਹੁਣ ਤਕ ਜਾਨ ਗਵਾਉਣ ਵਾਲਿਆਂ ਦੀ ਗਿਣਤੀ 56 ਹੋ ਗਈ ਹੈ। 

ਸਥਾਨਕ ਸਮੇਂ ਅਨੁਸਾਰ ਸਵੇਰੇ 5:30 ਵਜੇ, ਪ੍ਰਵਾਸੀਆਂ ਦਾ ਇਕ ਸਮੂਹ ਕੈਲੇਸ ਤੋਂ ਲਗਭਗ 15 ਮੀਲ (25 ਕਿਲੋਮੀਟਰ) ਪੱਛਮ ’ਚ ਟਾਰਡਿੰਗੇਨ ਕਸਬੇ ਤੋਂ ਅਪਣੀ ਛੋਟੀ ਕਿਸ਼ਤੀ ’ਚ ਰਵਾਨਾ ਹੋਇਆ। ਬਿਆਨ ਵਿਚ ਕਿਹਾ ਗਿਆ ਹੈ ਕਿ ਕਿਸ਼ਤੀ ਬਹੁਤ ਖਰਾਬ ਹਾਲਤ ਵਿਚ ਸੀ ਅਤੇ ਰਵਾਨਾ ਹੋਣ ਤੋਂ ਬਾਅਦ ਇਸ ਦੀ ਹਵਾ ਨਿਕਲ ਗਈ। ਪ੍ਰਵਾਸੀ ਤੈਰਦੇ ਹੋਏ ਸਮੁੰਦਰੀ ਕੰਢੇ ਤਕ ਪਹੁੰਚੇ ਪਰ ਹਰ ਕਿਸੇ ਕੋਲ ਲਾਈਫ ਜੈਕੇਟ ਨਹੀਂ ਸੀ।

ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤੀ ਵਿਅਕਤੀ ਨੂੰ ਦਿਲ ਦਾ ਦੌਰਾ ਪਿਆ। ਪੁਲਿਸ ਨੇ ਉਸ ਨੂੰ ਮੁੱਢਲੀ ਸਹਾਇਤਾ ਦਿਤੀ ਪਰ ਉਸ ਨੂੰ ਹੋਸ਼ ’ਚ ਵਾਪਸ ਨਹੀਂ ਲਿਆਂਦਾ ਜਾ ਸਕਿਆ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ।

Tags: immigration

SHARE ARTICLE

ਏਜੰਸੀ

Advertisement

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM

CM Mann ਖਿਲਾਫ ਪੁਲਿਸ ਕੋਲ ਪਹੁੰਚੀ ਸ਼ਿਕਾਇਤ,ਮਾਣਹਾਨੀ ਨੋਟਿਸ ਤੋਂ ਬਾਅਦ ਭਾਜਪਾ ਨੇ ਦਿੱਤੀ ਅਰਜ਼ੀ

08 May 2026 2:56 PM

ਮੌਂਟਰੀਅਲ ਦੇ ਗੁਰਦੁਆਰਾ ਲਸਾਲ 'ਚ ਮੀਟਿੰਗ ਦੌਰਾਨ ਹੋਈ ਝੜਪ

08 May 2026 2:55 PM
Advertisement