ਅਮਰੀਕਾ 'ਚ ਭਾਰਤੀ ਪੁਲਿਸ ਅਫਸਰ ਦੀ ਗੋਲੀ ਮਾਰ ਕੇ ਕੀਤੀ ਹੱਤਿਆ 
Published : Dec 27, 2018, 4:02 pm IST
Updated : Dec 27, 2018, 4:02 pm IST
SHARE ARTICLE
Indian origin Police officer shot and killed in California
Indian origin Police officer shot and killed in California

ਅਮਰੀਕਾ ਦੇ ਕੈਲੀਫੋਰਨੀਆਂ ਸੂਬੇ 'ਚ ਭਾਰਤੀ ਮੂਲ ਦੇ ਇਕ 33 ਸਾਲ ਦਾ ਪੁਲਿਸ ਅਧਿਕਾਰੀ ਦੀ ਡਿਊਟੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ...

ਨਿਊਯਾਰਕ (ਭਾਸ਼ਾ): ਅਮਰੀਕਾ ਦੇ ਕੈਲੀਫੋਰਨੀਆਂ ਸੂਬੇ 'ਚ ਭਾਰਤੀ ਮੂਲ ਦੇ ਇਕ 33 ਸਾਲ ਦਾ ਪੁਲਿਸ ਅਧਿਕਾਰੀ ਦੀ ਡਿਊਟੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਛਾਣ ਨਿਊਮੈਨ ਪੁਲਿਸ ਵਿਭਾਗ ਦੇ ਰੋਨਿਲ ਸਿੰਘ ਦੇ ਰੂਪ 'ਚ ਹੋਈ ਹੈ। ਦੱਸ ਦਈਏ ਕਿ ਕਿ੍ਰਸਮਸ ਦੀ ਰਾਤ ਘਟਨਾ ਸੇ ਸਮੇਂ ਰੋਨਿਲ ਓਵਰਟਾਇਮ ਕਰ ਰਿਹਾ ਸੀ। 

Police officer shot and killed in CaliforniaPolice officer shot and killed in California

ਮਾਮਲੇ ਦੀ ਜਾਂਚ ਕਰ ਰਹੇ ਸਟੇਨਿਸਲਾਸ ਕਾਉਂਟੀ ਸ਼ੈਰਿਫ਼ਸ ਵਿਭਾਗ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਘਟਨਾ  ਦੇ ਕੁੱਝ ਹੀ ਸਮੇਂ ਬਾਅਦ ਰੇਡੀਓ 'ਤੇ ਉਨ੍ਹਾਂ ਦੀ ਮੌਤ ਦੀ ਖਬਰ ਦੇ ਦਿਤੀ ਗਈ। ਗੋਲੀ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਸਥਾਂਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ  ਦੇ ਆਉਣ ਤੋਂ ਪਹਿਲਾਂ ਹੀ ਅਣਪਛਤਾ ਹਮਲਾਵਾਰ ਉੱਥੇ ਤੋਂ ਭੱਜਣ 'ਚ ਕਾਮਯਾਬ ਹੋ ਗਿਆ।

 Police officer shot and killed in CaliforniaPolice officer shot and killed in California

ਮਾਮਲੇ ਦੀ ਜਾਂਚ ਕਰ ਰਹੇ ਵਿਭਾਗ ਨੇ ਸ਼ੱਕੀ ਅਤੇ ਉਸ ਦੇ ਵਾਹਨ ਦਾ ਫੁਟੇਜ ਜਾਰੀ ਕਰ ਲੋਕਾਂ ਤੋਂ ਪਹਿਛਾਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਰੋਨਿਲ ਸਿੰਘ  ਸੱਤ ਸਾਲਾਂ ਤੋਂ ਨਿਊਮੈਨ ਪੁਲਿਸ ਵਿਭਾਗ 'ਚ ਕੰਮ ਕਰ ਰਿਹਾ ਸੀ। ਨਿਊਮੈਨ ਪੁਲਿਸ ਵਿਭਾਗ ਤੋਂ ਪਹਿਲਾਂ ਉਹ ਮਸਰਡ ਕਾਉਂਟੀ ਕਾਉਂਟੀ ਸ਼ੈਰਿਫ਼ ਵਿਭਾਗ 'ਚ ਤੈਨਾਤ ਸੀ। ਰੋਨਿਲ ਦੇ ਪਰਵਾਰ 'ਚ ਪਤਨੀ ਅਤੇ ਪੰਜ ਮਹੀਨੇ ਦਾ ਪੁੱਤਰ ਹੈ।

 Police officer shot and killed in CaliforniaPolice officer shot and killed in California

ਇਕ ਰਿਪੋਰਟ ਮੁਤਾਬਕ ਰੋਨਿਲ ਫਿਜੀ ਦੇ ਰਹਿਣ ਵਾਲੇ ਸੀ। ਕੈਲੀਫੋਰਨੀਆਂ ਦੇ ਗਵਰਨਰ ਐਡਮੰਡ ਬ੍ਰਾਊਨ ਤੋਂ ਇਲਾਵਾ ਨਿਊਯਾਰਕ ਪੁਲਿਸ ਕਮਿਸ਼ਨਰ ਅਤੇ ਇੰਡੀਅਨ ਆਫਿਸਰਸ ਸੋਸਾਇਟੀ ਨੇ ਵੀ ਉਨ੍ਹਾਂ ਦੇ ਦੇਹਾਂਤ 'ਤੇ ਸੋਗ ਜਾਹਿਰ ਕੀਤਾ ਹੈ। ਦੂਜੇ ਪਾਸੇ ਅਮਰੀਕਾ 'ਚ ਕਿ੍ਰਸਮਸ ਦੀ ਰਾਤ ਇਕ ਘਰ 'ਚ ਅੱਗ ਲਗਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਜਿਸ ਚ ਤਿੰਨ ਨਬਾਲਿਗ ਬੱਚੇ ਸਨ।

ਮਰਨ ਵਾਲਿਆਂ 'ਚ ਤਿੰਨੇ ਭਰਾ-ਭੈਣ ਭਾਰਤੀ ਸਨ। ਇਹ ਘਟਨਾ ਅਮਰੀਕਾ ਦੇ ਕਾਲਿਅਰਵਿਲ ਸ਼ਹਿਰ ਦੀ ਹੈ ਜਿੱਥੇ ਕਿ੍ਰਸਮਸ ਦੀ ਰਾਤ ਨੂੰ ਇਕ ਹੀ ਘਰ 'ਚ ਮਾਤਮ ਛਾ ਗਿਆ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement