Charanjit Singh Atwal: ਸਿੱਖ ਟੈਕਸੀ ਡਰਾਈਵਰ ਨੂੰ ਮਿਲਿਆ 4 ਲੱਖ ਰੁਪਏ ਨਾਲ ਭਰਿਆ ਬੈਗ, ਇਮਾਨਦਾਰੀ ਵਿਖਾਉਂਦੇ ਹੋਏ ਕੀਤਾ ਵਾਪਸ

By : GAGANDEEP

Published : Dec 27, 2023, 10:00 am IST
Updated : Dec 27, 2023, 10:03 am IST
SHARE ARTICLE
A Sikh taxi driver Charanjit Singh Atwal found a bag full of 4 lakh rupees, returned it showing honesty
A Sikh taxi driver Charanjit Singh Atwal found a bag full of 4 lakh rupees, returned it showing honesty

Charanjit Singh Atwal: ਸਿੱਖ ਟੈਕਸੀ ਡਰਾਈਵਰ ਦੀ ਇਮਾਨਦਾਰੀ ਦੇ ਚਾਰੇ ਪਾਸੇ ਹੋ ਰਹੇ ਚਰਚੇ

A Sikh taxi driver Charanjit Singh Atwal found a bag full of 4 lakh rupees, returned it showing honesty:  ਅੱਜ ਦੇ ਯੁੱਗ ਵਿੱਚ ਮਨੁੱਖ ਪੈਸੇ ਦੇ ਪਿੱਛੇ ਇੰਨਾ ਲਾਲਚੀ ਹੋ ਗਿਆ ਹੈ ਕਿ ਉਸਨੂੰ ਪੈਸੇ ਤੋਂ ਇਲਾਵਾ ਕੁਝ ਵੀ ਨਜ਼ਰ ਨਹੀਂ ਆਉਂਦਾ। ਉਹ ਕਿਸੇ ਵੀ ਕੀਮਤ 'ਤੇ ਪੈਸਾ ਹਾਸਲ ਕਰਨਾ ਚਾਹੁੰਦਾ ਹੈ, ਭਾਵੇਂ ਇਸ ਲਈ ਉਸ ਨੂੰ ਕੋਈ ਵੀ ਤਰੀਕਾ ਕਿਉਂ ਨਾ ਅਪਨਾਉਣਾ ਪਵੇ। ਭਾਵੇਂ ਦੁਨੀਆਂ ਲਾਲਚੀ ਲੋਕਾਂ ਨਾਲ ਭਰੀ ਹੋਈ ਹੈ ਪਰ ਅੱਜ ਵੀ ਬਹੁਤ ਸਾਰੇ ਅਜਿਹੇ ਇਮਾਨਦਾਰ ਲੋਕ ਦੇਸ਼ ਵਿਦੇਸ਼ ਵਿਚ ਮੌਜੂਦ ਹਨ, ਜਿਨ੍ਹਾਂ ਦੀ ਮਿਸਾਲ ਸਾਹਮਣੇ ਆਉਂਦੀ ਰਹਿੰਦੀ ਹੈ ਅਤੇ ਇਹ ਗੱਲ ਯਕੀਨੀ ਹੈ ਕਿ ਦੁਨੀਆਂ ਵਿਚ ਕਿਤੇ ਨਾ ਕਿਤੇ ਇਹ ਵਾਕ ਘੱਟ ਜਾਂ ਘੱਟ ਸੱਚ ਹੈ, ਪਰ ਅਜਿਹੇ ਲੋਕ ਮੌਜੂਦ ਹੈ, ਜਿਸ ਲਈ ਇਮਾਨਦਾਰੀ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ।

ਇਹ ਵੀ ਪੜ੍ਹੋ: CM Bhagwant Maan : CM ਭਗਵੰਤ ਮਾਨ ਪਤਨੀ ਸਮੇਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ 

ਪੈਸੇ ਦਾ ਮੋਹ ਉਨ੍ਹਾਂ ਦੀ ਇਮਾਨਦਾਰੀ ਉੱਤੇ ਹਾਵੀ ਨਹੀਂ ਹੋ ਸਕਦਾ। ਆਓ ਤੁਹਾਨੂੰ ਅਜਿਹੇ ਹੀ ਇੱਕ ਇਮਾਨਦਾਰ ਵਿਅਕਤੀ ਬਾਰੇ ਦੱਸਦੇ ਹਾਂ। ਮਾਮਲਾ ਆਸਟ੍ਰੇਲੀਆ ਦਾ ਹੈ। ਜਿੱਥੇ ਇਕ ਸਿੱਖ ਟੈਕਸੀ ਡਰਾਈਵਰ ਚਰਨਜੀਤ ਸਿੰਘ ਅਟਵਾਲ ਨੇ ਇਮਾਨਦਾਰੀ ਦੀ ਅਜਿਹੀ ਮਿਸਾਲ ਕਾਇਮ ਕੀਤੀ ਹੈ ਕਿ ਇੰਟਰਨੈੱਟ ‘ਤੇ ਉਸ ਦੀ ਤਾਰੀਫ ਹੋ ਰਹੀ ਹੈ। ਦਰਅਸਲ, ਉਸ ਦੀ ਟੈਕਸੀ ਵਿਚ ਬੈਠਾ ਵਿਅਕਤੀ  8000 ਆਸਟ੍ਰੇਲੀਅਨ ਡਾਲਰ ਯਾਨੀ 4 ਲੱਖ ਰੁਪਏ ਭੁੱਲ ਗਿਆ ਸੀ।

ਇਹ ਵੀ ਪੜ੍ਹੋ: Rahul Gandhi : ਰਾਹੁਲ ਗਾਂਧੀ ਨੇ ਬਜਰੰਗ ਪੂਨੀਆ ਸਮੇਤ ਪਹਿਲਵਾਨਾਂ ਨਾਲ ਕੀਤੀ ਗੱਲਬਾਤ 

ਉਸ ਨੇ ਇਮਾਨਦਾਰੀ ਵਿਖਾਉਂਦੇ ਹੋਏ ਤੁਰੰਤ ਸਾਰੀ ਨਕਦੀ ਪੁਲਿਸ ਨੂੰ ਫੜਾ ਦਿਤੀ। ਉਨ੍ਹਾਂ ਦੇ ਇਸ ਕਦਮ ਦੀ ਸੋਸ਼ਲ ਮੀਡੀਆ ਅਤੇ ਪੁਲਿਸ ਵਿਭਾਗ ‘ਚ ਕਾਫੀ ਤਾਰੀਫ ਹੋ ਰਹੀ ਹੈ। ਸਿੱਖ ਡਰਾਈਵਰ  ਚਰਨਜੀਤ ਸਿੰਘ ਅਟਵਾਲ ਮੈਲਬੌਰਨ ਵਿੱਚ ਰਹਿੰਦੇ ਹਨ ਅਤੇ ਪਿਛਲੇ 30 ਸਾਲਾਂ ਤੋਂ ਉੱਥੇ ਡਰਾਈਵਰ ਵਜੋਂ ਕੰਮ ਕਰ ਰਹੇ ਹਨ। ਪੁਲਿਸ ਨੇ ਮਾਲਕ ਨੂੰ ਪੈਸੇ ਵਾਪਸ ਕਰ ਦਿਤੇ। ਪੈਸਿਆਂ ਦਾ ਮਾਲਕ ਟੈਕਸੀ ਚਾਲਕ ਚਰਨਜੀਤ ਸਿੰਘ ਦੀ ਇਮਾਨਦਾਰੀ ਦੇਖ ਕੇ ਖੁਸ਼ ਹੋਇਆ ਅਤੇ ਜਦੋਂ ਉਸ ਨੇ ਉਸ ਨੂੰ ਬਦਲੇ ਵਿਚ ਕੁਝ ਪੈਸੇ ਦੇਣੇ ਚਾਹੇ ਤਾਂ ਚਰਨਜੀਤ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ – ਮੈਨੂੰ ਇਸ ਕੰਮ ਦਾ ਇਨਾਮ ਲੈਣ ਦੀ ਲੋੜ ਨਹੀਂ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Charanjit Singh Atwal HonestyNews in punjabi stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement