Italy News : ਇਟਲੀ ਦੀ ਧਰਤੀ ਤੇ 21,22 ਅਤੇ 23 ਮਾਰਚ ਨੂੰ ਮਨਾਇਆ ਜਾਵੇਗਾ ਖ਼ਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ

By : BALJINDERK

Published : Feb 28, 2025, 6:23 pm IST
Updated : Feb 28, 2025, 6:23 pm IST
SHARE ARTICLE
ਗੁਰਦੁਆਰਾ ਸਿੰਘ ਸਭਾ ਬੈਰਗਾਮੋ
ਗੁਰਦੁਆਰਾ ਸਿੰਘ ਸਭਾ ਬੈਰਗਾਮੋ

Italy News : ਇਸ ਸਾਲ 21, 22 ਅਤੇ 23 ਮਾਰਚ ਨੂੰ ਹੋਲਾ ਮਹੱਲਾ ਕੱਢਿਆ ਜਾ ਰਿਹਾ ਹੈ

Italy News in Punjabi : ਖ਼ਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਸਿੱਖ ਕੌਮ ਦਾ ਕੌਮੀ ਤਿਉਹਾਰ ਹੈ। ਇਟਲੀ ਦੀਆ ਸੰਗਤਾਂ ਵੀ ਇਸ ਪਵਿੱਤਰ ਦਿਹਾੜੇ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਂਦੀਆ ਹੈ। ਬੈਰਗਮੋ ਜਿਲੇ ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ  ਬੈਰਗਾਮੋ ਵਿਖੇ ਵੀ ਯੂਰਪ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੋਲਾ ਮਹੱਲਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਇਸ ਸਾਲ 21, 22 ਅਤੇ 23 ਮਾਰਚ ਨੂੰ ਹੋਲਾ ਮਹੱਲਾ ਕੱਢਿਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਸਿੰਘ ਸਭਾ ਕੋਰਤੇਨੋਵਾ ਦੀ ਪ੍ਰਬੰਧਕੀ ਕਮੇਟੀ ਅਤੇ ਸੰਗਤਾਂ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਹਰ ਸਾਲ ਦੀ ਤਰਾਂ 7 ਵਾਂ ਹੋਲਾ ਮਹੱਲਾ ਤੇ ਸਲਾਨਾ ਜੋੜ ਮੇਲੇ ਤਿੰਨ ਰੋਜਾ ਸਮਾਗਮ ਕਰਵਾਇਆ ਜਾਵੇਗਾ। ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਸ਼ਨੀਵਾਰ 22 ਮਾਰਚ ਨੂੰ  ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਵਿਖੇ ਅਮ੍ਰਿੰਤ ਸੰਚਾਰ ਕਰਵਾਇਆ ਜਾਵੇਗਾ। ਸ਼ੁੱਕਰਵਾਰ ਅਤੇ ਸ਼ਨੀਵਾਰ ਸ਼ਾਮ ਨੂੰ ਦੀਵਾਨ ਸਜਾਇਆ ਜਾਵੇਗਾ।

ਐਤਵਾਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਬਾਣੀ ਜਾਪ ਅਤੇ ਆਰਤੀ ਆਰਤਾ ਹੋਵੇਗਾ, ਉਪਰੰਤ ਦੀਵਾਨ ਸਜਾਇਆ ਜਾਵੇਗਾ।  ਇਸ ਤਿੰਨ ਰੋਜਾਂ ਸਮਾਗਮ ਵਿੱਚ ਵੱਖ-ਵੱਖ ਕੀਰਤਨੀ ਜੱਥੇ, ਕਥਾ ਵਾਚਕ ਅਤੇ ਢਾਡੀ ਜੱਥੇ ਉੱਚੇਚੇ ਤੌਰ 'ਤੇ ਹਾਜਰੀ ਭਰਨਗੇ।ਉਪਰੰਤ ਗੁਰਦੁਆਰਾ ਸਾਹਿਬ ਦੇ ਨੇੜਲੇ ਮੈਦਾਨ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਮਹੱਲਾ ਕੱਢਿਆ ਜਾਵੇਗਾ ਅਤੇ ਘੋੜ ਸਵਾਰੀ, ਤੀਰ ਅੰਦਾਜੀ ਅਤੇ ਹੋਰ ਖ਼ਾਲਸਾਈ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਗੁਰੂ ਦੇ ਲੰਗਰ ਅਟੁੱਟ ਵਰਤਾਏ ਜਾਣਗੇ।

ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਿੱਖ ਸੰਗਤਾਂ ਨੂੰ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਹੋਲੇ ਮਹੱਲੇ ਦੇ ਇਸ ਦਿਹਾੜੇ ਤੇ ਪੰਥ ਦੀਆਂ ਅਹਿਮ ਸ਼ਖਸ਼ੀਅਤਾਂ ਵਿੱਚ  ਕੋਰਤੇਨੋਵਾ ਵਿਖੇ ਸਿੰਘ ਸਾਹਿਬ ਜਥੇਦਾਰ ਬਾਬਾ ਨਿਹਾਲ ਸਿੰਘ ਜੀ  ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ, ਸੰਤ ਬਾਬਾ ਜੀਤ ਸਿੰਘ ਜੀ ਮੁਖੀ ਨਿਰਮਲ ਕੁਟੀਆ  ਜੌਹਲਾਂ,  ਗਿਆਨੀ ਸ਼ੇਰ ਸਿੰਘ ਅੰਬਾਲੇ ਵਾਲੇ, ਤੋਂ ਇਲਾਵਾ ਦਲ ਪੰਥ ਦੇ ਅਤੇ ਗੁਰੂ ਦੀਆਂ ਲਾਡਲੀਆਂ ਨਿਹੰਗ ਜੱਥੇਬੰਦੀਆ ਪਹੁੰਚ ਰਹੀਆ ਹਨ। ਉਹਨਾਂ ਦੱਸਿਆ ਕਿ ਇਸ ਵਾਰ ਬੱਚਿਆਂ ਅਤੇ ਨੌਜਵਾਨਾਂ ਨੂੰ ਗੱਤਕੇ ਲਈ ਉਤਸ਼ਾਹਿਤ ਕਰਨ ਲਈ ਸ਼ਨੀਵਾਰ ਨੂੰ ਗੱਤਕੇ ਦਾ ਟੂਰਨਾਂਮੈਂਟ ਕੀਤਾ ਜਾਵੇਗਾ। ਜਿਸਦਾ  ਐਤਵਾਰ ਨੂੰ ਫਾਈਨਲ ਵੀ ਹੋਵੇਗਾ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ  ਕਿ ਤਿੰਨ ਦਿਨਾਂ  ਪਵਿੱਤਰ ਜੋੜ ਮੇਲੇ ਵਿੱਚ ਹਾਜ਼ਰੀਆਂ ਭਰ  ਸਤਿਗੁਰਾਂ ਦੇ ਖੁਸ਼ੇ ਪ੍ਰਾਪਤ ਕਰੋ ਜੀ। ਉਹਨਾਂ ਕਿਹਾ ਕਿ ਸ਼ਨਿਚਰਵਾਰ 22 ਮਾਰਚ ਨੂੰ ਹੋਲੇ ਮਹੱਲੇ ਮੌਕੇ ਕਰਵਾਏ ਜਾ ਰਹੇ ਅਮ੍ਰਿੰਤ ਸੰਚਾਰ ਵਿੱਚ ਵੱਧ ਤੋਂ ਵੱਧ ਸੰਗਤ ਅਮਿ੍ਰੰਤਪਾਣ ਕਰਕੇ ਗੁਰੁ ਵਾਲੇ ਬਣਨ।ਸਮੂਹ ਸੰਗਤਾਂ ਨੂੰ ਬੇਨਤਾ ਹੈ ਕਿ ਇਸ ਪਵਿੱਤਰ ਜੋੜ ਮੇਲੇ ਵਿੱਚ ਹਾਜ਼ਰੀਆਂ ਭਰ  ਸਤਿਗੁਰਾਂ ਦੇ ਖੁਸ਼ੇ ਪ੍ਰਾਪਤ ਕਰੋ ਜੀ।ਸ਼ਨੀਵਾਰ ਨੂੰ ਗੱਤਕੇ ਦਾ ਟੂਰਨਾਂਮੈਂਟ ਕੀਤਾ ਜਾਵੇਗਾ। ਐਤਵਾਰ ਨੂੰ ਗੱਤਕੇ ਦਾ ਫਾਈਨਲ ਵੀ ਹੋਵੇਗਾ।

(For more news apart from On March 21, 22 and 23, Hola Mahalla, symbol rise Khalsa, will be celebrated on land of Italy News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement