Meetpal Singh: ਕੈਨੇਡਾ ਪੁਲਿਸ ਵਿਚ ਕਰੈਕਸ਼ਨ ਅਫ਼ਸਰ ਬਣਿਆ ਪੰਜਾਬ ਦਾ ਪੁੱਤ 
Published : Apr 28, 2024, 11:14 am IST
Updated : Apr 28, 2024, 11:30 am IST
SHARE ARTICLE
MeetPal Singh
MeetPal Singh

ਆਪਣੇ ਬੈਚ ਦਾ ਇਕਲੌਤਾ ਸਿੱਖ ਨੌਜਵਾਨ ਹੈ ਮੀਤਪਾਲ ਸਿੰਘ

Meetpal Singh: ਕੈਨੇਡਾ - ਪੰਜਾਬ ਦੇ ਇਕ ਸਿੱਖ ਨੌਜਵਾਨ ਨੇ ਕੈਨੇਡਾ ਵਿਚ ਦੇਸ਼ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ਦੇ ਤਲਵਾੜਾ ਸ਼ਹਿਰ ਦੇ ਕਾਰੋਬਾਰੀ ਪਰਿਵਾਰ ਦੇ ਪੁੱਤ ਮੀਤਪਾਲ ਸਿੰਘ ਨੇ ਕੈਨੇਡਾ ਦੀ ਵਿਨੀਪੈੱਗ ਪੁਲਿਸ ਵਿਚ ਬਤੌਰ ‘ਕਰੈਕਸ਼ਨ ਅਫ਼ਸਰ’ ਵਜੋਂ ਅਹੁਦਾ ਸੰਭਾਲਿਆ ਹੈ। ਮੀਤਪਾਲ ਦੇ ਪਿਤਾ ਗੁਰਚਰਨ ਸਿੰਘ ਅਤੇ ਮਾਤਾ ਸਿਮਰਨਜੀਤ ਕੌਰ ਨੇ ਦੱਸਿਆ ਕਿ ਮੀਤਪਾਲ ਸਿੰਘ 2017 ਵਿਚ ਕੈਨੇਡਾ ਪੜ੍ਹਨ ਗਿਆ ਸੀ ਅਤੇ ਉੱਥੇ ਹੀ ਰੈੱਡ ਰਿਵਰ ਕਾਲਜ ਵਿਨੀਪੈੱਗ ਤੋਂ ਆਟੋਮੋਟਿਵ ਟੈਕਨੀਸ਼ੀਅਨ ਵਿਚ ਗਰੈਜੂਏਸ਼ਨ ਕੀਤੀ ਸੀ।

ਉਸ ਨੇ ਮੁੱਢਲੀ ਸਿੱਖਿਆ ਬੀਬੀਐੱਮਬੀ ਡੀਏਵੀ ਸਕੂਲ ਤਲਵਾੜਾ ਤੋਂ ਹਾਸਲ ਕੀਤੀ ਸੀ। ਮੀਤਪਾਲ ਸਿੰਘ ਨੇ ਬੀਤੇ ਸਾਲ ਨਵੰਬਰ ਵਿਚ ਕੈਨੇਡਾ ਪੁਲਿਸ ਦਾ ਟੈਸਟ ਪਾਸ ਕੀਤਾ ਸੀ ਅਤੇ ਹੁਣ ਉਸ ਦੀ ਬਤੌਰ ਕਰੈਕਸ਼ਨ ਅਫ਼ਸਰ ਵਜੋਂ ਨਿਯੁਕਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਅਪਣੇ ਬੈਚ ਵਿਚ ਮੀਤਪਾਲ ਇਕਲੌਤਾ ਸਿੱਖ ਨੌਜਵਾਨ ਹੈ, ਜਿਸ ਨੇ ਆਪਣੀ ਡਿਊਟੀ ਪੂਰੇ ਸਿੱਖੀ ਸਰੂਪ ਵਿੱਚ ਜੁਆਇਨ ਕੀਤੀ ਹੈ।

 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement