
ਨੌਜਵਾਨਾਂ ਨੂੰ ਬਹਾਦਰ ਕੌਮ ਦੇ ਬਹਾਦਰ ਯੋਧੇ ਵੀ ਕਰਾਰ ਦਿੱਤਾ ਗਿਆ ਹੈ।
ਨਿਊਯਾਰਕ: ਬੀਤੇ ਦਿਨ ਸਰੀ 'ਚ ਰਹਿੰਦੇ 5 ਨੌਜਵਾਨਾਂ, ਅਜੈ ਕੁਮਾਰ, ਅਰਵਿੰਦਜੀਤ ਸਿੰਘ, ਗਗਨਦੀਪ ਸਿੰਘ, ਕੁਲਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਡੂੰਘੇ ਪਾਣੀ ਵਿਚ ਫਸੇ 2 ਵਿਅਕਤੀਆਂ ਦੀ ਅਪਣੀ ਦਸਤਾਰ ਨਾਲ ਜਾਨ ਬਚਾਈ ਸੀ ਜਿਸ ਦੇ ਲਈ ਹੁਣ ਉਹਨਾਂ ਨੂੰ ਉਹਨਾਂ ਦੀ ਬਹਾਦਰੀ ਲਈ ਸਨਮਾਨਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ 2 ਵਿਅਕਤੀ ਹਾਈਕਰ ਗੋਲਡਨ ਈਅਰਜ਼ ਪ੍ਰੋਵਿੰਸ਼ਲ ਪਾਰਕ ਕੋਲ ਬਣੀ ਡੂੰਘੀ ਨਦੀ ਵਿਚ ਫਸ ਗਏ ਸਨ। ਇਕ ਨੌਜਵਾਨ ਤਿਲਕ ਕੇ ਹੇਠਾਂ ਚਲਾ ਗਿਆ ਸੀ ਅਤੇ ਬਾਹਰ ਨਿਕਲਣ ਵਿਚ ਉਸ ਨੂੰ ਮੁਸ਼ਕਿਲ ਹੋ ਰਹੀ ਸੀ।
Canada: 5 young men honored for saving lives with two drowning turbans
ਤਿਲਕਣ ਹੋਣ ਕਰ ਕੇ ਉਸ ਦਾ ਪੈਰ ਵਾਰ-ਵਾਰ ਫਿਸਲ ਰਿਹਾ ਸੀ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਸ ਦੇ ਪਾਣੀ ਵਿਚ ਰੁੜਨ ਦਾ ਵੀ ਖ਼ਤਰਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਕਿ ਰੈਸਕਿਊ ਟੀਮ ਉਸ ਨੂੰ ਬਾਹਰ ਕੱਢਦੀ, ਉਥੇ ਹੀ ਨੇੜੇ ਇਕ ਪਾਰਕ ਵਿਚ ਸੈਰ ਕਰ ਰਹੇ ਇਨ੍ਹਾਂ 5 ਨੌਜਵਾਨਾਂ ਨੇ ਆਪਣੀਆਂ ਪੱਗਾਂ ਉਤਾਰੀਆਂ ਅਤੇ ਰੱਸੀ ਬਣਾ ਕੇ ਉਸ ਨੂੰ ਉਪਰ ਖਿੱਚਿਆ ਅਤੇ ਬਚਾਅ ਲਿਆ। ਇਨ੍ਹਾਂ ਵਿਦਿਆਰਥੀਆਂ ਨੂੰ ਰਿਜ ਮੀਡੋਜ਼ ਆਰ.ਸੀ.ਐੱਮ.ਪੀ. (ਰਾਇਲ ਕੈਨੇਡੀਅਨ ਮਾਊਂਟਡ ਪੁਲਸ) ਸੁਪਰਡੈਂਟ ਵੱਲੋਂ ਇਕ ਵਿਸ਼ੇਸ਼ ਸਿੱਕਾ ਅਤੇ ਇਕ ਕਮਿਊਨਿਟੀ ਲੀਡਰ ਦੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਨ੍ਹਾਂ ਨੌਜਵਾਨਾਂ ਨੂੰ ਬਹਾਦਰ ਕੌਮ ਦੇ ਬਹਾਦਰ ਯੋਧੇ ਵੀ ਕਰਾਰ ਦਿੱਤਾ ਗਿਆ ਹੈ।