
ਉਥੇ ਇਟਲੀ ਰਹਿੰਦਾ ਸਮੁੱਚਾ ਭਾਰਤੀ ਭਾਈਚਾਰਾ ਵੀ ਅਪਣੀ ਧੀ ਉਤੇ ਮਾਣ ਮਹਿਸੂਸ ਕਰ ਰਿਹਾ ਹੈ।
ਇਟਲੀ: ਰੋਜ਼ੀ ਰੋਟੀ ਖ਼ਾਤਰ ਇਟਲੀ ਜਾ ਵਸੇ ਪੰਜਾਬੀਆਂ ਦੀ ਦੂਜੀ ਪੀੜ੍ਹੀ ਸਿਖਿਆ ਖੇਤਰ ਵਿਚ ਵੱਡੀਆਂ ਮੱਲ੍ਹਾਂ ਮਾਰ ਰਹੀ ਹੈ। ਜਲੰਧਰ ਜ਼ਿਲ੍ਹੇ ਦੇ ਪਿੰਡ ਕੁਲਾਰ (ਮਲਸੀਆ) ਦੇ ਲਾਲਾ ਸ਼ਿਵ ਦਿਆਲ ਦੀ ਪੋਤਰੀ ਰਵੀਨਾ ਕੁਮਾਰ ਨੇ ਰੋਮ ਦੀ ਸਪੇਐਨਸਾ ਯੂਨੀਵਰਸਿਟੀ, ਤੋ ਇੰਟਰਨੈਸ਼ਨਲ ਪੌਲਟੀਕਲ ਸਾਇੰਸ ਰੈਲੇਸ਼ਨ ਵਿਚੋਂ 110 ਨੰਬਰਾਂ ਵਿਚੋਂ 104 ਅੰਕ ਪ੍ਰਾਪਤ ਕਰ ਕੇ ਇਕ ਇਤਿਹਾਸਿਕ ਪ੍ਰਾਪਤੀ ਵਲ ਕਦਮ ਵਧਾਏ ਹਨ।
Raveena Kumar
ਗੁਰਵਿੰਦਰ ਕੁਮਾਰ ਅਤੇ ਮਾਤਾ ਸ਼ਕੁੰਤਲਾ ਦੀ ਹੋਣ ਹਾਰ ਧੀ ਨੇ ਅਪਣੀ ਸਖ਼ਤ ਮਿਹਨਤ ਨਾਲ ਜਿੱਥੇ ਪੜ੍ਹਾਈ ਵਿਚ ਸਫ਼ਲਤਾ ਦੇ ਝੰਡੇ ਬੁਲੰਦ ਕਰ ਕੇ ਮਾਪਿਆ ਦਾ ਨਾਮ ਚਮਕਾਇਆ ਹੈ। ਉਥੇ ਇਟਲੀ ਰਹਿੰਦਾ ਸਮੁੱਚਾ ਭਾਰਤੀ ਭਾਈਚਾਰਾ ਵੀ ਅਪਣੀ ਧੀ ਉਤੇ ਮਾਣ ਮਹਿਸੂਸ ਕਰ ਰਿਹਾ ਹੈ।
ਪ੍ਰੈੱਸ ਨਾਲ ਗੱਲਬਾਤ ਕਰਦਿਆਂ ਰਵੀਨਾ ਨੇ ਦਸਿਆ ਕਿ ਉਸ ਨੂੰ ਰੋਮ ਹਵਾਈ ਅੱਡੇ ਤੋਂ ਨੌਕਰ ਲਈ ਪਹਿਲਾ ਹੀ ਸੱਦਾ ਪੱਤਰ ਮਿਲ ਚੁਕਿਆ ਹੈ ਪਰ ਫਿਲਹਾਲ ਹੋਰ ਪੜ੍ਹਨਾ ਚਾਹੁੰਦੀ ਹੈ। ਉਸ ਨੂੰ ਪਰਵਾਰ ਵਲੋਂ ਹਰ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਹੈ। ਦਸਣਯੋਗ ਹੈ ਕਿ ਇੰਟਰਨੈਸ਼ਨਲ ਪੌਲਟੀਕਲ ਸਾਇੰਸ ਦੀ ਪੜ੍ਹਾਈ ਕਰਨ ਵਾਲੇ ਬੱਚੇ ਦੇਸ਼ ਦੇ ਡਿਪਲੋਮੈਂਟ ਸਿਸਟਮ ਦਾ ਹਿੱਸਾ ਬਣਕੇ ਸੇਵਾਵਾਂ ਨਿਭਾਉਦੇ ਹਨ ।