Gurdev Singh Gill: ਕੈਨੇਡਾ ਦੇ ਪਹਿਲੇ ਭਾਰਤੀ ਮੂਲ ਦੇ ਡਾਕਟਰ ਗੁਰਦੇਵ ਸਿੰਘ ਦਾ ਦਿਹਾਂਤ
Published : Dec 28, 2023, 11:36 am IST
Updated : Dec 28, 2023, 11:36 am IST
SHARE ARTICLE
Gurdev Singh Gill
Gurdev Singh Gill

92 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ

Gurdev Singh Gill : ਕੈਨੇਡਾ ਵਿਖੇ ਵੱਡੀ ਗਿਣਤੀ ਵਿਚ ਭਾਰਤੀ ਭਾਈਚਾਰੇ ਖਾਸ ਕਰ ਕੇ ਪੰਜਾਬੀ ਮੂਲ ਦੇ ਲੋਕ ਵਸੇ ਹੋਏ ਹਨ। ਜਾਣਕਾਰੀ ਮੁਤਾਬਕ 1958 ਵਿਚ ਕੈਨੇਡਾ ਦੇ ਭਾਰਤੀ ਮੂਲ ਦੇ ਪਹਿਲੇ ਡਾਕਟਰ ਬਣ ਕੇ ਇਤਿਹਾਸ ਰਚਣ ਵਾਲੇ ਡਾਕਟਰ ਗੁਰਦੇਵ ਸਿੰਘ ਗਿੱਲ ਦਾ 17 ਦਸੰਬਰ ਨੂੰ ਵੈਸਟਮਿਨਸਟਰ ਸ਼ਹਿਰ ਵਿਚ 92 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ।

ਮੰਨਿਆ ਜਾਂਦਾ ਹੈ ਕਿ ਗਿੱਲ 1949 ਵਿਚ ਕੈਨੇਡਾ ਆਏ ਸਨ ਅਤੇ ਉਸ ਸਮੇਂ ਇਥੇ ਸਿਰਫ਼ ਦੋ ਹਜ਼ਾਰ ਦਖਣੀ ਏਸ਼ੀਆਈ ਲੋਕ ਰਹਿੰਦੇ ਸਨ। ਸੇਵਾਮੁਕਤੀ ਤੋਂ ਬਾਅਦ ਉਹ ਪੰਜਾਬ ਦੇ ਪਿੰਡਾਂ ਵਿਚ ਕਈ ਸੁਧਾਰਕ ਕਾਰਜ ਕਰਨ ਵਿਚ ਲੱਗੇ ਹੋਏ ਸਨ। ਬਿ੍ਰਟਿਸ਼ ਕੋਲੰਬੀਆ ਦੀ ਸਰਕਾਰ ਅਨੁਸਾਰ ਉਹ ਬਿ੍ਰਟਿਸ਼ ਕੋਲੰਬੀਆ ਯੂਨੀਵਰਸਿਟੀ ਤੋਂ ਮੈਡੀਕਲ ਵਿਚ ਬੈਚਲਰ ਦੀ ਡਿਗਰੀ ਪ੍ਰਾਪਤ ਕਰਨ ਅਤੇ ਕੈਨੇਡਾ ਵਿਚ ਮੈਡੀਕਲ ਦਾ ਅਭਿਆਸ ਕਰਨ ਵਾਲਾ ਪਹਿਲਾ ਭਾਰਤੀ ਮੂਲ ਦਾ ਵਿਅਕਤੀ ਸੀ।

ਉਨ੍ਹਾਂ ਨੂੰ 1990 ਵਿਚ ਸੰਗੀਤਕਾਰ ਬ੍ਰਾਇਨ ਐਡਮਜ, ਉਲੰਪਿਕ ਤਮਗਾ ਜੇਤੂ ਲੋਰੀ ਫੰਗ ਅਤੇ ਕਾਰੋਬਾਰੀ ਜਿਮ ਪੈਟੀਸਨ ਵਰਗੇ ਪ੍ਰਕਾਸ਼ਕਾਂ ਨਾਲ ਆਰਡਰ ਆਫ਼ ਬਿ੍ਰਟਿਸ਼ ਕੋਲੰਬੀਆ ਨਾਲ ਸਨਮਾਨਤ ਕੀਤਾ ਗਿਆ ਸੀ। ਉਸ ਨੂੰ ਮਹਾਰਾਣੀ ਐਲਿਜਾਬੈਥ  ਡਾਇਮੰਡ ਜੁਬਲੀ ਮੈਡਲ ਵੀ ਮਿਲਿਆ। ਉਨ੍ਹਾਂ ਦੇ ਪੋਤਰੇ ਇਮਰਾਨ ਗਿੱਲ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਨਾ ਸਿਰਫ ਕੈਨੇਡਾ ਵਿਚ ਸਗੋਂ ਪੰਜਾਬ ਦੇ ਪਿੰਡਾਂ ਵਿਚ ਵੀ ਸਵੱਛਤਾ ਦਾ ਬੁਨਿਆਦੀ ਢਾਂਚਾ ਬਣਾਉਣ ਲਈ ਸਮਰਪਤ ਸੀ।    

(For more Punjabi news apart from Gurdev Singh Gill, Canada's first Indian-origin physician, dies at 92, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement