Sikh News: ਆਸਟ੍ਰੇਲੀਆ ’ਚ ਦਾੜ੍ਹੀ ਵਾਲਿਆਂ ਨੂੰ ਨਹੀਂ ਬਣਨ ਦਿਤਾ ਜਾ ਰਿਹੈ ਪੈਰਾਮੈਡਿਕਸ, ਸਿੱਖ ਵਿਦਿਆਰਥੀ ਡਾਢੇ ਦੁਖੀ
Published : Jul 29, 2024, 7:18 am IST
Updated : Jul 29, 2024, 7:18 am IST
SHARE ARTICLE
Bearded people are not allowed to become paramedics in Australia
Bearded people are not allowed to become paramedics in Australia

Sikh News: ਵਿਕਟੋਰੀਆ ਦੀਆਂ ਐਂਬੂਲੈਂਸਾਂ ’ਚ ਕੰਮ ਕਰਨ ਵਾਲੇ ਸਾਰੇ ਮਰਦਾਂ ਨੂੰ ਹੁਣ ਸ਼ੇਵ ਕਰ ਕੇ ਰੱਖਣ ਦੇ ਹੁਕਮ ਹਨ।

Bearded people are not allowed to become paramedics in Australia: ਆਸਟ੍ਰੇਲੀਆਈ ਸੂਬੇ ਵਿਕਟੋਰੀਆ ’ਚ ਪੈਰਾਮੈਡਿਕਸ ਨੂੰ ਧਾਰਮਕ ਆਧਾਰ ’ਤੇ ਵੀ ਦਾੜ੍ਹੀ ਰੱਖਣ ਦੀ ਇਜਾਜ਼ਤ ਨਹੀਂ ਦਿਤੀ ਜਾ ਰਹੀ। ਇਸ ਕਾਰਨ ਸਿੱਖ ਵਿਦਿਆਰਥੀ ਡਾਢੇ ਦੁਖੀ ਹਨ। ਉਨ੍ਹਾਂ ਦੇ ਨਾਲ-ਨਾਲ ਦਾੜ੍ਹੀ ਰੱਖਣ ਵਾਲੇ ਮੁਸਲਮਾਨਾਂ ਤੇ ਯਹੂਦੀਆਂ ਨੂੰ ਵੀ ਇਸ ਸੂਬੇ ਦੇ ਕਾਨੂੰਨ ’ਤੇ ਸਖ਼ਤ ਇਤਰਾਜ਼ ਹੈ।

ਵਿਆਪਕ ਦਬਾਅ ਕਾਰਣ ਉਂਝ ਹੁਣ ‘ਐਂਬੂਲੈਂਸ ਵਿਕਟੋਰੀਆ’ ਅਤੇ ‘ਵਰਕ-ਸੇਫ਼’ ਵਲੋਂ ਮਾਸਕ ਫ਼ਿਟ ਤਕਨੀਕ ਦੇ ਪ੍ਰੀਖਣ ਕਰਵਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਵਿਕਟੋਰੀਆ ਦੀਆਂ ਐਂਬੂਲੈਂਸਾਂ ’ਚ ਕੰਮ ਕਰਨ ਵਾਲੇ ਸਾਰੇ ਮਰਦਾਂ ਨੂੰ ਹੁਣ ਸ਼ੇਵ ਕਰ ਕੇ ਰੱਖਣ ਦੇ ਹੁਕਮ ਹਨ। ਦਰਅਸਲ ਐਂਬੂਲੈਂਸਾਂ ’ਚ ਕੰਮ ਕਰਦੇ ਪੈਰਾਮੈਡਿਕਸ ਨੂੰ ਅਪਣੇ ਚਿਹਰਿਆਂ ’ਤੇ ਇਕ ਮਾਸਕ ਬਹੁਤ ਸਖ਼ਤੀ ਨਾਲ ਬੰਨ੍ਹਣਾ ਹੁੰਦਾ ਹੈ।

ਨਿਊ ਸਾਊਥ ਵੇਲਜ਼, ਦਖਣੀ ਆਸਟ੍ਰੇਲੀਆ ਤੇ ਪੱਛਮੀ ਆਸਟ੍ਰੇਲੀਆ ’ਚ ਚੰਗੀ ਤਰ੍ਹਾਂ ਦਾੜ੍ਹੀ ਬੰਨ੍ਹ ਕੇ ਆਏ ਸਿੱਖਾਂ ਨੂੰ ਮਾਸਕ ਪਹਿਨਣ ਦੀ ਪੂਰੀ ਆਜ਼ਾਦੀ ਹੈ। ਪਰ ਵਿਕਟੋਰੀਆ ਸੂਬੇ ’ਚ ਅਜਿਹੀ ਪ੍ਰਵਾਨਗੀ ਨਹੀਂ ਹੈ। ਇਸੇ ਲਈ ਇਥੋਂ ਦੇ ਸਿੱਖ ਵਿਦਿਆਰਥੀ ਸੂਬੇ ਦੇ ਕਾਨੂੰਨ ਨੂੰ ਪੱਖਪਾਤੀ ਅਤੇ ਵਿਤਕਰਾਪੂਰਨ ਕਰਾਰ ਦੇ ਰਹੇ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement