
ਨੌਜਵਾਨ ਨੇ ਅਰਥ ਸ਼ਾਸਤਰ ਦੀ ਡਿਗਰੀ 100 ਪ੍ਰਤੀਸ਼ਤ ਨੰਬਰਾਂ ਨਾਲ (110/110) ਨਾਲ ਪਾਸ ਕਰ ਮਾਪਿਆ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
Italy News: ਵਿਦੇਸ਼ਾਂ ਵਿੱਚ ਪੰਜਾਬੀ ਕਾਮਯਾਬੀ ਦੇ ਝੰਡੇ ਆਏ ਦਿਨ ਬੁਲੰਦ ਕਰਦੇ ਰਹਿੰਦੇ ਹਨ। ਜਿਸ ਦਾ ਜ਼ਿਕਰ ਅਖ਼ਬਾਰਾਂ ਦੀਆ ਸੁਰਖ਼ੀਆਂ ਵਿੱਚ ਹੁੰਦਾ ਹੈ। ਇਟਲੀ ਵਿੱਚ ਭਾਸ਼ਾ ਇਟਾਲੀਅਨ ਹੋਣ ਦੇ ਬਾਵਜੂਦ ਇੱਥੇ ਜੰਮੀ ਪੰਜਾਬ ਦੀ ਪੀੜੀ ਪੜ੍ਹਾਈ ਵਿੱਚ ਚੰਗਾ ਨਾਮਣਾ ਖੱਟ ਰਹੀ ਹੈ। ਇਸੇ ਤਰਾਂ ਪਗੜੀਧਾਰੀ ਪੰਜਾਬੀ ਗੱਭਰੂ ਗੁਰਕਮਲ ਸਿੰਘ ਕਲੇਰ ਨੇ ਰੋਮ ਦੀ ਸਪਰੈਂਜਾ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਦੀ ਡਿਗਰੀ 100 ਪ੍ਰਤੀਸ਼ਤ ਨੰਬਰਾਂ ਨਾਲ (110/110) ਨਾਲ ਪਾਸ ਕਰ ਮਾਪਿਆ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
ਗੱਲਬਾਤ ਕਰਦਿਆਂ ਗੁਰਕਮਲ ਸਿੰਘ ਕਲੇਰ ਦੇ ਮਾਤਾ-ਪਿਤਾ ਬਲਵਿੰਦਰ ਸਿੰਘ ਕਲੇਰ ਅਤੇ ਦਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦਾ ਹੋਣਹਾਰ ਬੇਟਾ ਬਚਪਨ ਤੋਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਸੀ, ਉਹਨਾਂ ਨੇ ਜੋ ਸੁਪਨਾ ਦੇਖਿਆ ਸੀ, ਉਹ ਪੂਰਾ ਕਰ ਦਿੱਤਾ ਹੈ। ਪਰਿਵਾਰ ਨੂੰ ਵਧਾਈ ਦਿੰਦਿਆਂ ਸਮਾਜ ਸੇਵੀ ਸੁਖਵਿੰਦਰ ਸਿੰਘ ਗੋਬਿੰਦਪੁਰੀ ਨੇ ਕਿਹਾ ਕਿ ਇਟਲੀ ਵਿੱਚ ਪੰਜਾਬੀਆਂ ਨੂੰ ਤਰੱਕੀ ਕਰਨ ਲਈ ਬੱਚਿਆਂ ਨੂੰ ਵਧੀਆ ਪੜ੍ਹਾਈ ਕਰਵਾਉਣੀ ਚਾਹੀਦੀ ਹੈ।