ਕੈਨੇਡਾ 'ਚ ਮਹਿੰਗਾਈ ਦਰ ਦੁੱਗਣੀ, ਗੁਰਦੁਆਰਿਆਂ 'ਚ ਰਹਿਣ ਲਈ ਮਜਬੂਰ ਵਿਦਿਆਰਥੀ 
Published : Sep 29, 2022, 4:14 pm IST
Updated : Sep 29, 2022, 4:14 pm IST
SHARE ARTICLE
Canada
Canada

ਸਿੰਗਲ ਕਮਰਾ ਜੋ ਪਿਛਲੇ ਸਾਲ 800-900 ਡਾਲਰ ਵਿਚ ਮਿਲ ਜਾਂਦਾ ਸੀ, ਇਸ ਸਮੇਂ 1500-1600 ਡਾਲਰ ਵਿਚ ਮਿਲ ਰਿਹਾ ਹੈ

 

ਬਰੈਂਪਟਨ - ਕੈਨੇਡਾ ਵਿਚ ਮਹਿੰਗਾਈ ਬੀਤੇ ਦਹਾਕਿਆਂ ਨਾਲੋਂ ਸਭ ਤੋਂ ਉੱਚ ਪੱਧਰ 'ਤੇ ਹੈ ਅਤੇ ਇਸੇ ਮਹਿੰਗਾਈ ਕਰ ਕੇ ਪੰਜਾਬ ਤੋਂ ਜਾਣ ਵਾਲੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। 1980 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਮਹਿੰਗਾਈ ਦਰ 7 ਫ਼ੀਸਦੀ ਤੋਂ ਉੱਪਰ ਪਹੁੰਚ ਗਈ ਹੈ। ਅਗਸਤ 2021 ਦੇ ਮੁਕਾਬਲੇ ਅਗਸਤ 2022 ਵਿਚ ਖਾਣ-ਪੀਣ ਦਾ ਸਾਮਾਨ 10.8 ਫ਼ੀਸਦੀ ਤੱਕ ਮਹਿੰਗਾ ਹੋ ਚੁੱਕਾ ਹੈ। ਉੱਥੇ ਕਮਰੇ ਦੇ ਕਿਰਾਏ ਵੀ ਦੁੱਗਣੇ ਹੋ ਗਏ ਹਨ। ਬੀਤੇ ਸਾਲ ਜਿੱਥੇ 2 ਬੈੱਡਰੂਮ ਦਾ ਕਿਰਾਇਆ 1100-1200 ਡਾਲਰ ਦਾ ਮਿਲਦਾ ਸੀ, ਉੱਥੇ ਹੁਣ 2500 ਡਾਲਰ ਤੱਕ ਪਹੁੰਚ ਗਿਆ ਹੈ। ਜਿੱਥੇ ਸਿੰਗਲ ਕਮਰਾ ਜੋ ਪਿਛਲੇ ਸਾਲ 800-900 ਡਾਲਰ ਵਿਚ ਮਿਲ ਜਾਂਦਾ ਸੀ, ਇਸ ਸਮੇਂ 1500-1600 ਡਾਲਰ ਵਿਚ ਮਿਲ ਰਿਹਾ ਹੈ। ਹਾਲਾਤ ਇਹ ਹਨ ਕਿ ਪੰਜਾਬ ਦੇ ਸੈਂਕੜੇ ਵਿਦਿਆਰਥੀਆਂ ਨੂੰ ਗੁਰਦੁਆਰਿਆਂ ਵਿਚ ਰਹਿਣਾ ਅਤੇ ਲੰਗਰ ਖਾ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ।

ਬਰੈਂਪਟਨ ਵਿਚ ਦੋ ਗੁਰਦੁਆਰਿਆਂ ਦਾ ਪ੍ਰਬੰਧਨ ਕਰ ਰਹੇ ਕਮੇਟੀ ਦੇ ਅਹੁਦੇਦਾਰ ਹਰਵਿੰਦਰ ਰੂਬੀ ਨੇ ਦੱਸਿਆ ਕਿ ਕਿਰਾਏ ਅਤੇ ਮਹਿੰਗਾਈ ਨੇ ਵਿਦਿਆਰਥੀਆਂ ਲਈ ਹਾਲਾਤ ਮੁਸ਼ਕਲ ਕਰ ਦਿੱਤੇ ਹਨ। ਸਾਡੇ ਦੋਵਾਂ ਗੁਰਦੁਆਰਿਆਂ ਵਿਚ ਇਕ ਦਿਨ ਵਿਚ ਕਰੀਬ 3500 ਲੋਕ ਲੰਗਰ ਖਾਣ ਆਉਂਦੇ ਹਨ, ਉਸ ਵਿਚ ਅਧੇ ਤੋਂ ਵੱਧ ਵਿਦਿਆਰਥੀ ਹੁੰਦੇ ਹਨ। ਉਹਨਾਂ ਕਿਹਾ ਕਿ ਅਸੀਂ ਵੀ ਖੁੱਲ੍ਹੇ ਦਿਲ ਨਾਲ ਉਹਨਾਂ ਦੀ ਸੇਵਾ ਕਰਦੇ ਹਾਂ। ਅਸੀਂ ਵਿਦਿਆਰਥੀਆਂ ਨੂੰ ਕੁਝ ਦਿਨ ਲਈ ਕਮਰਾ ਵੀ ਦਿੰਦੇ ਹਾਂ। ਜੇਕਰ ਕਿਸੇ ਨੂੰ ਆਰਥਿਕ ਮਦਦ ਦੀ ਲੋੜ ਹੈ ਤਾਂ ਉਹ ਵੀ ਕਰਦੇ ਹਾਂ।

ਉਹਨਾਂ ਨੇ ਦੱਸਿਆ ਕਿ ਅਜਿਹਾ ਨਹੀਂ ਹੈ ਕਿ ਕੈਨੇਡਾ ਵਿਚ ਕੰਮ ਦੀ ਕਮੀ ਹੈ ਸਗੋਂ 10 ਲੱਖ ਤੋਂ ਵੱਧ ਲੋਕਾਂ ਨੂੰ ਵੱਖ-ਵੱਖ ਖੇਤਰਾਂ ਵਿਚ ਕਾਮਿਆਂ ਦੀ ਲੋੜ ਹੈ। ਬਹੁਤ ਸਾਰੇ ਵਿਦਿਆਰਥੀ ਦੋ-ਦੋ ਸ਼ਿਫਟਾਂ ਵਿਚ ਕੰਮ ਕਰ ਕੇ ਆਪਣਾ ਖਰਚ ਕੱਢ ਰਹੇ ਹਨ। ਵਿਦਿਆਰਥੀਆਂ ਦੇ ਕਮਰੇ ਦੇ ਕਿਰਾਏ ਵਿਚ ਹਰ ਮਹੀਨੇ 400-500 ਡਾਲਰ ਦਾ ਖਰਚਾ ਵਧਿਆ ਹੈ। ਇਸ ਤੋਂ ਇਲਾਵਾ ਟਰਾਂਸਪੋਰਟ 'ਤੇ 150 ਡਾਲਰ, ਵ੍ਹੀਕਲ/ਮੋਬਾਈਲ 'ਤੇ 200 ਡਾਲਰ ਅਤੇ ਖਾਣ-ਪੀਣ ਦੇ ਸਾਮਾਨ 'ਤੇ 150-300 ਡਾਲਰ ਦਾ ਖਰਚ ਵਧਿਆ ਹੈ।ਜਾਣਕਾਰੀ ਮੁਤਾਬਕ ਹਰ ਵਿਦਿਆਰਥੀ ਦਾ ਮਹੀਨਾਵਾਰ ਖਰਚ 800 ਤੋਂ 900 ਰੁਪਏ ਡਾਲਰ ਤੱਕ ਵਧ ਗਿਆ ਹੈ,ਜੋ ਭਾਰਤੀ ਰੁਪਏ ਵਿਚ 50 ਤੋਂ 55  ਹਜ਼ਾਰ ਰੁਪਏ ਮਹੀਨਾ ਹੈ।

5 ਸਾਲ 'ਚ ਕੈਨੇਡਾ ਵਿਚ ਮਹਿੰਗਾਈ ਦਰ
ਸਾਲ                     ਦਰ
2017                2.1 ਫੀਸਦੀ
2018                2.5 ਫੀਸਦੀ
2019                1.4 ਫੀਸਦੀ
2020                2.4 ਫੀਸਦੀ
2021               1.0 ਫੀਸਦੀ
2022               5.1 ਫੀਸਦੀ
ਜੂਨ 2022         8.1 ਫੀਸਦੀ
ਜੁਲਾਈ 2022     7.6 ਫੀਸਦੀ
ਅਗਸਤ 2022    7.3 ਫੀਸਦੀ

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement