
ਜਨਵਰੀ 'ਚ 12 ਸਾਲ ਬਾਅਦ ਆਉਣਾ ਸੀ ਪੰਜਾਬ
ਮਲੇਰਕੋਟਲਾ: ਮਲੇਰਕੋਟਲਾ ਤੋਂ ਇਕ ਬੜੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਪਿੰਡ ਹੈਦਰ ਨਗਰ ਦਾ ਨੌਜਵਾਨ ਕੁਲਵੀਰ ਸਿੰਘ ਆਪਣੇ ਉਜਵਲ ਭਵਿੱਖ ਲਈ ਅਮਰੀਕਾ ਗਿਆ ਸੀ ਜਿਸ ਦੀ ਉਥੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਦੇ ਦੋ ਭਰਾ ਕੈਨੇਡਾ ਵਿੱਚ ਹਨ ਅਤੇ ਆਪ 12 ਸਾਲ ਪਹਿਲਾ ਅਮਰੀਕਾ ਗਿਆ ਸੀ।
ਮ੍ਰਿਤਕ ਕੁਲਵੀਰ ਸਿੰਘ ਦੀ ਉਮਰ 30 ਸਾਲ ਹੈ। ਪਰਿਵਾਰ ਨੂੰ ਜਦੋਂ ਪੁੱਤ ਦੀ ਮੌਤ ਬਾਰੇ ਪਤਾ ਲੱਗਿਆ ਤਾਂ ਮਾਹੌਲ ਗ਼ਮਗੀਨ ਹੋ ਗਿਆ।ਕੁਲਵੀਰ ਸਿੰਘ ਦੀ ਮੌਤ ਕਾਰਨ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।