US Study Visa : ਅਮਰੀਕਾ ਨੇ ਪਿਛਲੇ ਸਾਲ 1,40,000 ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਕੀਤਾ: ਅਧਿਕਾਰੀ 
Published : Nov 29, 2023, 4:50 pm IST
Updated : Nov 29, 2023, 4:50 pm IST
SHARE ARTICLE
US Study Visa : Representative image.
US Study Visa : Representative image.

ਇੰਟਰਵਿਊ ਲਈ ਉਡੀਕ ਦੀ ਮਿਆਦ ਨੂੰ ਘਟਾਉਣ ਲਈ ਕਈ ਕਦਮ ਚੁੱਕ ਰਿਹਾ ਅਮਰੀਕੀ ਪ੍ਰਸ਼ਾਸਨ

US Study Visa: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਦੇ ਪ੍ਰਸ਼ਾਸਨ ਨੇ ਪਿਛਲੇ ਸਾਲ 1,40,000 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਅਮਰੀਕੀ ਪ੍ਰਸ਼ਾਸਨ ਵੀਜ਼ਾ ਲਈ ਇੰਟਰਵਿਊ ਲਈ ਉਡੀਕ ਦੀ ਮਿਆਦ ਨੂੰ ਘਟਾਉਣ ਲਈ ਕਈ ਕਦਮ ਚੁੱਕ ਰਿਹਾ ਹੈ। 

ਵੀਜ਼ਾ ਸੇਵਾਵਾਂ ਲਈ ਉਪ ਸਹਾਇਕ ਵਿਦੇਸ਼ ਮੰਤਰੀ ਜੂਲੀ ਸ਼ੂਫਟ ਨੇ ਕਿਹਾ ਕਿ ਭਾਰਤ ’ਚ ਅਮਰੀਕੀ ਮਿਸ਼ਨ ਹਫਤੇ ’ਚ 6-7 ਦਿਨ ਕੰਮ ਕਰਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਦੀ ਇੰਟਰਵਿਊ ਲੈ ਲਈ ਜਾਵੇ। ਉਨ੍ਹਾਂ ਕਿਹਾ ਕਿ ਇਸ ਸਾਲ ਅਮਰੀਕਾ ਨੇ ਭਾਰਤ ਤੋਂ ਆ ਰਹੀਆਂ ਮੰਗਾਂ ਨੂੰ ਪੂਰਾ ਕਰਨ ਲਈ ਵੱਡੀ ਕੋਸ਼ਿਸ਼ ਕੀਤੀ ਹੈ। 

ਉਨ੍ਹਾਂ ਕਿਹਾ, ‘‘ਅਸੀਂ ਇਸ ਸਾਲ ਭਾਰਤ ’ਚ ਜੋ ਕੀਤਾ, ਉਸ ’ਤੇ ਸਾਨੂੰ ਮਾਣ ਹੈ। ਮੇਰਾ ਮੰਨਣਾ ਹੈ ਕਿ ਇਤਿਹਾਸ ’ਚ ਪਹਿਲੀ ਵਾਰ ਅਸੀਂ ਭਾਰਤ ’ਚ 10 ਲੱਖ ਵੀਜ਼ਾ ਜਾਰੀ ਕਰਨ ਦਾ ਟੀਚਾ ਰਖਿਆ ਸੀ ਅਤੇ ਨਾ ਸਿਰਫ ਅਸੀਂ ਇਸ ਨੂੰ ਪੂਰਾ ਕੀਤਾ, ਸਗੋਂ ਇਹ ਕਈ ਮਹੀਨੇ ਪਹਿਲਾਂ ਹੀ ਕਰ ਦਿਤਾ ਗਿਆ। ਇਸ ਤਰ੍ਹਾਂ ਇਹ ਗਿਣਤੀ ਇਸ ਤੋਂ ਕਿਤੇ ਅੱਗੇ ਜਾਵੇਗੀ।’’

ਉਨ੍ਹਾਂ ਕਿਹਾ ਕਿ ਇਸ ਸਾਲ ਭਾਰਤ ਤੋਂ ਅਮਰੀਕਾ ਆਏ ਕਾਮਿਆਂ, ਚਾਲਕ ਦਲ ਅਤੇ ਵਿਦਿਆਰਥੀਆਂ ਵਲੋਂ ਰੀਕਾਰਡ ਗਿਣਤੀ ’ਚ ਅਰਜ਼ੀਆਂ ਆਈਆਂ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਵੀਜ਼ਾ ਲਈ ਇੰਟਰਵਿਊ ਲਈ ਉਡੀਕ ਦੀ ਮਿਆਦ ਨੂੰ ਘਟਾਉਣ ਲਈ ਕਈ ਕਦਮ ਚੁੱਕ ਰਿਹਾ ਹੈ। ਸਟੂਫਟ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਇਸ ਸਾਲ ਯਾਨੀ ਸਾਡੇ ਵਿੱਤੀ ਸਾਲ ’ਚ ਇਸ ’ਚ ਕਮੀ ਆਵੇਗੀ। ਪਰ ਅਸੀਂ ਉਡੀਕ ਦੇ ਸਮੇਂ ਨੂੰ ਘਟਾਉਣ ਲਈ ਵੱਡੀ ਗਿਣਤੀ ’ਚ ਅਧਿਕਾਰੀਆਂ ਨੂੰ ਭਾਰਤ ਭੇਜ ਰਹੇ ਹਾਂ।’’

‘ਫ਼ੌਰਨ ਪ੍ਰੈੱਸ ਸੈਂਟਰ’ ਵਲੋਂ ਕਰਵਾਏ ਵਿਦੇਸ਼ੀ ਪੱਤਰਕਾਰਾਂ ਦੇ ਇਕ ਸਮੂਹ ਨਾਲ ਗੱਲਬਾਤ ਦੌਰਾਨ ਸ਼ਟਫਟ ਨੇ ਕਿਹਾ ਕਿ ਅਮਰੀਕਾ ਨੇ 2023 ’ਚ ਹੁਣ ਤਕ ਇਕ ਕਰੋੜ ਤੋਂ ਜ਼ਿਆਦਾ ਵੀਜ਼ਾ ਜਾਰੀ ਕੀਤੇ ਹਨ, ਜੋ ਉਨ੍ਹਾਂ ਦੇ ਅਨੁਮਾਨ ਤੋਂ 20 ਲੱਖ ਵੱਧ ਹੈ ਅਤੇ ਅਪਣੇ ਵਿਦੇਸ਼ੀ ਮਿਸ਼ਨਾਂ ਲਈ ਹੁਣ ਤਕ ਦੇ ਸਭ ਤੋਂ ਵੱਧ ਵੀਜ਼ਾ ਹਨ।   ਸਟਫਟ ਨੇ ਕਿਹਾ ਕਿ ਅਮਰੀਕਾ ਅਜੇ ਵੀ 2024 ਲਈ ਉਡੀਕ ਦੀ ਮਿਆਦ ਨੂੰ ਘਟਾਉਣ ਲਈ ਬਹੁਤ ਸਖਤ ਮਿਹਨਤ ਕਰ ਰਿਹਾ ਹੈ। 

 (For more news apart from US Study Visa, stay tuned to Rozana Spokesman)

SHARE ARTICLE

ਏਜੰਸੀ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement