UNITED SIKHS News: ਵਿਦੇਸ਼ਾਂ ਵਿਚ ਫਸੇ ਲੋਕਾਂ ਲਈ ਰੱਬ ਬਣ ਕੇ ਬਹੁੜਿਆ ‘ਯੂਨਾਈਟਿਡ ਸਿੱਖਸ’

By : GAGANDEEP

Published : Mar 30, 2025, 12:18 pm IST
Updated : Mar 30, 2025, 12:56 pm IST
SHARE ARTICLE
UNITED SIKHS UK 2 punjabi retrun punjab News
UNITED SIKHS UK 2 punjabi retrun punjab News

UK ਵਿਚ ਫਸੇ ਦੋ ਪੰਜਾਬੀਆਂ ਨੂੰ ਦਸਤਾਵੇਜ਼ ਬਣਾ ਕੇ ਭੇਜਿਆ ਆਪਣੇ ਪ੍ਰਵਾਰਾਂ ਕੋਲ

ਯੂਨਾਈਟਿਡ ਸਿੱਖਸ ਵਲੋਂ ਦੇਸ਼ਾਂ-ਵਿਦੇਸ਼ਾਂ ਵਿਚ ਨਿਆਸਰਿਆਂ ਦੀ ਨਿਰਸਵਾਰਥ ਸਹਾਇਤਾ ਕੀਤੀ ਜਾਂਦੀ ਹੈ ਤੇ ਇਸ ਮਿਸ਼ਨ ਨਾਲ ਜੁੜੇ ਲੋਕ ਕਿਸੇ ਦੀ ਜਾਤ ਜਾਂ ਧਰਮ ਨਹੀਂ ਪੁਛਦੇ ਤੇ ਦਿਲ ਖੋਲ੍ਹ ਕੇ ਮਦਦ ਕਰਦੇ ਹਨ। ਪਿਛਲੇ ਲੰਬੇ ਸਮੇਂ ਤੋਂ ਇਹ ਵਰਤਾਰਾ ਚੱਲ ਰਿਹਾ ਹੈ ਕਿ ਧੋਖੇਬਾਜ਼ ਏਜੰਟ ਲੋਕਾਂ ਨੂੰ ਫ਼ਰਜ਼ੀ ਵੀਜ਼ਿਆਂ ਰਾਹੀਂ ਵਿਦੇਸ਼ਾਂ ਵਿਚ ਲੈ ਜਾਂਦੇ ਹਨ ਤੇ ਫਿਰ ਉਥੇ ਜਾ ਕੇ ਉਨ੍ਹਾਂ ਨੂੰ ਲਾਵਾਰਸ ਕਰ ਕੇ ਛੱਡ ਦਿਤਾ ਜਾਂਦਾ ਹੈ। ਅਜਿਹੇ ਲੋਕ ਨਾ ਤਾਂ ਖੁਲ੍ਹ ਕੇ ਕੰਮ ਕਰ ਸਕਦੇ ਹਨ ਤੇ ਨਾ ਹੀ ਕਿਸੇ ਨੂੰ ਮਿਲ ਸਕਦੇ ਹਨ। ਇਨ੍ਹਾਂ ਕੋਲ ਗੁੰਮਨਾਮ ਜ਼ਿੰਦਗੀ ਜਿਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੁੰਦਾ। 

ਹੁਣ ਅਜਿਹੇ ਲੋਕਾਂ ਲਈ ਯੂਨਾਈਟਿਡ ਸਿੱਖਸ ਰੱਬ ਬਣ ਕੇ ਬਹੁੜਿਆ ਹੈ। ਇਸ ਮਿਸ਼ਨ ਨਾਲ ਜੁੜੇ ਲੋਕ ਅਜਿਹੇ ਗੁੰਮਨਾਮ ਹੋ ਚੁੱਕੇ ਲੋਕਾਂ ਨੂੰ ਵਿੱਤੀ ਸਹਾਇਤਾ ਦੇ ਨਾਲ-ਨਾਲ ਕਾਨੂੰਨੀ ਮਦਦ ਵੀ ਪ੍ਰਦਾਨ ਕਰਵਾਉਂਦੇ ਹਨ ਤੇ ਉਨ੍ਹਾਂ ਨੂੰ ਆਮ ਵਰਗੀ ਜ਼ਿੰਦਗੀ ਜਿਉਣ ਦੇ ਯੋਗ ਬਣਾਉਂਦੇ ਹਨ। ਹੁਣ ਯੂਨਾਈਟਿਡ ਸਿੱਖਸ ਨੇ ਦੋ ਵਿਅਕਤੀਆਂ ਦੀ ਸਹਾਇਤਾ ਕੀਤੀ ਹੈ। ਪਹਿਲਾ ਨਾਜਰ ਸਿੰਘ 2006 ਵਿਚ ਗ਼ੈਰ ਕਾਨੂੰਨੀ ਢੰਗ ਨਾਲ ਯੂ.ਕੇ ਪਹੁੰਚਿਆ ਸੀ ਤੇ ਏਜੰਟ ਉਸ ਦਾ ਪਾਸਪੋਰਟ ਤੇ ਹੋਰ ਸਬੰਧਤ ਕਾਗ਼ਜ਼ ਲੈ ਕੇ ਫ਼ਰਾਰ ਹੋ ਗਿਆ।

ਇਸੇ ਤਰ੍ਹਾਂ ਦੂਜਾ ਵਿਅਕਤੀ ਪਰਮਜੀਤ ਸਿੰਘ ਜੋ 2007 ਵਿਚ ਇਥੇ ਪਹੁੰਚਿਆ ਸੀ, ਉਸ ਦੀ ਹਾਲਤ ਵੀ ਨਾਜਰ ਸਿੰਘ ਤੋਂ ਵੱਖਰੀ ਨਹੀਂ ਸੀ। ਦੋਹਾਂ ਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਸੀ। ਹੁਣ ਯੂਨਾਈਟਿਡ ਸਿੱਖਸ ਨੇ ਉਨ੍ਹਾਂ ਦਾ ਕੇਸ ਅਧਿਕਾਰੀਆਂ ਸਾਹਮਣੇ ਰਖਿਆ ਤੇ ਉਨ੍ਹਾਂ ਨੂੰ ਹਰ ਪ੍ਰਕਾਰ ਦੀ ਮਦਦ ਪ੍ਰਦਾਨ ਕੀਤੀ ਗਈ ਤੇ ਉਨ੍ਹਾਂ ਨੂੰ ਸਨਮਾਨ ਸਾਹਿਤ ਯੂ.ਕੇ ਤੋਂ ਅਪਣੇ ਪਰਵਾਰਾਂ ਕੋਲ ਭੇਜਿਆ ਗਿਆ। ਦੋਵਾਂ ਨੂੰ 3-3 ਲੱਖ ਤੋਂ ਵੱਧ ਦੀ ਵਿੱਤੀ ਸਹਾਇਤਾ ਵੀ ਦਿੱਤੀ ਗਈ।

ਇਸ ਸਬੰਧੀ ਯੂਨਾਈਟਿਡ ਸਿੱਖਸ ਦੇ ਵਲੰਟੀਅਰਜ਼ ਲਖਵਿੰਦਰ ਸਿੰਘ ਪੰਨੂ, ਯੂਨਾਈਟਿਡ ਸਿੱਖਸ ਗੁਰਦੁਆਰਾ ਕਮੇਟੀ ਮੈਂਬਰ ਸ਼ਰਨਬੀਰ ਸਿੰਘ ਸੰਘਾ, ਗੁਰਦੁਆਰਾ ਸਾਹਿਬ ਦੇ ਮੈਨੇਜਰ ਤਿਰਨ ਸਿੰਘ ਨੇ ਦਸਿਆ ਕਿ ਜੇਕਰ ਵਿਦੇਸ਼ਾਂ ਵਿਚ ਕੋਈ ਵੀ ਲੋੜਵੰਦ ਵਿਅਕਤੀ ਹੈ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।
ਹੈਲਪਡੈਸਕ ਹਰ ਮੰਗਲਵਾਰ ਨੂੰ ਲੋੜਵੰਦਾਂ ਦੀ ਸਹਾਇਤਾ ਲਈ ਇੱਥੇ ਹੁੰਦਾ ਹੈ। ਯੂਨਾਈਟਿਡ ਸਿੱਖਸ ਦੇ ਨਾਲ-ਨਾਲ ਸਿੰਘ ਸਭਾ ਗੁਰਦੁਆਰਾ ਸਾਹਿਬ ਵਲੋਂ ਸ਼ਲਾਘਾਯੋਗ ਕਦਮ ਚੁੱਕਦਿਆਂ ਸੰਗਤ ਦਾ ਧੰਨਵਾਦ ਕੀਤਾ ਗਿਆ। 
ਸਥਾਨ: ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, 2-8 ਪਾਰਕ ਐਵੇਨਿਊ, ਸਾਊਥਾਲ, ਮਿਡਐਕਸ, ”21 317
ਸਾਡੇ ਨਾਲ ਸੰਪਰਕ ਕਰੋ: +44 07417 375282  +44 7949 526246

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement