Sydney Punjabi family: ਸਿਡਨੀ ‘ਚ ਪੰਜਾਬੀ ਪਰਿਵਾਰ ‘ਤੇ ਦੋ ਵਾਰ ਹਮਲਾ, ਘਰ ਛੱਡਣ ਲਈ ਹੋਏ ਮਜ਼ਬੂਰ
Published : Apr 30, 2024, 11:02 am IST
Updated : Apr 30, 2024, 11:02 am IST
SHARE ARTICLE
File Photo
File Photo

ਉਹਨਾਂ ਦਾ ਪੰਜ ਸਾਲ ਦਾ ਛੋਟਾ ਬੇਟਾ ਸਹਿਮ ਗਿਆ

Sydney Punjabi family: ਸਿਡਨੀ : ਸਿਡਨੀ ਵਿਚ ਪੰਜਾਬੀ ਪਰਿਵਾਰ 'ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਰਦੀਪ ਕੌਰ ਨਾਂਅ ਦੀ ਮਹਿਲਾ ਸ਼ਨੀਵਾਰ ਦੀ ਸ਼ਾਮ ਨੂੰ ਆਪਣੇ ਦੋ ਬੱਚਿਆਂ, ਘਰਵਾਲੇ ਅਤੇ ਇੱਕ ਹੋਰ ਰਿਸ਼ਤੇਦਾਰ ਨਾਲ ਬੈਠੀ ਟੀਵੀ ਵੇਖ ਰਹੀ ਸੀ, ਜਦੋਂ ਅਚਾਨਕ ਘਰ ਦੀ ਖਿੜਕੀ 'ਤੇ ਕਿਸੇ ਨੇ ਗੋਲੀ ਚਲਾ ਦਿੱਤੀ। ਜਾਨ ਬਚਾਉਣ ਲਈ ਸਾਰੇ ਹੇਠਾਂ ਝੁਕ ਗਏ।

ਇਸ ਦੌਰਾਨ ਤੁਰੰਤ ‘ਚ ਹਰਦੀਪ ਨੇ ਪੁਲਿਸ ਨੂੰ ਸੂਚਿਤ ਕੀਤਾ ਪਰ ਇਹ ਪਹਿਲੀ ਵਾਰ ਨਹੀਂ ਸੀ ਹੋਇਆ। ਇਸ ਤੋਂ ਦੋ ਹਫ਼ਤੇ ਪਹਿਲਾਂ ਵੀ ਇਸੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਪੁਲਿਸ ਮੁਤਾਬਕ ਹਮਲਾਵਰ ਗਲਤੀ ਨਾਲ ਕਿਸੇ ਹੋਰ ਦਾ ਸਮਝ ਕੇ ਇਸ ਘਰ ਨੂੰ ਨਿਸ਼ਾਨਾ ਬਣਾ ਰਹੇ ਹਨ। ਹਾਲਾਂਕਿ ਅਦਾਰੇ ABC ਦੀ ਖ਼ਬਰ ਮੁਤਾਬਕ ਪੁਲਿਸ ਕੋਲ ਅਜੇ ਹਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਮਲਾ ਇਸ ਪੰਜਾਬੀ ਪਰਿਵਾਰ ਦੇ ਬਲੈਕਟਾਊਨ (Blacktown) ਦੀ ਵਰਜੀਨੀਆ ਸਟ੍ਰੀਟ ਸਥਿਤ ਘਰ ‘ਤੇ ਕੀਤਾ ਗਿਆ ਹੈ।

ਬੇਸ਼ੱਕ ਪੁਲਿਸ ਨੇ ਇੱਥੋਂ ਅੱਠ ਕਿੱਲੋਮੀਟਰ ਦੂਰ ਈਸਟਰਨ ਕ੍ਰੀਕ  ਦੇ ਸਬਅਰਬ ਤੋਂ ਇੱਕ ਫੋਰਡ ਰੇਂਜਰ ਬਰਾਮਦ ਕੀਤੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਇਸੇ ਹਮਲੇ ਲਈ ਵਰਤੀ ਗਈ ਸੀ। ਇੱਧਰ ਹਰਦੀਪ ਦਾ ਪੂਰਾ ਪਰਿਵਾਰ ਸਹਿਮ 'ਚ ਹੈ। ਖ਼ਾਸਕਰ ਉਹਨਾਂ ਦਾ ਪੰਜ ਸਾਲ ਦਾ ਛੋਟਾ ਬੇਟਾ ਸਹਿਮ ਗਿਆ ਹੈ। ਪਰਿਵਾਰ ਇਸ ਘਰ ਨੂੰ ਛੱਡ ਕਿਤੇ ਹੋਰ ਜਾਣ ਲਈ ਮਜ਼ਬੂਰ ਹੋ ਗਿਆ ਹੈ।  

 
 

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement