Canada News: ਕੈਨੇਡਾ ਚੋਣਾਂ ’ਚ ਪੰਜਾਬੀ ਉਮੀਦਵਾਰਾਂ ਨੇ ਗੱਡੇ ਜਿੱਤ ਦੇ ਝੰਡੇ
Published : Apr 30, 2025, 12:48 pm IST
Updated : Apr 30, 2025, 12:48 pm IST
SHARE ARTICLE
Punjabi candidates hoist victory flags in Canadian elections News in Punjabi
Punjabi candidates hoist victory flags in Canadian elections News in Punjabi

ਬ੍ਰੈਂਪਟਨ ਵਿੱਚ 5 ਵਿੱਚੋਂ 5 ਸੀਟਾਂ ‘ਤੇ ਪੰਜਾਬੀ ਜਿੱਤੇ

 

Punjabi candidates hoist victory flags in Canadian elections News In Punjabi: ਕੈਨੇਡਾ ਵਿੱਚ ਹਾਲ ਹੀ ਵਿੱਚ ਹੋਈਆਂ ਫ਼ੈਡਰਲ ਚੋਣਾਂ ਵਿੱਚ ਪੰਜਾਬੀਆਂ ਨੇ ਇਤਿਹਾਸ ਰਚਿਆ ਹੈ। ਇਸ ਵਾਰ ਕੁੱਲ 22 ਪੰਜਾਬੀ ਉਮੀਦਵਾਰ ਸੰਸਦ ਲਈ ਚੁਣੇ ਗਏ ਜੋ ਕਿ ਹੁਣ ਤੱਕ ਦਾ ਰਿਕਾਰਡਤੋੜ ਅੰਕੜਾ ਹੈ। ਇਹ ਪ੍ਰਾਪਤੀ ਨਾ ਸਿਰਫ਼ ਪੰਜਾਬੀ ਭਾਈਚਾਰੇ ਦੇ ਵਧ ਰਹੇ ਰਾਜਨੀਤਿਕ ਪ੍ਰਭਾਵ ਨੂੰ ਦਰਸਾਉਂਦੀ ਹੈ ਬਲਕਿ ਕੈਨੇਡਾ ਦੀ ਵਿਭਿੰਨਤਾ ਅਤੇ ਸਮਾਵੇਸ਼ੀ ਰਾਜਨੀਤੀ ਦਾ ਵੀ ਪ੍ਰਤੀਕ ਹੈ। ਇਸ ਵਾਰ ਹਾਊਸ ਆਫ਼ ਕਾਮਨਜ਼ (ਸੰਸਦ) ਲਈ 22 ਪੰਜਾਬੀ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਇਸ ਤੋਂ ਪਹਿਲਾਂ 2021 ਵਿੱਚ, 18 ਪੰਜਾਬੀ ਉਮੀਦਵਾਰ ਸੰਸਦ ਵਿੱਚ ਪਹੁੰਚੇ ਸਨ, ਜਦੋਂ ਕਿ 2019 ਵਿੱਚ 20 ਉਮੀਦਵਾਰ ਚੁਣੇ ਗਏ ਸਨ। ਇਸ ਵਾਰ ਕੁੱਲ 65 ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿੱਚ ਸਨ।

ਬ੍ਰੈਂਪਟਨ ਵਿੱਚ 5 ਵਿੱਚੋਂ 5 ਸੀਟਾਂ ‘ਤੇ ਪੰਜਾਬੀ ਜਿੱਤੇ

ਸੁਖਦੀਪ ਕੰਗ (ਕੰਜ਼ਰਵੇਟਿਵ) ਨੇ ਬਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ (ਲਿਬਰਲ) ਨੂੰ ਹਰਾਇਆ।

ਅਮਰਜੀਤ ਗਿੱਲ (ਕੰਜ਼ਰਵੇਟਿਵ) ਨੇ ਬਰੈਂਪਟਨ ਵੈਸਟ ਤੋਂ ਮੌਜੂਦਾ ਮੰਤਰੀ ਕਮਲ ਖੇੜਾ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਰੂਬੀ ਸਹੋਤਾ (ਲਿਬਰਲ) ਨੇ ਬ੍ਰੈਂਪਟਨ ਨੌਰਥ ਤੋਂ ਅਮਨਦੀਪ ਜੱਜ (ਕੰਜ਼ਰਵੇਟਿਵ) ਨੂੰ ਹਰਾਇਆ।

ਮਨਿੰਦਰ ਸਿੱਧੂ (ਲਿਬਰਲ) ਨੇ ਬ੍ਰੈਂਪਟਨ ਈਸਟ ਤੋਂ ਬੌਬ ਦੋਸਾਂਝ (ਕੰਜ਼ਰਵੇਟਿਵ) ਨੂੰ ਹਰਾਇਆ।

ਅਮਨਦੀਪ ਸੋਹੀ (ਲਿਬਰਲ) ਨੇ ਬ੍ਰੈਂਪਟਨ ਸੈਂਟਰਲ ਤੋਂ ਤਰਨ ਚਾਹਲ ਨੂੰ ਹਰਾਇਆ।


ਲਿਬਰਲ ਪਾਰਟੀ ਤੋਂ ਮੁੱਖ ਪੰਜਾਬੀ ਜੇਤੂ

ਇਕਵਿੰਦਰ ਸਿੰਘ ਗਹਿਰ – ਮਿਸੀਸਾਗਾ-ਮਾਲਟਨ

ਰਣਦੀਪ ਸਰੀ – ਸਰੀ-ਸੈਂਟਰਲ

ਗੁਰਬੈਕਸ ਸੈਣੀ – ਫਲੀਟਵੁੱਡ-ਪੋਰਟ ਕੈਲਸ

ਪਰਮ ਬੈਂਸ – ਰਿਚਮੰਡ ਈਸਟ-ਸਟੀਵਨਸਟਨ

ਅਨੀਤਾ ਆਨੰਦ – ਓਕਵਿਲ ਈਸਟ

ਬਰਦੀਸ਼ ਚੱਗਰ – ਵਾਟਰਲੂ

ਅੰਜੂ ਢਿੱਲੋਂ – ਡੋਰਵਲ-ਲਾਚੀਨ

ਸੁਖ ਧਾਲੀਵਾਲ – ਸਰੀ-ਨਿਊਟਨ

ਕੰਜ਼ਰਵੇਟਿਵ ਪਾਰਟੀ ਤੋਂ ਮੁੱਖ ਪੰਜਾਬੀ ਜੇਤੂ

ਜਸਰਾਜ ਹਾਲਨ – ਕੈਲਗਰੀ ਈਸਟ

ਦਲਵਿੰਦਰ ਗਿੱਲ – ਕੈਲਗਰੀ ਮੈਕਨਾਈਟ

ਅਮਨਪ੍ਰੀਤ ਗਿੱਲ – ਕੈਲਗਰੀ ਸਕਾਈਵਿਊ

ਅਰਪਨ ਖੰਨਾ – ਆਕਸਫੋਰਡ

ਟਿਮ ਉੱਪਲ – ਐਡਮਿੰਟਨ ਗੇਟਵੇ

ਪਰਮ ਗਿੱਲ – ਮਿਲਟਨ ਈਸਟ

ਸੁਖਮਨ ਗਿੱਲ – ਐਬਟਸਫੋਰਡ ਸਾਊਥ-ਲੈਂਗਲੀ

ਜਗਸ਼ਰਨ ਸਿੰਘ ਮਾਹਲ – ਐਡਮਿੰਟਨ ਸਾਊਥਈਸਟ

ਹਰਬ ਗਿੱਲ – ਵਿੰਡਸਰ ਵੈਸਟ

ਇਸ ਚੋਣ ਵਿੱਚ ਐਨਡੀਪੀ ਮੁਖੀ ਜਗਮੀਤ ਸਿੰਘ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਆਪਣੀ ਬਰਨਬੀ ਸੈਂਟਰਲ ਸੀਟ ਤੋਂ ਤੀਜੇ ਸਥਾਨ ‘ਤੇ ਰਹੇ। ਹਾਰ ਤੋਂ ਬਾਅਦ ਉਨ੍ਹਾਂ ਨੇ ਐਨਡੀਪੀ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਇਲਾਵਾ ਸਿਹਤ ਮੰਤਰੀ ਕਮਲ ਖੇੜਾ ਨੂੰ ਵੀ ਬਰੈਂਪਟਨ ਵੈਸਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਨੂੰ ਕੰਜ਼ਰਵੇਟਿਵ ਉਮੀਦਵਾਰ ਅਮਰਜੀਤ ਗਿੱਲ ਨੇ ਹਰਾਇਆ।

 

(For more news apart from Punjabi candidates hoist victory flags in Canadian elections News in Punjabi, stay tuned to Rozana Spokesman)

 

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement