ਨਿਊਯਾਰਕ ਵਿਚ ਦਸੰਬਰ ਮਹੀਨਾ ਸਿੱਖ ਧਾਰਮਕ ਆਜ਼ਾਦੀ ਦਿਹਾੜਾ ਪ੍ਰਵਾਨਿਆ
Published : Dec 30, 2021, 8:29 am IST
Updated : Dec 30, 2021, 8:29 am IST
SHARE ARTICLE
 December marks Sikh Religious Independence Day in New York
December marks Sikh Religious Independence Day in New York

ਅਸੈਂਬਲੀ ਮੈਂਬਰ ਵੁਮੈਨ ਜੈਸਿਕਾ ਗੋਂਜ਼ਾਲੇਸ ਨੇ ਖ਼ੁਦ ਸ਼ਹੀਦਾਂ ਨੂੰ ਕੀਤਾ ਸਿਜਦਾ

 

ਕੋਟਕਪੂਰਾ (ਗੁਰਿੰਦਰ ਸਿੰਘ) : ਵਿਦੇਸ਼ਾਂ ’ਚ ਸਿੱਖੀ ਦੇ ਪ੍ਰਚਾਰ ਪਸਾਰ ਲਈ ਲਗਾਤਾਰ ਕਾਰਜ ਉਲੀਕੇ ਜਾ ਰਹੇ ਹਨ। ਅਜਿਹਾ ਹੀ ਇਕ ਉਪਰਾਲਾ ਅਮਰੀਕਾ ਦੇ ਸ਼ਹਿਰ ਨਿਊਯਾਰਕ ’ਚ ਕੀਤਾ ਗਿਆ। ਨਿਊਯਾਰਕ ਦੀ ਸਟੇਟ ਅਸੈਂਬਲੀ ਵਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਦੁਨੀਆਂ ਦੇ ਸੱਭ ਤੋਂ ਛੋਟੀ ਉਮਰ ਦੇ ਸ਼ਹੀਦ ਐਲਾਨਦਿਆਂ ਮਤਾ ਪਾਸ ਕੀਤਾ ਗਿਆ ਹੈ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਵਲੋਂ ਰੋਜ਼ਾਨਾ ਸਪੋਕਸਮੈਨ ਦੇ ਇਸ ਪੱਤਰਕਾਰ ਨੂੰ ਭੇਜੀ ਈਮੇਲ ਮੁਤਾਬਕ ਵਰਲਡ ਸਿੱਖ ਪਾਰਲੀਮੈਂਟ ਦੀ ਰਿਲੀਜੀਅਸ ਅਤੇ ਐਜੂੁਕੇਸ਼ਨ ਕਾਉਂਸਲ ਦੇ ਯਤਨਾਂ ਸਦਕਾ ਨਿਊਯਾਰਕ ਸਟੇਟ ਅਸੈਂਬਲੀ ਮੈਂਬਰ ਬੀਬੀ ਜੈਸਿਕਾ ਗੋਂਜਾਲਸ ਨੇ ਇਹ ਸਾਈਟੇਸ਼ਨ ਜਾਰੀ ਕੀਤੀ ਹੈ।

New York State Assembly Member Jessica GonzalezNew York State Assembly Member Jessica Gonzalez

ਜੈਸਿਕਾ ਗੋਜਾਂਲਸ ਅਪਣੇ ਪ੍ਰਵਾਰ ਸਮੇਤ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ ’ਚ ਸ਼ਾਮਲ ਹੋਣ ਲਈ ਗੁਰਦੁਆਰਾ ਸਿੱਖ ਸੈਂਟਰ ਆਫ਼ ਨਿਊਯਾਰਕ, ਫ਼ਲਸ਼ਿੰਗ ਪਹੁੰਚੇ ਅਤੇ ਉਨ੍ਹਾਂ ਸ਼ਹੀਦਾਂ ਨੂੰ ਸਿਜਦਾ ਕੀਤਾ। ਵਾਈਸ ਪ੍ਰਧਾਨ ਜਿੰਦਰ ਸਿੰਘ, ਟਰੱਸਟੀ ਹਰਦੀਪ ਸਿੰਘ ਸਮੇਤ ਹੋਰ ਕਮੇਟੀ ਮੈਂਬਰਾਂ ਵਲੋਂ ਬੀਬੀ ਜੈਸਿਕਾ ਗੋਂਜਾਲਸ ਦਾ ਧਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਸ. ਹਿੰਮਤ ਸਿੰਘ ਨੇ ਅੱਗੇ ਦਸਿਆ ਕਿ ਜੈਸਿਕਾ ਗੋਂਜਾਲਸ ਨੇ ਸਿੱਖਾਂ ਨਾਲ ਕੋਵਿਡ ਦੇ ਚਲਦਿਆਂ ਵੀ ਕੰਮ ਕੀਤਾ ਹੈ ਅਤੇ ਲੰਗਰ ਵਰਤਾਉਣ ’ਚ ਵੀ ਮੋਹਰੀ ਭੂਮਿਕਾ ਨਿਭਾਈ ਹੈ। ਨੋਰਵਿਚ ਸਿਟੀ ਕੌਂਸਲ ਦੇ ਮੈਂਬਰ ਸਵਰਨਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਨਿਊਯਾਰਕ ਸਟੇਟ ਵਲੋਂ ਦਸੰਬਰ ਮਹੀਨੇ ਨੂੰ ਸਿੱਖ ਧਾਰਮਕ ਆਜ਼ਾਦੀ ਦਿਹਾੜੇ ਵਜੋਂ ਮਾਨਤਾ ਮਿਲਣੀ ਦਸਦਾ ਹੈ ਕਿ ਅਸੀਂ ਮਨੁੱਖੀ ਅਧਿਕਾਰਾਂ ਪ੍ਰਤੀ ਵਚਨਬੱਧ ਹਾਂ, ਜੋ ਯੂ.ਐਨ. ਚਾਰਟਰ ਅਤੇ ਅਮਰੀਕੀ ਸੰਵਿਧਾਨ ਦਾ ਵੀ ਹਿੱਸਾ ਹੈ। 

SahibzadeSahibzade

ਵਰਲਡ ਸਿੱਖ ਪਾਰਲੀਮੈਂਟ ਦੀ ਰਿਲੀਜੀਅਸ ਅਤੇ ਐਜੂਕੇਸ਼ਨ ਕਾਉਂਸਲ ਵਲੋਂ ਨਿਊਯਾਰਕ ਦੇ ਮਸ਼ਹੂਰ ਟਾਈਮਜ਼ ਸਕੁਏਅਰ ’ਚ ਸ਼ਹੀਦੀ ਪੰਦਰਵਾੜੇ ਦੇ ਇਤਿਹਾਸ ਸਬੰਧੀ ਜਾਣਕਾਰੀ ਦਿੰਦੇ ਪਰਚੇ ਵੰਡੇ ਗਏ। ਉਨ੍ਹਾਂ ਦਸਿਆ ਕਿ ਇਹ ਉਪਰਾਲੇ ਜਿਥੇ ਸਿੱਖ ਧਰਮ ਦੀ ਵਿਲੱਖਣਤਾ ਬਾਰੇ ਦੁਨੀਆਂ ਨੂੰ ਜਾਗਰੂਕ ਕਰਦੇ ਹਨ, ਉਥੇ ਵਿਦੇਸ਼ਾਂ ’ਚ ਜੰਮੀ ਪਲੀ ਸਿੱਖ ਨੌਜਵਾਨ ਪੀੜ੍ਹੀ ਨੂੰ ਵੀ ਅਪਣੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਨ। 
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪਿ੍ਰਤਪਾਲ ਸਿੰਘ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਐਸਟ ਕੋਸਟ ਦੇ ਹਰਜਿੰਦਰ ਸਿੰਘ ਸਮੇਤ ਬਲਜਿੰਦਰ ਸਿੰਘ, ਗੁਰਨਿੰਦਰ ਸਿੰਘ ਧਾਲੀਵਾਲ, ਭੁਪਿੰਦਰ ਸਿੰਘ, ਰਾਜਵਿੰਦਰ ਕੌਰ ਰੋਜ਼, ਹਰਮਿੰਦਰ ਸਿੰਘ ਅਤੇ ਗਗਨਦੀਪ ਸਿੰਘ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਉੱਦਮ ਦੀ ਸ਼ਲਾਘਾ ਕੀਤੀ। ਵਰਲਡ ਸਿੱਖ ਪਾਰਲੀਮੈਂਟ ਦੇ ਬੁਲਾਰੇ ਜੋਗਾ ਸਿੰਘ (ਯੂ.ਕੇ) ਨੇ ਨਿਊਯਾਰਕ ਸਟੇਟ ਦਾ ਧਨਵਾਦ ਕਰਦਿਆਂ ਸੰਗਤ ਨੂੰ ਇਨ੍ਹਾਂ ਉਦਮਾਂ ’ਚ ਵਰਲਡ ਸਿੱਖ ਪਾਰਲੀਮੈਂਟ ਨਾਲ ਜੁੜਨ ਦੀ ਅਪੀਲ ਕੀਤੀ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement