
ਐੱਮ.ਪੀ. ਮੈਰੀ ਗੇਲ ਸੈਨਲੋਨ 28 ਮਾਰਚ ਨੂੰ ਸਦਨ ਵਿਚ ਪੇਸ਼ ਕੀਤੇ ਗਏ ਪ੍ਰਸਤਾਵ ਦੀ ਪ੍ਰੇਰਕ ਹੈ,
ਵਾਸ਼ਿੰਗਟਨ - ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਸਮੇਤ 12 ਤੋਂ ਵੱਧ ਸੰਸਦ ਮੈਂਬਰਾਂ ਨੇ 14 ਅਪ੍ਰੈਲ ਨੂੰ ‘ਰਾਸ਼ਟਰੀ ਸਿੱਖ ਦਿਵਸ’ ਵਜੋਂ ਐਲਾਨ ਕਰਨ ਨੂੰ ਲੈ ਕੇ ਪ੍ਰਤੀਨਿਧੀ ਸਭਾ ਵਿਚ ਇਕ ਮਤਾ ਪੇਸ਼ ਕੀਤਾ ਹੈ। ਅਮਰੀਕਾ ਦੇ ਵਿਕਾਸ ਵਿਚ ਸਿੱਖ ਭਾਈਚਾਰੇ ਦੇ ਮਹੱਤਵਪੂਰਨ ਯੋਗਦਾਨ ਨੂੰ ਰੇਖਾਂਕਿਤ ਕਰਦੇ ਹੋਏ, ਮਤੇ ਵਿਚ ਅਮਰੀਕਾ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਇੱਥੋਂ ਦੇ ਨਾਗਰਿਕਾਂ ਨੂੰ ਪ੍ਰੇਰਿਤ ਕਰਲ ਵਿਚ ਸਿੱਖ ਭਾਈਚਾਰੇ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਦੇ ਸਨਮਾਨ ਵਜੋਂ 14 ਅਪ੍ਰੈਲ ਨੂੰ ‘ਰਾਸ਼ਟਰੀ ਸਿੱਖ ਦਿਵਸ’ ਐਲਾਨ ਕਰਨ ਦਾ ਸਮਰਥਨ ਕੀਤਾ ਗਿਆ ਹੈ।
sikhs
ਐੱਮ.ਪੀ. ਮੈਰੀ ਗੇਲ ਸੈਨਲੋਨ 28 ਮਾਰਚ ਨੂੰ ਸਦਨ ਵਿਚ ਪੇਸ਼ ਕੀਤੇ ਗਏ ਪ੍ਰਸਤਾਵ ਦੀ ਪ੍ਰੇਰਕ ਹੈ, ਜਦੋਂ ਕਿ ਕੈਰਨ ਬਾਸ, ਪਾਲ ਟੋਂਕੋ, ਬ੍ਰਾਇਨ ਕੇ. ਫਿਟਜ਼ਪੈਟ੍ਰਿਕ, ਡੈਨੀਅਲ ਮਿਊਜ਼, ਐਰਿਕ ਸਵੈਲਵੇਲ, ਰਾਜਾ ਕ੍ਰਿਸ਼ਨਮੂਰਤੀ, ਡੋਨਾਲਡ ਨੌਰਕਰੌਸ, ਐਂਡੀ ਕਿਮ, ਜੌਨ ਗੈਰਮੇਂਡੀ, ਰਿਚਰਡ ਈ. ਨੀਲ, ਬ੍ਰੈਂਡਨ ਐੱਫ. ਬੋਇਲੇ ਅਤੇ ਡੇਵਿਡ ਜੀ. ਵਲਾਡਾਓ ਇਸ ਦੇ ਸਹਿ-ਪ੍ਰੇਰਕ ਹਨ। ਸਿੱਖ ਕਾਕਸ ਕਮੇਟੀ, ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਏ.ਜੀ.ਪੀ.ਸੀ.) ਨੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਹੈ।
America Congress
ਸਿੱਖ ਭਾਈਚਾਰੇ ਨੇ 100 ਸਾਲ ਪਹਿਲਾਂ ਅਮਰੀਕਾ ਵਿਚ ਪਰਵਾਸ ਕਰਨਾ ਸ਼ੁਰੂ ਕੀਤਾ ਸੀ ਅਤੇ ਅਮਰੀਕਾ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਸੰਯੁਕਤ ਰਾਜ ਦੇ ਲੋਕਾਂ ਨੂੰ ਮਜ਼ਬੂਤਅਤੇ ਪ੍ਰੇਰਿਤ ਕਰਨ ਵਿਚ ਸਿੱਖ ਭਾਈਚਾਰੇ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਦਾ ਸਨਮਾਨ ਕਰਨ ਅਤੇ ਮਨਾਉਣ ਲਈ 'ਰਾਸ਼ਟਰੀ ਸਿੱਖ ਦਿਵਸ' ਦੇ ਅਹੁਦੇ ਦਾ ਸਮਰਥਨ ਕਰਦਾ ਹੈ। ਅਮਰੀਕੀ ਸਰਕਾਰ ਦੇ ਇਸ ਫੈਸਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਵੀ ਸੁਆਗਤ ਕੀਤਾ ਹੈ।