
Punjabi youth dies in Canada Amritsar News: 2018 ’ਚ ਕੈਨੇਡਾ ਗਿਆ ਸੀ ਮ੍ਰਿਤਕ
ਅੰਮ੍ਰਿਤਸਰ (ਗੁਰਨਾਮ ਸਿੰਘ ਲਾਲੀ) : ਲਖਬੀਰ ਸਿੰਘ ਜੋ ਮਨਿੰਦਰਜੀਤ ਸਿੰਘ ਬਿੱਟਾ ਚੇਅਰਮੈਨ ਅਤਿਵਾਦ ਵਿਰੋਧੀ ਫ਼ਰੰਟ ਦੀ ਸੁਰੱਖਿਆ ਵਿਚ ਤਾਇਨਾਤ ਹਨ, ਦੇ ਗੁਰਸਿੱਖ ਨੌਜਵਾਨ ਪੁੱਤਰ ਜਸਕਰਨ ਸਿੰਘ (26) ਵਾਸੀ ਪਿੰਡ ਧੌਲ ਕਲਾਂ ਰਾਮਤੀਰਥ ਰੋਡ ਅੰਮ੍ਰਿਤਸਰ ਦੀ ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
ਮ੍ਰਿਤਕ 2018 ’ਚ ਕੈਨੇਡਾ ਗਿਆ ਸੀ ਪਰ ਇਕ ਵਾਰ ਵੀ ਵਾਪਸ ਨਹੀਂ ਆਇਆ ਸੀ। ਉਸ ਦੀ ਕੈਨੇਡਾ ’ਚ ਬੀਤੀ 21 ਮਾਰਚ ਨੂੰ ਮੌਤ ਹੋਣ ਕਾਰਨ ਉਸ ਦਾ ਪ੍ਰਵਾਰ ਭਾਰੀ ਸਦਮਾ ’ਚ ਹੈ। ਉਸ ਦੀ ਮ੍ਰਿਤਕ ਦੇਹ 28 ਮਾਰਚ ਨੂੰ ਸਵੇਰੇ ਪਹੁੰਚੀ ਸੀ, ਜਿਸ ਤੋਂ ਬਾਅਦ ਉਸ ਦਾ ਅੰਤਮ ਸਸਕਾਰ ਕਰ ਦਿਤਾ ਗਿਆ।