ਹਰਮਨਪ੍ਰੀਤ ਕੌਰ ਨੂੰ ਚੁਣਿਆ ਕਪਤਾਨ
Published : Jan 1, 2019, 2:02 pm IST
Updated : Jan 1, 2019, 2:02 pm IST
SHARE ARTICLE
Harmanpreet Kaur
Harmanpreet Kaur

ਆਈ. ਸੀ. ਸੀ. ਨੇ ਸਾਲ ਦੇ ਆਖਰੀ ਦਿਨ ਮਹਿਲਾ ਟੀ-20 ਵਨਡੇ ਟੀਮ ਦਾ ਐਲਾਨ ਕੀਤਾ ਹੈ.......

ਨਵੀਂ ਦਿੱਲੀ  : ਆਈ. ਸੀ. ਸੀ. ਨੇ ਸਾਲ ਦੇ ਆਖਰੀ ਦਿਨ ਮਹਿਲਾ ਟੀ-20 ਵਨਡੇ ਟੀਮ ਦਾ ਐਲਾਨ ਕੀਤਾ ਹੈ। ਇਸ ਵਿਚ ਭਾਰਤੀ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੀ ਟੀ-20 ਟੀਮ ਕਪਤਾਨੀ ਸੌਂਪੀ ਗਈ ਹੈ ਤਾਂ ਉੱਥੇ ਹੀ ਨਿਊਜ਼ੀਲੈਂਡ ਦੀ ਸੂਜੀ ਬੈਟਸ ਨੂੰ ਵਨਡੇ ਟੀਮ ਦੀ ਕਪਤਾਨ ਬਣਾਇਆ ਗਿਆ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਤੋਂ ਸਮ੍ਰਿਤੀ ਮੰਧਾਨਾ ਅਤੇ ਪੂਨਮ ਯਾਦਵ ਨੂੰ ਵਨਡੇ ਅਤੇ ਟੀ-20 ਦੋਵਾਂ ਟੀਮਾਂ ਵਿਚ ਸਥਾਨ ਦਿਤਾ ਗਿਆ ਹੈ। ਮੰਧਾਨਾ ਅਤੇ ਯਾਦਵ ਤੋਂ ਇਲਾਵਾ ਸੂਜੀ ਬੈਟਸ ਅਤੇ ਆਸਟਰੇਲੀਆ ਦੀ ਐਲਿਸਾ ਹੀਲੀ ਨੇ ਵੀ ਆਈ. ਸੀ. ਸੀ. ਵਨਡੇ ਅਤੇ ਟੀ-20 ਟੀਮਾਂ ਵਿਚ ਜਗ੍ਹਾ ਬਣਾਈ ਹੈ।

ਆਈ. ਸੀ. ਸੀ. ਟੀ-20 ਟੀਮ ਦਾ ਕਪਤਾਨ ਬਣਾਏ ਜਾਣ 'ਤੇ ਹਰਮਨਪ੍ਰੀਤ ਕੌਰ ਕਾਫੀ ਹੈਰਾਨ ਹੈ। ਉਸ ਨੇ ਕਿਹਾ, ''ਮੇਰੇ ਲਈ ਇਹ ਕਾਫੀ ਹੈਰਾਨੀ ਵਾਲਾ ਪਲ ਹੈ। ਪਿਛਲੇ 2 ਸਾਲਾ ਵਿਚ ਸਾਨੂੰ ਪੂਰੀ ਤਰ੍ਹਾਂ ਟੀ-20 ਮੈਚ ਖੇਡਣ ਨੂੰ ਮਹੀਂ ਮਿਲੇ। ਮੇਰੇ ਲਈ ਟੀਮ ਵਿਚ ਉਤਸ਼ਾਹਤ ਜਗਾਉਣਾ ਅਤੇ ਖੁਦ 'ਤੇ ਇਹ ਵਿਸ਼ਵਾਸ ਜਗਾਉਣਾ ਹੈ ਕਿ ਅਸੀਂਂ ਟੀ-20 ਵਿਚ ਚੰਗਾ ਕਰ ਰਹੇ ਹਾਂ, ਕਾਫੀ ਮੁਸ਼ਕਲ ਕੰਮ ਸੀ। ਟੀਮ ਦੇ ਮੈਂਬਰਾਂ ਨੂੰ ਸਿਹਰਾ ਦਿਤਾ ਜਾਂਦਾ ਹੈ, ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਖੁਦ 'ਤੇ ਭਰੋਸਾ ਦਿਖਾਇਆ ਅਤੇ ਸਖ਼ਤ ਮਿਹਨਤ ਕੀਤੀ।                   (ਪੀਟੀਆਈ)

ਆਈ. ਸੀ. ਸੀ. ਮਹਿਲਾ ਵਨਡੇ ਟੀਮ : ਸਮ੍ਰਿਤੀ ਮੰਧਾਨਾ (ਭਾਰਤ)ਟੈਮੀ ਬਿਊਮੋਂਟ (ਇੰਗਲੈਂਡ), ਸੂਜੀ ਬੇਟਸ (ਨਿਊਜ਼ੀਲੈਂਡ) (ਕਪਤਾਨ), ਡੇਨ ਵੈਨ ਨੀਕੇਰਕ (ਦੱਖਣੀ ਅਫਰੀਕਾ), ਸੋਫੀ ਡਿਵਾਈਨ (ਨਿਊਜ਼ੀਲੈਂਡ), ਐਲਿਸਾ ਹੀਲੀ (ਆਸਟਰੇਲੀਆ) ਵਿਕਟਕੀਪਰ, ਮੈਰਿਜਨੇ ਕਾਪ (ਦੱਖਣੀ ਅਫਰੀਕਾ), ਡਿੰਡ੍ਰਾ ਡਾਟਿਨ (ਵਿੰਡੀਜ਼), ਸਨਾ ਮੀਰ (ਪਾਕਿਸਤਾਨ), ਸੋਫੀ ਐਕਲੇਸਟੋਨ (ਇੰਗਲੈਂਡ), ਪੂਨਮ ਯਾਦਵ (ਭਾਰਤ)।

ਆਈ. ਸੀ. ਸੀ. ਟੀ-20 ਟੀਮ : ਸਮ੍ਰਿਤੀ ਮੰਧਾਨਾ (ਭਾਰਤ), ਐਲਿਸਾ ਹੀਲੀ (ਆਸਟਰੇਲੀਆ) (ਵਿਕਟਕੀਪਰ), ਸੂਜੀ ਬੇਟਸ (ਨਿਊਜ਼ੀਲੈਂਡ), ਹਰਮਨਪ੍ਰੀਤ ਕੌਰ (ਭਾਰਤ) (ਕਪਤਾਨ), ਨੈਟਲੀ ਸਾਈਵਰ (ਇੰਗਲੈਂਡ), ਐਲਿਸ ਪੇਰੀ (ਆਸਟਰੇਲੀਆ), ਐਸ਼ਲੇ ਗਾਰਡਨਰ (ਆਸਟਰੇਲੀਆ), ਲੇਧੀ ਕਾਸਪੇਰੇਕ (ਨਿਊਜ਼ੀਲੈਂਡ), ਮੇਗਨ ਸ਼ਟ (ਆਸਟਰੇਲੀਆ), ਰੂਮਾਲਾ ਅਹਿਮਦ (ਬੰਗਲਾਦੇਸ਼), ਪੂਨਮ ਯਾਦਵ

Location: India, Delhi, New Delhi

SHARE ARTICLE

ਏਜੰਸੀ

Advertisement

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM
Advertisement