David Warner retires : ਵਿਸਫੋਟਕ ਬੱਲੇਬਾਜ਼ ਡੇਵਿਡ ਵਾਰਨਰ ਨੇ ਵਨਡੇ ਕ੍ਰਿਕੇਟ ਤੋਂ ਸੰਨਿਆਸ ਲੈ ਕੇ ਸੱਭ ਨੂੰ ਕੀਤਾ ਹੈਰਾਨ
Published : Jan 1, 2024, 2:28 pm IST
Updated : Jan 1, 2024, 3:30 pm IST
SHARE ARTICLE
David Warner
David Warner

ਟੈਸਟ ਮੈਚਾਂ ਤੋਂ ਪਹਿਲਾਂ ਹੀ ਸੰਨਿਆਸ ਲੈਣ ਦਾ ਕਰ ਚੁੱਕੇ ਹਨ ਐਲਾਨ, ਟੀ20 ਕਿਕੇਟ ਖੇਡਣਾ ਅਜੇ ਜਾਰੀ ਰਖਣਗੇ

David Warner retires : ਡੇਵਿਡ ਵਾਰਨਰ ਨੇ ਸੋਮਵਾਰ ਨੂੰ ਅਪਣਾ ਆਖਰੀ ਟੈਸਟ ਮੈਚ ਖੇਡਣ ਤੋਂ ਪਹਿਲਾਂ ਇਕ ਦਿਨਾ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਪਰ ਉਹ ਆਸਟਰੇਲੀਆ ਲਈ ਟੀ-20 ਕ੍ਰਿਕਟ ਖੇਡਣਾ ਜਾਰੀ ਰਖਣਗੇ।

37 ਸਾਲਾ ਸਲਾਮੀ ਬੱਲੇਬਾਜ਼ ਨੇ ਹਾਲਾਂਕਿ ਸਪੱਸ਼ਟ ਕੀਤਾ ਕਿ ਜੇਕਰ ਆਸਟਰੇਲੀਆ ਨੂੰ 2025 ਚੈਂਪੀਅਨਜ਼ ਟਰਾਫੀ ਲਈ ਉਨ੍ਹਾਂ ਦੀ ਜ਼ਰੂਰਤ ਪਈ ਤਾਂ ਉਹ ਚੋਣ ਲਈ ਉਪਲਬਧ ਹੋਣਗੇ। ਅਪਣੇ ਘਰੇਲੂ ਮੈਦਾਨ ਸਿਡਨੀ ਕ੍ਰਿਕਟ ਗਰਾਊਂਡ ’ਤੇ ਅਪਣਾ ਆਖਰੀ ਟੈਸਟ ਮੈਚ ਖੇਡਣ ਤੋਂ ਪਹਿਲਾਂ ਵਾਰਨਰ ਨੇ ਪ੍ਰਗਟਾਵਾ ਕੀਤਾ ਕਿ ਨਵੰਬਰ ’ਚ ਭਾਰਤ ਵਿਰੁਧ ਆਸਟਰੇਲੀਆ ਦਾ ਵਿਸ਼ਵ ਕੱਪ ਫਾਈਨਲ 50 ਓਵਰਾਂ ਦੇ ਫਾਰਮੈਟ ’ਚ ਉਨ੍ਹਾਂ ਦਾ ਆਖਰੀ ਮੈਚ ਸੀ।

ਵਾਰਨਰ ਨੇ ਸੋਮਵਾਰ ਨੂੰ ਇੱਥੇ ਪ੍ਰੈਸ ਕਾਨਫਰੰਸ ’ਚ ਕਿਹਾ, ‘‘ਮੈਂ ਨਿਸ਼ਚਿਤ ਤੌਰ ’ਤੇ ਵਨਡੇ ਕ੍ਰਿਕਟ ਤੋਂ ਸੰਨਿਆਸ ਲੈ ਰਿਹਾ ਹਾਂ। ਇਹ ਕੁੱਝ ਅਜਿਹਾ ਸੀ ਜੋ ਮੈਂ (50 ਓਵਰਾਂ) ਵਿਸ਼ਵ ਕੱਪ (2023 ਵਿਚ ਭਾਰਤ ਵਿਚ) ਦੌਰਾਨ ਕਿਹਾ ਸੀ। ਇਹ ਸੱਚਮੁੱਚ ਇਕ ਵੱਡੀ ਪ੍ਰਾਪਤੀ ਹੈ।’’

ਉਨ੍ਹਾਂ ਕਿਹਾ, ‘‘ਇਸ ਲਈ ਅੱਜ ਮੈਂ ਇਨ੍ਹਾਂ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ ਅਤੇ ਇਸ ਲਈ ਮੈਨੂੰ ਦੁਨੀਆਂ ਭਰ ਦੀਆਂ ਹੋਰ ਲੀਗਾਂ ਵਿਚ ਖੇਡਣ ਦਾ ਮੌਕਾ ਮਿਲੇਗਾ। ਮੈਨੂੰ ਪਤਾ ਹੈ ਕਿ ਚੈਂਪੀਅਨਜ਼ ਟਰਾਫੀ ਜਲਦੀ ਹੀ ਕੀਤੀ ਜਾਵੇਗੀ। ਇਨ੍ਹਾਂ ਦੋ ਸਾਲਾਂ ’ਚ ਜੇਕਰ ਮੈਂ ਚੰਗੀ ਕ੍ਰਿਕਟ ਖੇਡਦਾ ਰਿਹਾ ਅਤੇ ਉਨ੍ਹਾਂ ਨੂੰ ਮੇਰੀ ਜ਼ਰੂਰਤ ਹੈ ਤਾਂ ਮੈਂ ਚੋਣ ਲਈ ਉਪਲਬਧ ਹੋਵਾਂਗਾ।’’

ਦੁਨੀਆਂ ਦੇ ਵਿਸਫੋਟਕ ਬੱਲੇਬਾਜ਼ਾਂ ’ਚੋਂ ਇਕ ਵਾਰਨਰ ਦੇ ਨਾਂ ’ਤੇ ਦੋ ਵਨਡੇ ਵਿਸ਼ਵ ਕੱਪ ਖਿਤਾਬ ਹਨ, ਜਿਸ ’ਚ 2023 ਵਿਸ਼ਵ ਕੱਪ ’ਚ ਭਾਰਤ ਵਿਰੁਧ ਫਾਈਨਲ ਜਿੱਤ ਵੀ ਸ਼ਾਮਲ ਹੈ। ਇਸ ਟੂਰਨਾਮੈਂਟ ’ਚ ਉਨ੍ਹਾਂ ਨੇ ਆਸਟਰੇਲੀਆ ਵਲੋਂ ਸੱਭ ਤੋਂ ਵੱਧ ਦੌੜਾਂ ਬਣਾਈਆਂ। ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਵਾਰਨਰ ਨੇ 2009 ’ਚ ਦਖਣੀ ਅਫਰੀਕਾ ਵਿਰੁਧ ਹੋਬਾਰਟ ’ਚ ਵਨਡੇ ਕ੍ਰਿਕਟ ’ਚ ਡੈਬਿਊ ਕੀਤਾ ਸੀ। ਉਨ੍ਹਾਂ ਨੇ ਅਪਣੇ ਕਰੀਅਰ ’ਚ 161 ਵਨਡੇ ਮੈਚ ਖੇਡੇ, ਜਿਸ ’ਚ ਉਸ ਨੇ 45.30 ਦੀ ਔਸਤ ਨਾਲ 6932 ਦੌੜਾਂ ਬਣਾਈਆਂ। ਉਸ ਦੇ ਨਾਮ ਇਸ ਫਾਰਮੈਟ ’ਚ 22 ਸੈਂਕੜੇ ਅਤੇ 33 ਅਰਧ ਸੈਂਕੜੇ ਵੀ ਹਨ।

ਉਹ ਆਸਟਰੇਲੀਆ ਵਲੋਂ ਵਨਡੇ ਕ੍ਰਿਕਟ ’ਚ ਸੱਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ’ਚ ਛੇਵੇਂ ਸਥਾਨ ’ਤੇ ਹੈ। ਆਸਟਰੇਲੀਆ ਲਈ ਸੱਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਖਿਡਾਰੀਆਂ ਦੀ ਸੂਚੀ ’ਚ ਉਹ ਰਿਕੀ ਪੋਂਟਿੰਗ ਤੋਂ ਬਾਅਦ ਦੂਜੇ ਨੰਬਰ ’ਤੇ ਹਨ। ਪੋਂਟਿੰਗ ਨੇ ਵਾਰਨਰ ਤੋਂ 205 ਪਾਰੀਆਂ ਜ਼ਿਆਦਾ ਖੇਡੀਆਂ। ਵਾਰਨਰ ਨੇ ਹੁਣ ਤਕ 111 ਟੈਸਟ ਮੈਚ ਖੇਡੇ ਹਨ, ਜਿਸ ’ਚ ਉਨ੍ਹਾਂ ਨੇ 44.58 ਦੀ ਔਸਤ ਨਾਲ 8695 ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਮ ਟੈਸਟ ਕ੍ਰਿਕਟ ’ਚ 26 ਸੈਂਕੜੇ ਅਤੇ 36 ਅਰਧ ਸੈਂਕੜੇ ਹਨ।

ਵਾਰਨਰ ਇਸ ਸਮੇਂ ਇੰਡੀਅਨ ਪ੍ਰੀਮੀਅਰ ਲੀਗ ’ਚ ਦਿੱਲੀ ਕੈਪੀਟਲਜ਼ ਲਈ ਖੇਡ ਰਹੇ ਹਨ ਅਤੇ ਟੈਸਟ ਅਤੇ ਵਨਡੇ ਤੋਂ ਸੰਨਿਆਸ ਲੈਣ ਤੋਂ ਬਾਅਦ ਦੁਨੀਆਂ ਭਰ ਦੀਆਂ ਟੀ-20 ਲੀਗਾਂ ’ਚ ਖੇਡਣ ਦੀ ਉਮੀਦ ਹੈ।

 (For more Punjabi news apart from David Warner retires, stay tuned to Rozana Spokesman)

Tags: david warner

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement