ਰੁਕਿਆ ਨਹੀਂ ਕੁਸ਼ਤੀ ਐਸੋਸੀਏਸ਼ਨ ਦਾ ਵਿਵਾਦ, ਸੰਜੇ ਸਿੰਘ ਨੇ ਖੇਡ ਮੰਤਰਾਲੇ ਦੇ ਫੈਸਲੇ ਨੂੰ ਕੀਤਾ ਨਾਮਨਜ਼ੂਰ
Published : Jan 1, 2024, 8:01 pm IST
Updated : Jan 1, 2024, 8:01 pm IST
SHARE ARTICLE
Sanjay Singh
Sanjay Singh

ਐਡਹਾਕ ਕਮੇਟੀ ਨੂੰ ਨਹੀਂ ਦਿਤੀ ਮਾਨਤਾ, ਕੌਮੀ ਚੈਂਪੀਅਨਸ਼ਿਪ ਕਰਵਾਉਣ ਦਾ ਐਲਾਨ ਕੀਤਾ

ਨਵੀਂ ਦਿੱਲੀ: ਭਾਰਤੀ ਕੁਸ਼ਤੀ ’ਤੇ ਪੈਦਾ ਹੋਏ ਸੰਕਟ ਦੇ ਬੱਦਲ ਹਟਣ ਦਾ ਨਾਂ ਨਹੀਂ ਲੈ ਰਹੇ। ਹੁਣ ਭਾਰਤੀ ਕੁਸ਼ਤੀ ਫ਼ੈਡਰੇਸ਼ਨ (ਡਬਲਿਊ.ਐੱਫ.ਆਈ.) ਦੇ ਮੁਅੱਤਲ ਪ੍ਰਧਾਨ ਸੰਜੇ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਉਹ ਐਡਹਾਕ ਕਮੇਟੀ ਜਾਂ ਖੇਡ ਮੰਤਰਾਲੇ ਵਲੋਂ ਲਗਾਈ ਗਈ ਮੁਅੱਤਲੀ ਨੂੰ ਮਨਜ਼ੂਰ ਨਹੀਂ ਕਰਦੇ ਅਤੇ ਕੌਮੀ ਚੈਂਪੀਅਨਸ਼ਿਪ ਕਰਵਾਉਣਗੇ।

ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ.ਐੱਫ.ਆਈ.) ਦੀਆਂ ਚੋਣਾਂ ਤੋਂ ਤਿੰਨ ਦਿਨ ਬਾਅਦ ਮੰਤਰਾਲੇ ਨੇ ਫੈਡਰੇਸ਼ਨ ਨੂੰ ਮੁਅੱਤਲ ਕਰ ਦਿਤਾ ਸੀ। ਸਰਕਾਰ ਦੀ ਬੇਨਤੀ ’ਤੇ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਨੇ ਤਿੰਨ ਮੈਂਬਰੀ ਪੈਨਲ ਦਾ ਗਠਨ ਕੀਤਾ, ਜਿਸ ਦੀ ਅਗਵਾਈ ਭੁਪਿੰਦਰ ਸਿੰਘ ਬਾਜਵਾ ਕਰਨਗੇ।

ਕਮੇਟੀ ਦੇ ਹੋਰ ਮੈਂਬਰ ਸਾਬਕਾ ਹਾਕੀ ਖਿਡਾਰੀ ਐਮ.ਐਮ. ਸੋਮਾਇਆ ਅਤੇ ਸਾਬਕਾ ਬੈਡਮਿੰਟਨ ਖਿਡਾਰੀ ਮੰਜੂਸ਼ਾ ਕੰਵਰ ਹਨ। ਐਡਹਾਕ ਕਮੇਟੀ ਨੇ ਐਲਾਨ ਕੀਤਾ ਹੈ ਕਿ ਸੀਨੀਅਰ ਕੌਮੀ ਚੈਂਪੀਅਨਸ਼ਿਪ 2 ਤੋਂ 5 ਫਰਵਰੀ ਤਕ ਜੈਪੁਰ ’ਚ ਕੀਤੀ ਜਾਵੇਗੀ। 

ਉਨ੍ਹਾਂ ਕਿਹਾ, ‘‘ਸਾਡੀ ਚੋਣ ਲੋਕਤੰਤਰੀ ਢੰਗ ਨਾਲ ਹੋਈ ਹੈ। ਰਿਟਰਨਿੰਗ ਅਫਸਰ ਨੇ ਕਾਗਜ਼ਾਂ ’ਤੇ ਦਸਤਖਤ ਕੀਤੇ ਜਿਨ੍ਹਾਂ ਨੂੰ ਉਹ ਕਿਵੇਂ ਨਜ਼ਰਅੰਦਾਜ਼ ਕਰ ਸਕਦਾ ਹੈ। ਅਸੀਂ ਇਸ ਐਡਹਾਕ ਕਮੇਟੀ ਨੂੰ ਨਹੀਂ ਮੰਨਦੇ।’’

ਇਹ ਪੁੱਛੇ ਜਾਣ ’ਤੇ ਕਿ ਕੌਮੀ ਚੈਂਪੀਅਨਸ਼ਿਪ ਕਿਵੇਂ ਕੀਤੀ ਜਾਵੇਗੀ, ਉਨ੍ਹਾਂ ਕਿਹਾ, ‘‘ਅਸੀਂ ਇਸ ਮੁਅੱਤਲੀ ਨੂੰ ਨਹੀਂ ਮੰਨਦੇ। ਡਬਲਿਊ.ਐੱਫ.ਆਈ. ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਜੇ ਸਾਡੀਆਂ ਸੂਬਾ ਐਸੋਸੀਏਸ਼ਨਾਂ ਟੀਮਾਂ ਨਹੀਂ ਭੇਜਦੀਆਂ ਤਾਂ ਐਡਹਾਕ ਕਮੇਟੀ ਕੌਮੀ ਚੈਂਪੀਅਨਸ਼ਿਪ ਕਿਵੇਂ ਕਰੇਗੀ? ਅਸੀਂ ਜਲਦੀ ਹੀ ਅਪਣੀ ਕੌਮੀ ਚੈਂਪੀਅਨਸ਼ਿਪ ਕਰਾਂਗੇ। ਅਸੀਂ ਜਲਦੀ ਹੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਬੁਲਾਵਾਂਗੇ। ਨੋਟਿਸ ਇਕ ਜਾਂ ਦੋ ਦਿਨਾਂ ’ਚ ਭੇਜਿਆ ਜਾਵੇਗਾ।’’

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement