
ਨਵੀਂ ਦਿੱਲੀ : ਪੁਲਵਾਮਾ 'ਚ ਸੀ.ਆਰ.ਪੀ.ਐਫ. ਜਵਾਨਾਂ 'ਤੇ ਹੋਏ ਅਤਿਵਾਦੀ ਹਮਲੇ ਮਗਰੋਂ ਭਾਰਤੀ ਫ਼ੌਜ ਦੀ ਪਾਕਿਸਤਾਨ ਅੰਦਰ ਦਾਖ਼ਲ ਹੋ ਕੇ...
ਨਵੀਂ ਦਿੱਲੀ : ਪੁਲਵਾਮਾ 'ਚ ਸੀ.ਆਰ.ਪੀ.ਐਫ. ਜਵਾਨਾਂ 'ਤੇ ਹੋਏ ਅਤਿਵਾਦੀ ਹਮਲੇ ਮਗਰੋਂ ਭਾਰਤੀ ਫ਼ੌਜ ਦੀ ਪਾਕਿਸਤਾਨ ਅੰਦਰ ਦਾਖ਼ਲ ਹੋ ਕੇ ਕੀਤੀ ਗਈ ਕਾਰਵਾਈ ਕਾਰਨ ਸਰਹੱਦ 'ਤੇ ਤਣਾਅ ਹੈ। ਇਸ ਦਾ ਅਸਰ ਆਸਟ੍ਰੇਲੀਆ ਨਾਲ ਜਾਰੀ ਕ੍ਰਿਕਟ ਲੜੀ 'ਤੇ ਪੈਂਦਾ ਵਿਖਾਈ ਦੇ ਰਿਹਾ ਹੈ।
India vs Australia-2ਸੂਤਰਾਂ ਮੁਤਾਬਕ 5 ਇੱਕ ਰੋਜਾ ਲੜੀ ਦਾ ਚੌਥਾ ਅਤੇ ਪੰਜਵਾਂ ਮੈਚ ਆਪਣੀ ਨਿਰਧਾਰਤ ਥਾਂ ਤੋਂ ਬਦਲ ਸਕਦਾ ਹੈ। ਚੌਥਾ ਇੱਕ ਰੋਜਾ ਮੈਚ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਆਈ.ਐਸ. ਬਿੰਦਰਾ ਸਟੇਡੀਅਮ 'ਚ 10 ਮਾਰਚ ਨੂੰ ਹੋਣਾ ਹੈ, ਜਦਕਿ 5ਵਾਂ ਅਤੇ ਲੜੀ ਦਾ ਅੰਤਮ ਮੈਚ ਦਿੱਲੀ ਦੇ ਫ਼ਿਰੋਜ਼ ਸ਼ਾਹ ਕੋਟਲਾ ਸਟੇਡੀਅਮ 'ਚ 13 ਮਾਰਚ ਨੂੰ ਹੋਣਾ ਹੈ।
India vs Australia-3ਮੋਹਾਲੀ ਸਟੇਡੀਅਮ ਚੰਡੀਗੜ੍ਹ ਏਅਰਫ਼ੋਰਸ ਬੇਸ ਤੋਂ ਸਿਰਫ਼ 11 ਕਿਲੋਮੀਟਰ ਦੀ ਦੂਰੀ 'ਤੇ ਹੈ। ਸੂਤਰਾਂ ਮੁਤਾਬਕ ਚੌਥਾ ਇੱਕ ਰੋਜਾ ਮੈਚ ਬੰਗਲੁਰੂ 'ਚ ਸ਼ਿਫ਼ਟ ਹੋ ਸਕਦਾ ਹੈ, ਜਿੱਥੇ ਦੋਵਾਂ ਟੀਮਾਂ ਵਿਚਕਾਰ ਦੂਜਾ ਟੀ20 ਮੈਚ ਖੇਡਿਆ ਗਿਆ ਸੀ। 5ਵਾਂ ਇੱਕ ਰੋਜ਼ਾ ਮੈਚ ਦਿੱਲੀ ਦੀ ਬਜਾਏ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਟੀਮ ਨੇ 2 ਟੀ20 ਮੈਚਾਂ ਦੀ ਲੜੀ ਤੋਂ ਬਾਅਦ 5 ਇੱਕ ਰੋਜਾ ਮੈਚਾਂ ਦੀ ਲੜੀ ਖੇਡਣੀ ਹੈ। ਇਹ ਲੜੀ 2 ਮਾਰਚ ਤੋਂ ਸ਼ੁਰੂ ਹੋਵੇਗੀ। ਪਹਿਲਾ ਮੈਚ ਭਲਕੇ ਹੈਦਰਾਬਾਦ 'ਚ ਹੋਵੇਗਾ ਅਤੇ ਅੰਤਮ ਮੈਚ ਦਿੱਲੀ (13 ਮਾਰਚ) ਨੂੰ ਖੇਡਿਆ ਜਾਣਾ ਹੈ।