ਕ੍ਰਿਸ ਗੇਲ ਨੇ ਕੀਤਾ ਪੰਜਾਬੀ ਗਾਣੇ 'ਤੇ ਡਾਂਸ
Published : Apr 1, 2018, 11:50 am IST
Updated : Apr 1, 2018, 11:50 am IST
SHARE ARTICLE
chris gayle
chris gayle

ਆਈ.ਪੀ.ਐਲ ਦਾ ਅੱਠਵਾਂ ਸੀਜ਼ਨ 7 ਅਪ੍ਰੈਲ ਤੋਂ ਸੁਰੂ ਹੋਣ ਜਾ ਰਿਹਾ ਹੈ। ਜਿਸ ਨੂੰ ਲੈ ਕੇ ਸਾਰੇ ਚਹੇਤੇ ਬਹੁਤ ਉਤਸ਼ਾਹਿਤ ਹਨ। ਇਸ ਦਰਮਿਅਾਨ ਪਹਿਲਾ...

ਨਵੀਂ ਦਿੱਲੀ : ਆਈ.ਪੀ.ਐਲ ਦਾ ਅੱਠਵਾਂ ਸੀਜ਼ਨ 7 ਅਪ੍ਰੈਲ ਤੋਂ ਸੁਰੂ ਹੋਣ ਜਾ ਰਿਹਾ ਹੈ। ਜਿਸ ਨੂੰ ਲੈ ਕੇ ਸਾਰੇ ਚਹੇਤੇ ਬਹੁਤ ਉਤਸ਼ਾਹਿਤ ਹਨ। ਇਸ ਦਰਮਿਅਾਨ ਪਹਿਲਾ ਮੈਚ ਮੁੰਬਈ ਇੰਡੀਅਨਸ ਅਤੇ ਚੇਨਈ ਸੁਪਰ ਕਿੰਗਸ ਵਿਚਕਾਰ ਖੇਡਿਆ ਜਾਵੇਗਾ। ਚੇਨਈ ਸੁਪਰ ਕਿੰਗਸ ਦੀ ਇਸ ਸੀਜ਼ਨ ਵਿਚ ਦੁਬਾਰਾ ਵਾਪਸੀ ਹੋਈ ਹੈ ਤੇ ਇਸ ਵਾਰ ਫ਼ਿਰ ਚੇਨਈ ਦੀ ਕਪਤਾਨੀ ਧੋਨੀ ਕਰਦੇ ਨਜ਼ਰ ਆਉਣਗੇ। ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ ਉੱਤੇ ਹੋਣਗੀਆਂ। 

chris gaylechris gayle

ਇਸ ਤੋਂ ਬਾਅਦ ਅੱਠ ਤਰੀਕ ਨੂੰ ਕਿੰਗਸ ਇਲੈਵਨ ਦਾ ਮੈਚ ਮੁਹਾਲੀ ਵਿਚ ਖੇਡਿਆ ਜਾਵੇਗਾ। ਜਿਸ ਨੂੰ ਲੈ ਕੇ ਚਹੇਤਿਆਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਿੰਗਸ ਇਲੈਵਨ ਪੰਜਾਬ ਵਿਚ ਯੁਵਰਾਜ ਸਿੰਘ ਦੀ ਵਾਪਸੀ ਨੂੰ ਲੈ ਕੇ ਚਹੇਤੇ ਖ਼ੁਸ਼ ਨਜ਼ਰ ਆ ਰਹੇ ਹਨ। ਫੈਂਸ ਨੂੰ ਇਸ ਵਾਰ ਕ੍ਰਿਸ ਗੇਲ ਤੋਂ ਵੀ ਕਾਫ਼ੀ ਉਮੀਦਾਂ ਹਨ। ਇਸ ਵਾਰ ਉਹ ਰਾਇਲ ਚੈਲੇਂਜਰਸ ਬੈਂਗਲੁਰੂ ਲਈ ਨਹੀਂ, ਸਗੋਂ ਕਿੰਗਸ ਇਲੈਵਨ ਪੰਜਾਬ ਵਲੋਂ ਖੇਡਦੇ ਦਿਸਣਗੇ। ਜਿਸ ਦੇ ਲਈ ਉਹ ਕਾਫ਼ੀ ਅਕਸਾਈਟਿਡ ਹਨ।

chris gaylechris gayle

ਗੇਲ ਛੇਤੀ ਹੀ ਭਾਰਤ ਆਉਣ ਵਾਲੇ ਹਨ। ਵੀਡੀਓ ਪੋਸਟ ਕਰ ਕੇ ਉਨ੍ਹਾਂ ਨੇ ਇਹ ਜਾਣਕਾਰੀ ਦਿਤੀ ਹੈ। ਕਿੰਗਸ ਇਲੈਵਨ ਪੰਜਾਬ ਵਿਚ ਆਉਣ ਦੇ ਬਾਅਦ ਉਹ ਬਿਲਕੁਲ ਪੰਜਾਬੀ ਰੰਗ ਵਿਚ ਰੰਗ ਚੁਕੇ ਹਨ। ਉਨ੍ਹਾਂ ਨੇ ਅਪਣਾ ਡਾਂਸ ਕਰਦਾ ਹੋਇਆ ਵੀਡੀਓ ਪੋਸਟ ਕੀਤਾ ਹੈ। ਜਿਸ ਵਿਚ ਉਹ ਪੰਜਾਬੀ ਗਾਣੇ ਉਤੇ ਡਾਂਸ ਕਰਦੇ ਦਿਸ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉਤੇ ਕਾਫ਼ੀ ਵਾਇਰਲ ਹੋ ਰਿਹਾ ਹੈ। 6 ਘੰਟੇ ਵਿਚ ਇਸ ਵੀਡੀਓ ਨੂੰ 18 ਹਜ਼ਾਰ ਤੋਂ ਜ਼ਿਆਦਾ ਲਾਈਕਸ ਮਿਲੇ ਅਤੇ 2 ਹਜ਼ਾਰ ਤੋਂ ਜ਼ਿਆਦਾ ਵਾਰ ਸ਼ੇਅਰ ਕੀਤਾ ਜਾ ਚੁਕਿਆ ਹੈ।

chris gaylechris gayle

ਕ੍ਰਿਸ ਗੇਲ ਫਿਲਮ 'ਬਾਗੀ-2' ਦੇ ਗਾਣੇ ਮੁੰਡਿਆ ਗਾਣੇ ਉਤੇ ਡਾਂਸ ਕਰਦੇ ਦਿਸ ਰਹੇ ਹਨ। ਗੇਲ ਇਕ ਯਾਰਟ ਉਤੇ ਖੜ੍ਹੇ ਹਨ ਅਤੇ ਡਾਂਸ ਕਰ ਰਹੇ ਹਨ। ਪਿਛੇ ਤੋਂ ਇਕ ਸ਼ਖ਼ਸ ਕਿੰਗਸ ਇਲੈਵਨ ਪੰਜਾਬ ਦਾ ਨਾਮ ਲੈ ਰਿਹਾ ਹੈ। ਦਸ ਦਈਏ ਕਿ ਆਈ.ਪੀ.ਐਲ. ਆਕਸ਼ਨ ਵਿਚ ਕ੍ਰਿਸ ਗੇਲ ਦਾ ਦੋ ਵਾਰ ਨਾਮ ਲਿਆ ਗਿਆ। ਪਰ ਕਿਸੇ ਨੇ ਉਨ੍ਹਾਂ ਨੂੰ ਖਰੀਦਣ ਵਿਚ ਦਿਲਚਸਪੀ ਨਹੀਂ ਵਿਖਾਈ। ਗੇਲ ਦਾ ਆਖਰੀ ਵਾਰ ਨਾਮ ਲਿਆ ਗਿਆ ਤਾਂ ਕਿੰਗਸ ਇਲੈਵਨ ਪੰਜਾਬ ਨੇ ਉਨ੍ਹਾਂ ਨੂੰ ਬੇਸ ਪ੍ਰਾਇਜ 2 ਕਰੋੜ ਵਿਚ ਖਰੀਦ ਲਿਆ। ਸਾਰੀਆਂ ਫਰੈਂਚਾਇਜੀਆਂ ਨੇ ਪੰਜਾਬ ਲਈ ਤਾਲੀਆਂ ਤਕ ਵਜਾਈਆਂ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement