ਬਾਲ ਟੈਂਪਰਿੰਗ 'ਤੇ ਵਾਰਨਰ ਦੀ ਪਤਨੀ ਨੇ ਕੀਤਾ ਵੱਡਾ ਖ਼ੁਲਾਸਾ
Published : Apr 1, 2018, 3:24 pm IST
Updated : Apr 1, 2018, 3:24 pm IST
SHARE ARTICLE
david warner
david warner

ਬੀਤੇ ਦਿਨੀਂ ਆਸਟ੍ਰੇਲੀਆ ਤੇ ਦਖਣੀ ਅਫ਼ਰੀਕਾ ਵਿਚਕਾਰ ਖੇਡੇ ਗਈ ਟੈਸਟ ਲੜੀ ਦੇ ਮੈਚ ਵਿਚ ਕੰਗਾਰੂ ਕਪਤਾਨ ਤੇ ਉਪ-ਕਪਤਾਨ ਨੂੰ ਗੇਂਦ ਛੇੜਛਾੜ ਮਾਮਲੇ...

ਨਵੀਂ ਦਿੱਲੀ : ਬੀਤੇ ਦਿਨੀਂ ਆਸਟ੍ਰੇਲੀਆ ਤੇ ਦਖਣੀ ਅਫ਼ਰੀਕਾ ਵਿਚਕਾਰ ਖੇਡੇ ਗਈ ਟੈਸਟ ਲੜੀ ਦੇ ਮੈਚ ਵਿਚ ਕੰਗਾਰੂ ਕਪਤਾਨ ਤੇ ਉਪ-ਕਪਤਾਨ ਨੂੰ ਗੇਂਦ ਛੇੜਛਾੜ ਮਾਮਲੇ 'ਤੇ ਇਕ-ਇਕ ਸਾਲ ਦਾ ਬੈਂਨ ਲਗਾ ਦਿਤਾ ਤੇ ਓਪਨਰ ਬੱਲੇਬਾਜ਼ ਬੈਨਕਰਾਫਟ ਨੂੰ 9 ਮਹੀਨੇ ਦਾ ਬੈਨ ਲਗਾ ਦਿਤਾ। ਇਸ ਮਾਮਲੇ ਤੋਂ ਬਾਅਦ ਉਪ-ਕਪਤਾਨ ਡੇਵਿਡ ਵਾਰਨਰ ਦੀ ਪਤਨੀ ਕੈਂਡਿਸ ਨੇ ਕਿਹਾ ਕਿ ਗੇਂਦ ਨਾਲ ਛੇੜਛਾੜ ਵਿਵਾਦ ਵਿਚ ਉਹ ਖ਼ੁਦ ਨੂੰ ਵੀ ਦੋਸ਼ੀ ਮੰਨਦੀ ਹੈ, ਕਿਉਂਕਿ ਉਨ੍ਹਾਂ ਦੇ ਪਤੀ ਨੂੰ ਦੱਖਣ ਅਫ਼ਰੀਕਾ ਵਿਚ ਜੋ ਤਾਅਨੇ ਸਹਿਣੇ ਪਏ ਅਖੀਰ ਵਿਚ ਉਨ੍ਹਾਂ ਨੂੰ ਉਸ ਦਾ ਖਾਮਿਆਜਾ ਭੁਗਤਣਾ ਪਿਆ। 

david warnerdavid warner

ਸਲਾਮੀ ਬੱਲੇਬਾਜ਼ ਵਾਰਨਰ ਨੂੰ ਦੱਖਣ ਅਫ਼ਰੀਕਾ ਵਿਰੁਧ ਤੀਸਰੇ ਟੈਸਟ ਮੈਚ ਦੌਰਾਨ ਗੇਂਦ ਨਾਲ ਛੇੜਛਾੜ ਦੀ ਯੋਜਨਾ ਬਣਾਉਣ ਵਿਚ ਸ਼ਾਮਲ ਹੋਣ ਦਾ ਦੋਸ਼ੀ ਪਾਇਆ ਗਿਆ ਅਤੇ ਉਨ੍ਹਾਂ ਉਤੇ ਇਕ ਸਾਲ ਦਾ ਬੈਨ ਲਗਾ ਦਿਤਾ ਗਿਆ। ਸਿਡਨੀ ਵਿਚ ਕੱਲ ਵਾਰਨਰ ਪੱਤਰ ਪ੍ਰੇਰਕ ਸੰਮੇਲਨ ਵਿਚ ਰੋ ਪਏ ਸਨ। ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਹ ਭਵਿੱਖ ਵਿਚ ਕਦੇ ਆਸਟਰੇਲੀਆ ਵੱਲੋਂ ਨਾ ਖੇਡ ਸਕਣ। ਉਸ ਸਮੇਂ ਉਨ੍ਹਾਂ ਦੀ ਪਤਨੀ ਵੀ ਉੱਥੇ ਮੌਜੂਦ ਸੀ। ਕੈਂਡਿਸ ਵਾਰਨਰ ਨੇ ਸਿਡਨੀ ਸੰਡੇ ਟੈਲੀਗਰਾਫ ਨੂੰ ਕਿਹਾ, ''ਮੈਨੂੰ ਅਜਿਹਾ ਲੱਗ ਰਿਹਾ ਹੈ ਕਿ ਸਾਰੀ ਗਲਤੀ ਮੇਰੀ ਹੈ ਅਤੇ ਇਹ ਗੱਲ ਮੈਨੂੰ ਝੰਜੋੜ ਰਹੀ ਹੈ।''

david warnerdavid warner

ਗੇਂਦ ਨਾਲ ਛੇੜਛਾੜ ਤੋਂ ਪਹਿਲਾਂ ਟੈਸਟ ਲੜੀ ਦੌਰਾਨ ਦੋਹਾਂ ਟੀਮਾਂ ਦੇ ਰਿਸ਼ਤੇ ਚੰਗੇ ਨਹੀਂ ਰਹੇ। ਪਹਿਲੇ ਟੈਸਟ ਮੈਚ ਦੌਰਾਨ ਵਾਰਨਰ ਅਤੇ ਕਵਿੰਟਨ ਡੀਕਾਕ ਦਰਮਿਆਨ ਲੜਾਈ ਹੋ ਗਈ ਸੀ। ਤੱਦ ਆਸਟਰੇਲੀਆਈ ਬੱਲੇਬਾਜ਼ ਨੇ ਕਿਹਾ ਸੀ ਕਿ ਦੱਖਣ ਅਫਰੀਕੀ ਵਿਕਟਕੀਪਰ ਨੇ ਉਨ੍ਹਾਂ ਦੀ ਪਤਨੀ ਲਈ ਅਪਸ਼ਬਦ ਕਹੇ ਸਨ। ਕ੍ਰਿਕਟ ਦੱਖਣ ਅਫਰੀਕਾ ਦੇ ਦੋ ਸਰਵਸ੍ਰੇਸ਼ਠ ਅਧਿਕਾਰੀਆਂ ਨੇ ਵੀ ਦੂਜੇ ਟੈਸਟ ਮੈਚ ਦੌਰਾਨ ਉਨ੍ਹਾਂ ਤਿੰਨ ਦਰਸ਼ਕਾਂ ਨਾਲ ਤਸਵੀਰਾਂ ਖਿਚਵਾਈਆਂ ਸੀ, ਜਿਨ੍ਹਾਂ ਨੇ ਕੈਂਡਿਸ ਵਾਰਨਰ ਨਾਲ ਸਬੰਧਾਂ ਦੇ ਸੰਦਰਭ ਵਿਚ ਆਲ ਬਲੈਕ ਰਗਬੀ ਖਿਡਾਰੀ ਸੋਨੀ ਬਿਲ ਵਿਲੀਅਨਸ ਦਾ ਮਖੌਟਾ ਪਾਇਆ ਸੀ।

david warnerdavid warner

ਉਨ੍ਹਾਂ ਨੇ ਕਿਹਾ ਕਿ ਪਰ ਉਨ੍ਹਾਂ ਨੂੰ ਮਖੌਟਾ ਪਹਿਨੇ ਹੋਏ ਵੇਖਣਾ, ਲੋਕਾਂ ਦਾ ਮੈਨੂੰ ਘੂਰਨਾ, ਮੇਰੇ ਵੱਲ ਇਸ਼ਾਰਾ ਕਰਨਾ, ਮੈਨੂੰ ਵੇਖ ਕੇ ਹੱਸਣਾ ਇੱਥੋਂ ਤੱਕ ਕਿ ਮੈਨੂੰ ਲੈ ਕੇ ਗੀਤ ਬਣਾਏ ਗਏ ਅਤੇ ਮੈਨੂੰ ਇਹ ਸਭ ਉੱਥੇ ਬੈਠ ਕੇ ਸਹਿਣਾ ਪੈ ਰਿਹਾ ਸੀ। ਕੈਂਡਿਸ ਨੇ ਆਸਟਰੇਲੀਆ ਪ੍ਰਸ਼ੰਸਕਾਂ ਨਾਲ ਵੀ ਹਮਦਰਦੀ ਅਤੇ ਸੰਜਮ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਬੱਲੇਬਾਜ਼ ਤੱਦ ਇਸ ਸਭ ਘਟਨਾਵਾਂ ਤੋਂ ਪਰੇਸ਼ਾਨ ਸੀ। ਦੱਸ ਦਈਏ ਕਿ ਵਾਰਨਰ ਤੋਂ ਪਹਿਲਾਂ ਕੈਂਡਿਸ ਰਗਬੀ ਖਿਡਾਰੀ ਸੋਨੀ ਬਿਲ ਵਿਲੀਅਨਸ ਨਾਲ ਪ੍ਰੇਮ-ਸਬੰਧ 'ਚ ਰਹੀ ਸੀ ਤੇ ਬਾਅਦ 'ਚ ਉਸ ਨੇ ਵਾਰਨਰ ਨਾਲ ਵਿਆਹ ਕਰਵਾ ਲਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement