
ਭਾਰਤ ਦੀ ਟੀਮ ਲਈ ਧੜੱਲੇਦਾਰੀ ਨਾਲ ਬੱਲੇਬਾਜੀ ਕਰਨ ਵਾਲੇ ਯੁਵਰਾਜ ਸਿੰਘ ਨੇ 17 ਸਾਲ ਦੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੌਰਾਨ ਕਈ ਕਪਤਾਨਾਂ ਦੀ ਕਪਤਾਨੀ ਹੇਠ ਟੂਰਮਾਂਮੈਂਟ ਖੇਡੇ ਹਨ
ਨਵੀਂ ਦਿੱਲੀ ; ਭਾਰਤ ਦੀ ਟੀਮ ਲਈ ਧੜੱਲੇਦਾਰੀ ਨਾਲ ਬੱਲੇਬਾਜੀ ਕਰਨ ਵਾਲੇ ਯੁਵਰਾਜ ਸਿੰਘ ਨੇ 17 ਸਾਲ ਦੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੌਰਾਨ ਕਈ ਕਪਤਾਨਾਂ ਦੀ ਕਪਤਾਨੀ ਹੇਠ ਟੂਰਮਾਂਮੈਂਟ ਖੇਡੇ ਹਨ । ਉਸ ਸਮੇਂ ਨੂੰ ਯਾਦ ਕਰਦਿਆਂ ਯੁਵਰਾਜ ਨੇ ਦੱਸਿਆ ਕਿ ਮੇਰੇ ਲਈ ਸਭ ਤੋਂ ਵਧੀਆ ਕਪਤਾਨ ਸੋਰਵ ਗੋਗਲ਼ੀ ਰਹੇ ਹਨ। ਹਾਲਾਂਕਿ ਯੁਵਰਾਜ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ 2011 ਦੇ ਵੱਲਡ ਕੱਪ ਵਿਚ ‘ਮੈਨ ਆਫ਼ ਦਿ’ ਟੂਰਨਾਂਮੈਂਟ’ ਬਣੇ ਸਨ ਪਰ ਬੀਸੀਸਆਈ ਦੇ ਮੌਜੂਦਾ ਅਧਿਅਕਸ਼ ਸੋਰਵ ਗੋਗਲੀ ਦੀ ਕਪਤਾਨੀ ਨੂੰ ਉਨ੍ਹਾਂ ਨੇ ਯਾਦ ਕੀਤਾ।
Cricket
ਇਕ ਇੰਟਰਵਿਊ ਦੇ ਦੌਰਾਨ ਭਾਰਤ ਦੇ ਪੂਰਵੀ ਖਿਡਾਰੀ ਯੂਵਰਾਜ ਸਿੰਘ ਨੇ ਦੱਸਿਆ ਕਿ ਮੈਂ ਸੋਰਵ ਗੋਗਲੀ ਦੀ ਕਪਤਾਨੀ ਵਿਚ ਖੇਡਿਆ ਰਾਂ ਅਤੇ ਉਸ ਨੇ ਮੇਰੀ ਕਾਫੀ ਮਦਦ ਕੀਤੀ ਹੈ ਜਿਸ ਕਰਕੇ ਮੇਰੇ ਕੋਲ ਸੋਰਵ ਦੀ ਕਪਤਾਨੀ ਦੀਆਂ ਕਾਫੀ ਵਧੀਆਂ ਯਾਦਾਂ ਹਨ ਕਿਉਂਕਿ ਸੋਰਵ ਨੇ ਮੈਨੂੰ ਕਾਫੀ ਸਪੋਰਟ ਕੀਤੀ ਹੈ। ਉੱਥੇ ਹੀ ਯੁਵਰਾਜ ਨੇ ਧੋਨੀ ਅਤੇ ਵਿਰਾਟ ਬਾਰੇ ਕਿਹਾ ਕਿ ਮੈਨੂੰ ਇਨ੍ਹਾਂ ਦੀ ਕਪਤਾਨੀ ਵਿਚ ਬਹੁਤੀ ਸਪੋਟ ਨਹੀਂ ਮਿਲੀ । ਦੱਸ ਦੱਈਏ ਕਿ ਆਪਣੇ ਵੱਨਡੇ ਇੰਨਟਰਨੈਸ਼ਨ ਕਰਿਅਰ ਵਿਚ ਯੂਵੀ ਨੇ ਕੁੱਲ 14 ਸ਼ੱਤਕ ਜੜੇ ਹਨ ਇਸ ਤੋਂ ਇਲਾਵਾ ਯੂਵੀ ਨੇ 304 ਵੱਨਡੇ ਵਿੱਚੋਂ 8701 ਰਨ ਬਣਾਏ ਹਨ।
virat kohli
ਗੇਂਦਬਾਜਾ ਬਾਰੇ ਗੱਲ ਕਰਦਿਆਂ ਯੁਵਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼੍ਰੀਲੰਕਾ ਦੇ ਮੁਰਲੀਧਰਨ ਦੀ ਗੇਂਦਬਾਜੀ ਸਭ ਤੋਂ ਕਠਿਨ ਲੱਗਦੀ ਸੀ ਕਿਉਂਕਿ ਉਸ ਦੀ ਗੇਂਦਬਾਜੀ ਘੱਟ ਹੀ ਸਮਝ ਵਿਚ ਆਉਂਦੀ ਸੀ । ਜਿਸ ਤੋਂ ਬਾਅਦ ਸਚਿਨ ਤੇਂਦੂਲਕਰ ਨੇ ਉਨ੍ਹਾਂ ਨੂੰ ਉਸ ਖਿਲਾਫ਼ ਸਵੀਪ ਸ਼ੁਰੂ ਕਰਨ ਦੀ ਸਲਾਹ ਦਿੱਤੀ ਸੀ ਜਿਸ ਨਾਲ ਮੈਂਨੂੰ ਗੋਗਲੀ ਦੇ ਖਿਲਾਫ ਖੇਡਣਾ ਅਸਾਨ ਹੋ ਗਿਆ। ਯੁਵਰਾਜ ਨੇ ਕਈ ਵਾਰ ਭਾਰਤੀ ਟੀਮ ਨੂੰ ਮੁਸ਼ਕਿਲ ਸਥਿਤੀਆਂ ਚੋਂ ਬਾਹਰ ਕੱਡਿਆ ਹੈ ਅਜਿਹੇ ਹੀ ਕਈ ਮੈਚਾਂ ਦੇ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਬੈਗਲੂਰੂ ਵਿਚ 169 ਰਨਾਂ ਦੀ ਪਾਰੀ (2007 ਵਿਚ ਪਾਕਿਸਤਾਨ ਦੇ ਖਿਲਾਫ ਜਿਸ ਵਿਚ ਭਾਰਤ ਨੇ 61 ਰਨ ਤੇ 4 ਵਿਕਟਾਂ ਗਵਾ ਦਿੱਤੀਆਂ ਸਨ), ਵਿਸ਼ਵ ਕੱਪ 2011 ਦੇ ਕਵਾਟਰ ਫਾਇਨਲ ਵਿਚ ਆਸਟ੍ਰੇਲੀਆ ਦੇ ਖਿਲਾਫ 57 ਰਨ ਦੀ ਪਾਰੀ ਅਤੇ ਇਸ ਦੇ ਨਾਲ – ਨਾਲ ਮੈਚਾਂ ਵਿਚ ਲਗਾਏ ਛੱਕੇ ਵੀ ਕਾਫੀ ਯਾਦਗਾਰ ਹਨ।
File
ਦੱਸ ਦੱਈਏ ਕਿ ਯੁਵਰਾਜ ਭਾਰਤ ਦੇ ਦੋ ਵੱਲਡ ਚੈਂਪੀਅਨ (2007 ਵਿਚ 20 ਵੱਲਡ ਕੱਪ ਚੈਂਪੀਅਨ ਅਤੇ 2011 ਵਿਚ ਦੇ ਵੱਲਡ ਕੱਪ) ਟੀਮਾਂ ਦਾ ਹਿੱਸਾ ਰਹਿ ਚੁੱਕੇ ਹਨ ਅਤੇ ਦੋਨਾਂ ਹੀ ਵੱਲਡ ਕੱਪਾਂ ਵਿਚ ਉਨ੍ਹਾਂ ਨੇ ਯਾਦਗਾਰੀ ਬੱਲੇਬਾਜ਼ੀ ਕੀਤੀ ਸੀ । ਜਿਸ ਤੋਂ ਬਾਅਦ ਇਸ ਆਲ-ਰਾਉਂਡਰ ਨੇ 2019 ਵਿਚ ਅੰਤਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਲੈ ਲਿਆ ਸੀ ।
Cricket
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।