IPL 2024: ਦਿੱਲੀ ਕੈਪੀਟਲਜ਼ ਨੇ ਜਿੱਤਿਆ ਸੀਜ਼ਨ ਦਾ ਪਹਿਲਾ ਮੈਚ; ਚੇਨਈ ਨੂੰ 20 ਦੌੜਾਂ ਨਾਲ ਹਰਾਇਆ
Published : Apr 1, 2024, 7:52 am IST
Updated : Apr 1, 2024, 7:52 am IST
SHARE ARTICLE
Delhi Capitals beat Chennai Super Kings by 20 runs in ipl 2024 match
Delhi Capitals beat Chennai Super Kings by 20 runs in ipl 2024 match

ਡੇਵਿਡ ਵਾਰਨਰ (52) ਅਤੇ ਰਿਸ਼ਬ ਪੰਤ (51) ਨੇ ਬਣਾਏ ਅੱਧੇ ਸੈਂਕੜੇ

IPL 2024: ਦਿੱਲੀ ਕੈਪੀਟਲਜ਼ (DC) ਨੇ ਇੰਡੀਅਨ ਪ੍ਰੀਮੀਅਰ ਲੀਗ-2024 ਵਿਚ ਅਪਣੀ ਪਹਿਲੀ ਜਿੱਤ ਹਾਸਲ ਕੀਤੀ ਹੈ। ਟੀਮ ਨੇ ਮੌਜੂਦਾ ਸੀਜ਼ਨ ਦੇ 13ਵੇਂ ਮੈਚ ਵਿਚ ਚੇਨਈ ਸੁਪਰ ਕਿੰਗਜ਼ (CSK) ਨੂੰ 20 ਦੌੜਾਂ ਨਾਲ ਹਰਾਇਆ।

ਵਿਸ਼ਾਖਾਪਟਨਮ 'ਚ ਐਤਵਾਰ ਸ਼ਾਮ ਨੂੰ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ 20 ਓਵਰਾਂ 'ਚ 191 ਦੌੜਾਂ ਬਣਾਈਆਂ। 192 ਦੌੜਾਂ ਦੇ ਟੀਚੇ ਦੇ ਸਾਹਮਣੇ ਚੇਨਈ ਦੀ ਟੀਮ 20 ਓਵਰਾਂ 'ਚ 6 ਵਿਕਟਾਂ ਗੁਆ ਕੇ 171 ਦੌੜਾਂ ਹੀ ਬਣਾ ਸਕੀ। ਖਲੀਲ ਅਹਿਮਦ ਪਲੇਅਰ ਆਫ ਦੇ ਮੈਚ ਰਹੇ। ਉਨ੍ਹਾਂ ਨੇ 21 ਦੌੜਾਂ ਦੇ ਕੇ 2 ਵਿਕਟਾਂ ਲਈਆਂ।

ਦਿੱਲੀ ਲਈ ਦਸੰਬਰ 2022 'ਚ ਕਾਰ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਣ ਤੋਂ ਬਾਅਦ ਟੂਰਨਾਮੈਂਟ ਵਿਚ ਪਰਤੇ ਪੰਤ ਨੇ 32 ਗੇਂਦਾਂ 'ਚ ਅਪਣਾ ਅਰਧ ਸੈਂਕੜਾ ਲਗਾਇਆ, ਜਿਸ 'ਚ ਉਸ ਨੇ ਚਾਰ ਚੌਕੇ ਅਤੇ ਤਿੰਨ ਛੱਕੇ ਲਗਾਏ ਸਨ।

 ਉਸ ਨੇ 4 ਚੌਕੇ ਅਤੇ 3 ਛੱਕੇ ਲਗਾਏ। ਡੇਵਿਡ ਵਾਰਨਰ (52 ਦੌੜਾਂ) ਨੇ ਅਪਣੇ ਆਈਪੀਐਲ ਕਰੀਅਰ ਦਾ 62ਵਾਂ ਅਰਧ ਸੈਂਕੜਾ ਲਗਾਇਆ। ਪ੍ਰਿਥਵੀ ਸ਼ਾਅ ਨੇ 27 ਗੇਂਦਾਂ 'ਤੇ 43 ਦੌੜਾਂ ਬਣਾਈਆਂ। ਚੇਨਈ ਸੁਪਰ ਕਿੰਗਜ਼ ਵਲੋਂ ਮੈਥਿਸ਼ ਪਥੀਰਾਨਾ ਨੇ 3 ਵਿਕਟਾਂ ਹਾਸਲ ਕੀਤੀਆਂ।

ਅਜਿੰਕਿਆ ਰਹਾਣੇ ਨੇ 30 ਗੇਂਦਾਂ 'ਤੇ 45 ਦੌੜਾਂ ਬਣਾਈਆਂ, ਜਦਕਿ ਮਹਿੰਦਰ ਸਿੰਘ ਧੋਨੀ ਨੇ 16 ਗੇਂਦਾਂ 'ਤੇ 37 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਨੇ 4 ਚੌਕੇ ਅਤੇ 3 ਛੱਕੇ ਲਗਾਏ। ਮੁਕੇਸ਼ ਕੁਮਾਰ ਨੇ 3 ਵਿਕਟਾਂ ਲਈਆਂ। ਖਲੀਲ ਅਹਿਮਦ ਨੂੰ ਵੀ ਦੋ ਸਫਲਤਾਵਾਂ ਮਿਲੀਆਂ।

ਪਲੇਇੰਗ 11

ਦਿੱਲੀ ਕੈਪੀਟਲਜ਼: ਰਿਸ਼ਬ ਪੰਤ (ਵਿਕਟਕੀਪਰ-ਕਪਤਾਨ), ਡੇਵਿਡ ਵਾਰਨਰ, ਪ੍ਰਿਥਵੀ ਸ਼ਾਅ, ਮਿਸ਼ੇਲ ਮਾਰਸ਼, ਟ੍ਰਿਸਟਨ ਸਟ੍ਰਬਸ, ਅਕਸ਼ਰ ਪਟੇਲ, ਸੁਮਿਤ ਕੁਮਾਰ, ਇਸ਼ਾਂਤ ਸ਼ਰਮਾ, ਖਲੀਲ ਅਹਿਮਦ, ਐਨਰਿਕ ਨੌਰਤੀ ਅਤੇ ਮੁਕੇਸ਼ ਕੁਮਾਰ।

ਇਮਪੈਕਟ ਪਲੇਅਰ: ਰਸਿਖ ਸਲਾਮ।

ਚੇਨਈ ਸੁਪਰ ਕਿੰਗਜ਼ (CSK): ਰੁਤੁਰਾਜ ਗਾਇਕਵਾੜ (ਕਪਤਾਨ), ਰਚਿਨ ਰਵਿੰਦਰ, ਅਜਿੰਕਿਆ ਰਹਾਣੇ, ਮੋਈਨ ਅਲੀ, ਮੈਥਿਸ਼ ਪਥੀਰਾਣਾ, ਰਵਿੰਦਰ ਜਡੇਜਾ, ਸਮੀਰ ਰਿਜ਼ਵੀ, ਐਮਐਸ ਧੋਨੀ (ਵਿਕਟਕੀਪਰ), ਦੀਪਕ ਚਾਹਰ, ਮੁਸਤਫਿਜ਼ੁਰ ਰਹਿਮਾਨ ਅਤੇ ਤੁਸ਼ਾਰ ਦੇਸ਼ਪਾਂਡੇ।

ਇਮਪੈਕਟ ਪਲੇਅਰ: ਸ਼ਿਵਮ ਦੂਬੇ।

(For more Punjabi news apart from Delhi Capitals beat Chennai Super Kings by 20 runs in ipl 2024 match, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement