ਰਫ਼ਤਾਰ ਤੋਂ ਰੋਮਾਂਚਿਤ ਹੁੰਦੈ IPL-2024 ’ਚ ਸੀਜ਼ਨ ਦੀ ਸਭ ਤੋਂ ਤੇਜ਼ ਗੇਂਦ ਸੁੱਟਣ ਵਾਲਾ ਮਯੰਕ, ਜੈੱਟ ਏਅਰਕ੍ਰਾਫਟ ਤੋਂ ਲੈਂਦੈ ਪ੍ਰੇਰਣਾ
Published : Mar 31, 2024, 3:35 pm IST
Updated : Mar 31, 2024, 3:35 pm IST
SHARE ARTICLE
Mayank Yadav
Mayank Yadav

ਪੰਜਾਬ ਕਿੰਗਜ਼ ਵਿਰੁਧ ਮੈਚ ਦੌਰਾਨ ਮਯੰਕ ਯਾਦਵ ਨੇ ਲਖਨਊ ਸੂਪਰ ਜਾਇੰਟਸ ਲਈ ਸੁੱਟੀ 155.8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲੀ ਸੱਭ ਤੋਂ ਤੇਜ਼ ਗੇਂਦ 

ਲਖਨਊ: ਭਾਰਤ ਦੇ ਨਵੇਂ ਤੇਜ਼ ਗੇਂਦਬਾਜ਼ ਮਯੰਕ ਯਾਦਵ ਨੂੰ ਰਫ਼ਤਾਰ ਦਾ ਸ਼ੌਕ ਹੈ ਅਤੇ ਉਹ ਬਚਪਨ ਤੋਂ ਹੀ ਜੈੱਟ, ਜਹਾਜ਼, ਰਾਕੇਟ ਅਤੇ ਸੁਪਰ ਬਾਈਕ ਦੀ ਰਫਤਾਰ ਦੀ ਕਲਪਨਾ ਕਰ ਕੇ ਉਤਸ਼ਾਹਿਤ ਹੁੰਦਾ ਹੈ। ਦਿੱਲੀ ਦੇ 21 ਸਾਲਾ ਗੇਂਦਬਾਜ਼ ਨੇ ਸਨਿਚਰਵਾਰ ਨੂੰ ਲਗਾਤਾਰ 150 ਕਿਲੋਮੀਟਰ ਤੋਂ ਵੱਧ ਗੇਂਦਬਾਜ਼ੀ ਕਰ ਕੇ ਪੰਜਾਬ ਕਿੰਗਜ਼ ਦੇ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ। 

ਉਸ ਨੇ ਜੌਨੀ ਬੇਅਰਸਟੋ, ਪ੍ਰਭਸਿਮਰਨ ਸਿੰਘ ਅਤੇ ਜੀਤੇਸ਼ ਸ਼ਰਮਾ ਵਰਗੇ ਤਜਰਬੇਕਾਰ ਬੱਲੇਬਾਜ਼ਾਂ ਦੀਆਂ ਵਿਕਟਾਂ ਲੈ ਕੇ ਆਈ.ਪੀ.ਐਲ. (ਇੰਡੀਅਨ ਪ੍ਰੀਮੀਅਰ ਲੀਗ) ਦੀ ਸ਼ੁਰੂਆਤ ਨੂੰ ਯਾਦਗਾਰੀ ਬਣਾ ਦਿਤਾ। ਅਪਣੇ ਚਾਰ ਓਵਰਾਂ ਵਿਚ 27 ਦੌੜਾਂ ਦੇ ਕੇ ਤਿੰਨ ਵਿਕਟਾਂ ਲੈਣ ਵਾਲੇ ਇਸ ਗੇਂਦਬਾਜ਼ ਨੇ ਪੰਜਾਬ ਦੀ ਪਾਰੀ ਦੇ 12ਵੇਂ ਓਵਰ ਵਿਚ 155.8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕੀਤੀ, ਜੋ ਮੌਜੂਦਾ ਆਈ.ਪੀ.ਐਲ. ਸੀਜ਼ਨ ਦੀ ਸੱਭ ਤੋਂ ਤੇਜ਼ ਗੇਂਦ ਹੈ। ਮਯੰਕ ਨੇ ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ’ਚ ਕਿਹਾ, ‘‘ਕ੍ਰਿਕਟ ਤੋਂ ਇਲਾਵਾ ਆਮ ਜ਼ਿੰਦਗੀ ’ਚ ਵੀ ਮੈਨੂੰ ਉਹ ਚੀਜ਼ਾਂ ਪਸੰਦ ਹਨ ਜਿਨ੍ਹਾਂ ’ਚ ਜ਼ਿਆਦਾ ਰਫਤਾਰ ਹੁੰਦੀ ਹੈ। ਚਾਹੇ ਉਹ ਰਾਕੇਟ ਹੋਵੇ, ਹਵਾਈ ਜਹਾਜ਼ ਹੋਵੇ ਜਾਂ ਸੁਪਰ ਬਾਈਕ, ਸਪੀਡ ਮੈਨੂੰ ਉਤਸ਼ਾਹਿਤ ਕਰਦੀ ਹੈ। ਬਚਪਨ ’ਚ, ਮੈਨੂੰ ਜੈੱਟ ਜਹਾਜ਼ ਬਹੁਤ ਪਸੰਦ ਸਨ ਅਤੇ ਉਨ੍ਹਾਂ ਤੋਂ ਮੈਂ ਪ੍ਰੇਰਿਤ ਸੀ।’’

ਪੰਜਾਬੀ ਬਾਗ ਦੇ ਇਸ ਤੇਜ਼ ਗੇਂਦਬਾਜ਼ ਨੇ ਕਿਹਾ, ‘‘ਮੈਂ ਪਹਿਲਾਂ ਕਦੇ ਵੀ 156 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਗੇਂਦ ਨਹੀਂ ਸੁੱਟੀ। ਮੈਂ ਮੁਸ਼ਤਾਕ ਅਲੀ (ਘਰੇਲੂ ਟੀ-20 ਟਰਾਫੀ) ਦੌਰਾਨ 155 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕੀਤੀ ਸੀ ਪਰ ਇਹ ਮੇਰੀ ਸੱਭ ਤੋਂ ਤੇਜ਼ ਗੇਂਦ ਸੀ। ਮਯੰਕ ਨੂੰ ਆਈ.ਪੀ.ਐਲ. 2022 ਤੋਂ ਪਹਿਲਾਂ ਲਖਨਊ ਦੀ ਟੀਮ ਨੇ ਚੁਣਿਆ ਸੀ। ਉਸ ਨੇ ਉਦੋਂ ਸਿਰਫ ਦੋ ਲਿਸਟ-ਏ ਮੈਚ ਖੇਡੇ ਸਨ। ਉਹ 2022 ਸੀਜ਼ਨ ’ਚ ਇਕ ਵੀ ਆਈ.ਪੀ.ਐਲ. ਮੈਚ ਨਹੀਂ ਖੇਡ ਸਕਿਆ ਸੀ ਅਤੇ ਪਿਛਲੇ ਸਾਲ ਹੈਮਸਟ੍ਰਿੰਗ ਸੱਟ ਕਾਰਨ ਪੂਰੇ ਸੀਜ਼ਨ ਤੋਂ ਬਾਹਰ ਹੋ ਗਿਆ ਸੀ। ਉਸ ਨੇ ਸੱਟ ਤੋਂ ਠੀਕ ਹੋਣ ਤੋਂ ਬਾਅਦ 50 ਓਵਰਾਂ ਦੇ ਫਾਰਮੈਟ ਵਿਚ ਖੇਡੀ ਗਈ ਦੇਵਧਰ ਟਰਾਫੀ ਵਿਚ ਉੱਤਰੀ ਜ਼ੋਨ ਦੀ ਨੁਮਾਇੰਦਗੀ ਕਰਦੇ ਹੋਏ ਤਜਰਬੇਕਾਰ ਰਾਹੁਲ ਤ੍ਰਿਪਾਠੀ ਦੇ ਮੱਧ ਸਟੰਪ ਨੂੰ ਉਖਾੜ ਦਿਤਾ ਸੀ।

ਉਨ੍ਹਾਂ ਕਿਹਾ, ‘‘ਸੱਟਾਂ ਤੇਜ਼ ਗੇਂਦਬਾਜ਼ਾਂ ਦੀ ਜ਼ਿੰਦਗੀ ਦਾ ਹਿੱਸਾ ਹਨ, ਉਹ ਤੁਹਾਡੀਆਂ ਦੋਸਤ ਹਨ। ਪਿਛਲੇ ਡੇਢ ਸਾਲ ’ਚ ਮੈਨੂੰ ਦੋ-ਤਿੰਨ ਵੱਡੀਆਂ ਸੱਟਾਂ ਲੱਗੀਆਂ ਹਨ। ਇਹ ਮੇਰੇ ਲਈ ਥੋੜ੍ਹਾ ਨਿਰਾਸ਼ਾਜਨਕ ਵੀ ਸੀ। ਪਿਛਲੇ ਸੀਜ਼ਨ ’ਚ ਵੀ ਮੈਂ ਸੱਟ ਕਾਰਨ ਆਈ.ਪੀ.ਐਲ. ’ਚ ਨਹੀਂ ਖੇਡ ਸਕਿਆ ਸੀ। ਮੈਨੂੰ ਪਸਲੀਆਂ ’ਚ ਫਰੈਕਚਰ ਦੇ ਨਾਲ ਸਾਈਡ ਸਟ੍ਰੇਨ ਸੱਟ ਲੱਗੀ ਸੀ। ਮੈਨੂੰ ਇਹ ਸੱਟ ਵਿਜੇ ਹਜ਼ਾਰੇ ਟਰਾਫੀ ਦੌਰਾਨ ਲੱਗੀ ਸੀ। ਮੇਰੀ ਕੋਸ਼ਿਸ਼ ਸਰੀਰਕ ਅਤੇ ਅਪਣੇ ਆਪ ਨੂੰ ਕਸਰਤ ਅਤੇ ਰਿਕਵਰੀ ’ਤੇ ਵਧੇਰੇ ਧਿਆਨ ਕੇਂਦਰਿਤ ਕਰਨ ਦੀ ਹੈ।’’

ਮਯੰਕ ਦਖਣੀ ਅਫਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਡੇਲ ਸਟੇਨ ਤੋਂ ਬਹੁਤ ਪ੍ਰੇਰਿਤ ਹੈ। ਉਨ੍ਹਾਂ ਕਿਹਾ, ‘‘ਸਿਰਫ ਇਕ ਤੇਜ਼ ਗੇਂਦਬਾਜ਼ ਹੈ ਜਿਸ ਨੂੰ ਮੈਂ ਦੇਖਦਾ ਹਾਂ ਅਤੇ ਉਹ ਹੈ ਡੇਲ ਸਟੇਨ। ਉਹ ਮੇਰਾ ਆਦਰਸ਼ ਹੈ ਅਤੇ ਮੈਂ ਉਸ ’ਤੇ ਬਹੁਤ ਵਿਸ਼ਵਾਸ ਕਰਦਾ ਹਾਂ।’’ ਉਸ ਨੇ ਕਿਹਾ ਕਿ ਉਸ ਨੇ ਅਪਣੇ ਪਹਿਲੇ ਮੈਚ ਦੌਰਾਨ ਕੋਈ ਦਬਾਅ ਜਾਂ ਘਬਰਾਹਟ ਮਹਿਸੂਸ ਨਹੀਂ ਕੀਤੀ। ਮਯੰਕ ਨੇ ਕਿਹਾ, ‘‘ਮੇਰੇ ਡੈਬਿਊ ਨੂੰ ਲੈ ਕੇ ਮੈਂ ਕਾਫੀ ਉਤਸ਼ਾਹ ਸੀ। ਪਿਛਲੇ ਦੋ ਸਾਲਾਂ ਤੋਂ ਮੈਂ ਸਿਰਫ ਇਕ ਚੀਜ਼ ਦੀ ਕਲਪਨਾ ਕਰ ਰਿਹਾ ਹਾਂ ਕਿ ਜਦੋਂ ਮੈਂ ਡੈਬਿਊ ਕਰਾਂਗਾ ਤਾਂ ਮੈਂ ਪਹਿਲੀ ਗੇਂਦ ਸੁੱਟਾਂਗਾ ਤਾਂ ਮੈਂ ਕਿਵੇਂ ਮਹਿਸੂਸ ਕਰਾਂਗਾ। ਹਰ ਕਿਸੇ ਨੇ ਕਿਹਾ ਕਿ ਕੁੱਝ ਦਬਾਅ ਜਾਂ ਘਬਰਾਹਟ ਹੋਵੇਗੀ ਪਰ ਮੈਂ ਇਸ ਨੂੰ ਬਿਲਕੁਲ ਮਹਿਸੂਸ ਨਹੀਂ ਕੀਤਾ। ਜਦੋਂ ਮੇਰੇ ਕਪਤਾਨ ਨੇ ਮੈਨੂੰ ਪਹਿਲਾ ਓਵਰ ਸੁੱਟਣ ਲਈ ਕਿਹਾ ਤਾਂ ਮੈਨੂੰ ਲੱਗਿਆ ਕਿ ਮੈਂ ਇੱਥੇ ਦਾ ਹੀ ਹਾਂ ਅਤੇ ਬਹੁਤ ਆਤਮਵਿਸ਼ਵਾਸ ਸੀ।’’

Tags: ipl 2024

SHARE ARTICLE

ਏਜੰਸੀ

Advertisement

Ludhiana 'ਚ ਦੇਰ ਰਾਤ ਤੱਕ Hotel ਖੋਲ੍ਹਣ ਵਾਲਿਆਂ ਨੂੰ MP SanjeevArora ਨੇ ਦਵਾ 'ਤੀ ਮਨਜ਼ੂਰੀ

15 Apr 2025 8:20 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/04/2025

15 Apr 2025 8:18 AM

ਮੁੰਡਾ-ਕੁੜੀ ਦੀ ਕੁੱਟਮਾਰ ਕਰਨ ਵਾਲੇ ਸਸਪੈਂਡ ਪੁਲਿਸ ਮੁਲਾਜ਼ਮ ਦੀ ਪੱਤਰਕਾਰ ਨਾਲ ਬਦਸਲੂਕੀ

09 Apr 2025 5:43 PM

Rana Gurjit Singh ਤੇ Raja Warring ਨੂੰ ਲੈ ਕੇ ਕੀ ਬੋਲੇ Brinder Singh Dhillon

09 Apr 2025 5:42 PM

ਚਿੱਟੇ ਵਾਲੀ ਮਹਿਲਾ ਤਸਕਰ ਮਾਮਲੇ 'ਚ ਸਿਆਸੀ ਐਂਟਰੀ, ਆਪ-ਕਾਂਗਰਸ ਤੇ ਇੱਕ ਦੂਜੇ ਤੇ ਇਲਜ਼ਾਮ, LIVE

05 Apr 2025 5:52 PM
Advertisement