
ਜਦੋਂ ਭਾਰਤੀ ਟੀਮ ਮੈਚ ਹਾਰ ਜਾਂਦੀ ਹੈ ਤਾਂ ਅਜਿਹੀਆਂ ਟਿਪਣੀਆਂ ਆਮ ਤੌਰ ’ਤੇ ਹੁੰਦੀ ਰਹਿੰਦੀਆਂ ਹਨ : ਰਵਿੰਦਰ ਜਡੇਜਾ
ਤਰੌਬਾ (ਟ੍ਰਿਨੀਦਾਦ): ਵਿਸ਼ਵ ਚੈਂਪੀਅਨ ਕਪਤਾਨ ਕਪਿਲ ਦੇਵ ਨੇ ਹਾਲ ਹੀ ’ਚ ਇਕ ਇੰਟਰਵਿਊ ’ਚ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਹੰਕਾਰੀ ਕਹਿ ਦਿਤਾ ਸੀ। ਹੁਣ ਰਵਿੰਦਰ ਜਡੇਜਾ ਨੇ ਕਪਿਲ ਦੇਵ ਦੀ ਟਿਪਣੀ ’ਤੇ ਅਪਣੀ ਪ੍ਰਤੀਕਿਰਿਆ ਦਿਤੀ ਹੈ। ‘ਦ ਵੀਕ’ ਰਸਾਲੇ ਨਾਲ ਹਾਲ ਹੀ ’ਚ ਇਕ ਇੰਟਰਵਿਊ ਦੌਰਾਨ ਕਪਿਲ ਦੇਵ ਨੇ ਟਿਪਣੀ ਕੀਤੀ ਕਿ ਭਾਰਤੀ ਕ੍ਰਿਕਟਰਾਂ ਦਾ ਮੌਜੂਦਾ ਸਮੂਹ ਹੰਕਾਰੀ ਹੋ ਗਿਆ ਹੈ ਕਿਉਂਕਿ ਉਹ ਸੋਚਦੇ ਹਨ ਕਿ ਉਹ ਸਭ ਕੁਝ ਜਾਣਦੇ ਹਨ।
ਕਪਿਲ ਨੇ ਕਿਹਾ ਸੀ, ਕਈ ਵਾਰ ਜਦੋਂ ਜ਼ਿਆਦਾ ਪੈਸਾ ਆਉਂਦਾ ਹੈ ਤਾਂ ਹੰਕਾਰ ਆ ਜਾਂਦਾ ਹੈ। ਇਹ ਕ੍ਰਿਕਟਰ ਸੋਚਦੇ ਹਨ ਕਿ ਉਹ ਸਭ ਕੁਝ ਜਾਣਦੇ ਹਨ।
ਕਪਿਲ ਦੇਵ ਦੀ ਟਿਪਣੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਜਡੇਜਾ ਨੇ ਸਪੱਸ਼ਟ ਕੀਤਾ ਕਿ ਟੀਮ ਦੇਸ਼ ਲਈ ਜਿੱਤਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਹਰ ਕੋਈ ਅਪਣੀ ਖੇਡ ਮਾਣ ਰਿਹਾ ਹੈ ਅਤੇ ਸਖ਼ਤ ਮਿਹਨਤ ਕਰ ਰਿਹਾ ਹੈ। ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲ ਰਿਹਾ ਹੈ, ਉਹ ਅਪਣਾ 100 ਫ਼ੀ ਸਦੀ ਦੇ ਰਹੇ ਹਨ ਅਤੇ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀਤੀ ਪਾਰਟੀ ਮੀਟਿੰਗ
ਜਡੇਜਾ ਨੇ ਕਿਹਾ, ਅਜਿਹੀਆਂ ਟਿਪਣੀਆਂ ਆਮ ਤੌਰ ’ਤੇ ਉਦੋਂ ਆਉਂਦੀਆਂ ਹਨ ਜਦੋਂ ਭਾਰਤੀ ਟੀਮ ਮੈਚ ਹਾਰ ਜਾਂਦੀ ਹੈ। ਕੋਈ ਹੰਕਾਰੀ ਨਹੀਂ ਹੈ। ਹਰ ਕੋਈ ਭਾਰਤ ਦੀ ਨੁਮਾਇੰਦਗੀ ਕਰ ਰਿਹਾ ਹੈ। ਅਸੀਂ ਸਖ਼ਤ ਮਿਹਨਤ ਕਰ ਰਹੇ ਹਾਂ ਅਤੇ ਦੇਸ਼ ਲਈ ਖੇਡ ਰਹੇ ਹਾਂ।
ਸਟਾਰ ਆਲਰਾਊਂਡਰ ਨੇ ਵੈਸਟਇੰਡੀਜ਼ ਵਿਰੁਧ ਚਲ ਰਹੀ ਵਨਡੇ ਸੀਰੀਜ਼ ’ਚ ਟੀਮ ਨਾਲ ਬਹੁਤ ਜ਼ਿਆਦਾ ਪ੍ਰਯੋਗ ਕਰਨ ਦੇ ਕੋਚ ਰਾਹੁਲ ਦ੍ਰਾਵਿੜ ਦੇ ਫੈਸਲੇ ਦਾ ਵੀ ਬਚਾਅ ਕੀਤਾ। ਪਹਿਲੇ ਵਨਡੇ ’ਚ ਅਪਣੇ ਬੱਲੇਬਾਜ਼ੀ ਕ੍ਰਮ ਨੂੰ ਬਦਲਣ ਤੋਂ ਬਾਅਦ, ਭਾਰਤ ਨੇ ਅਪਣਾ ਪ੍ਰਯੋਗ ਜਾਰੀ ਰੱਖਿਆ ਕਿਉਂਕਿ ਉਸਨੇ ਦੂਜੇ ਵਨਡੇ ਲਈ ਰੋਹਿਤ ਅਤੇ ਕੋਹਲੀ ਨੂੰ ਆਰਾਮ ਦੇ ਦਿਤਾ। ਪਰ ਇਹ ਕਦਮ ਉਲਟਾ ਪੈ ਗਿਆ ਕਿਉਂਕਿ ਕੈਰੇਬੀਅਨ ਟੀਮ ਨੇ ਛੇ ਵਿਕਟਾਂ ਨਾਲ ਜਿੱਤ ਦਰਜ ਕੀਤੀ ਅਤੇ ਲੜੀ 1-0 ਨਾਲ ਬਰਾਬਰ ਕਰ ਲਈ।
ਇਹ ਵੀ ਪੜ੍ਹੋ: ਅਮਨ ਅਰੋੜਾ ਦੀ ਮੌਜੂਦਗੀ ਵਿਚ ਪੇਡਾ ਵਲੋਂ ਈ-ਮੋਬੀਲਿਟੀ ਲਈ ਸੈਂਟਰ ਆਫ ਐਕਸੀਲੈਂਸ ਸਥਾਪਤ ਕਰਨ ਵਾਸਤੇ IIT ਰੋਪੜ ਨਾਲ ਸਮਝੌਤਾ ਸਹੀਬੱਧ
ਹਾਲਾਂਕਿ ਜਡੇਜਾ ਨੇ ਕਿਹਾ ਕਿ ਇਹ ਏਸ਼ੀਆ ਕੱਪ ਅਤੇ ਵਿਸ਼ਵ ਕੱਪ ਤੋਂ ਪਹਿਲਾਂ ਦੀ ਸੀਰੀਜ਼ ਹੈ ਜਿੱਥੇ ਅਸੀਂ ਪ੍ਰਯੋਗ ਕਰ ਸਕਦੇ ਹਾਂ। ਅਸੀਂ ਨਵੀਂ ਟੀਮ ਨੂੰ ਅਜ਼ਮਾ ਸਕਦੇ ਹਾਂ। ਇਕ ਵਾਰ ਜਦੋਂ ਅਸੀਂ ਏਸ਼ੀਆ ਕੱਪ ਅਤੇ ਵਿਸ਼ਵ ਕੱਪ ਖੇਡਣ ਚਲੇ ਗਏ ਤਾਂ ਅਸੀਂ ਕੁਝ ਵੀ ਪ੍ਰਯੋਗ ਨਹੀਂ ਕਰ ਸਕਾਂਗੇ। ਇਹ ਚੰਗਾ ਹੈ, ਇਹ ਸਾਨੂੰ ਟੀਮ ਦੇ ਸੰਤੁਲਨ, ਤਾਕਤ ਅਤੇ ਕਮਜ਼ੋਰੀਆਂ ਦਾ ਅੰਦਾਜ਼ਾ ਦੇਵੇਗਾ।
ਵਨਡੇ ਸੀਰੀਜ਼ ਦੀ ਗੱਲ ਕਰੀਏ ਤਾਂ ਸੀਰੀਜ਼ ਫਿਲਹਾਲ 1-1 ਨਾਲ ਬਰਾਬਰ ਹੈ, ਤਿੰਨ ਮੈਚਾਂ ਦੀ ਸੀਰੀਜ਼ ਦਾ ਫੈਸਲਾਕੁੰਨ ਵਨਡੇ 1 ਅਗਸਤ ਨੂੰ ਬ੍ਰਾਇਨ ਲਾਰਾ ਸਟੇਡੀਅਮ ’ਚ ਖੇਡਿਆ ਜਾਵੇਗਾ।