
ਦਿਵਿਆ ਨੇ ਜਿੱਤਿਆ ਸੀ FIDE ਮਹਿਲਾ ਸ਼ਤਰੰਜ ਵਿਸ਼ਵ ਕੱਪ ਦਾ ਫਾਈਨਲ
ਨਵੀਂ ਦਿੱਲੀ: ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਦਿਵਿਆ ਦੇਸ਼ਮੁਖ ਨੂੰ ਸਨਮਾਨਿਤ ਕੀਤਾ, ਜਿਸ ਨੇ FIDE ਮਹਿਲਾ ਸ਼ਤਰੰਜ ਵਿਸ਼ਵ ਕੱਪ ਫਾਈਨਲ ਜਿੱਤਿਆ ਅਤੇ ਭਾਰਤ ਦੀ 88ਵੀਂ ਗ੍ਰੈਂਡਮਾਸਟਰ ਵੀ ਬਣੀ। 19 ਸਾਲਾ ਦਿਵਿਆ ਦੇਸ਼ਮੁਖ, ਜੋ ਕਿ ਨਾਗਪੁਰ ਦੀ ਰਹਿਣ ਵਾਲੀ ਹੈ, ਨੇ FIDE ਮਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ ਅਤੇ ਸਭ ਤੋਂ ਛੋਟੀ ਉਮਰ ਵਿਚ ਖਿਤਾਬ ਜਿੱਤ ਕੇ ਇਤਿਹਾਸ ਰਚਿਆ। ਉਸਨੇ ਟੂਰਨਾਮੈਂਟ ਦੌਰਾਨ ਆਪਣਾ ਪਹਿਲਾ ਗ੍ਰੈਂਡਮਾਸਟਰ (GM) ਨਾਰਮ ਵੀ ਹਾਸਲ ਕੀਤਾ ਅਤੇ ਹੁਣ ਉਹ ਭਾਰਤ ਦੀ 88ਵੀਂ ਗ੍ਰੈਂਡਮਾਸਟਰ ਅਤੇ ਇਹ ਵੱਕਾਰੀ ਖਿਤਾਬ ਹਾਸਲ ਕਰਨ ਵਾਲੀ ਸਿਰਫ਼ ਚੌਥੀ ਭਾਰਤੀ ਮਹਿਲਾ ਬਣ ਗਈ ।