ਬੰਗਲਾਦੇਸ਼ ਦੀ ਏਸ਼ੀਆ ਕੱਪ-2018 ਵਿਚ ਹਾਰ, ਇਹ ਸੀ ਹਾਰ ਦਾ ਕਾਰਨ : ਕਪਤਾਨ
Published : Oct 1, 2018, 6:03 pm IST
Updated : Oct 1, 2018, 6:03 pm IST
SHARE ARTICLE
Bangladesh Team
Bangladesh Team

ਏਸ਼ੀਆ ਕੱਪ-2018 ਦੇ ਫਾਈਨਲ ‘ਚ ਭਾਰਤ ਦੇ ਹੱਥੋਂ ਹਾਰ ਕੇ ਅਪਣੇ ਦੇਸ਼ ਪਰਤੀ ਬੰਗਲਾਦੇਸ਼

ਢਾਕਾ: ਏਸ਼ੀਆ ਕੱਪ-2018 ਦੇ ਫਾਈਨਲ ‘ਚ ਭਾਰਤ ਦੇ ਹੱਥੋਂ ਹਾਰ ਕੇ ਅਪਣੇ ਦੇਸ਼  ਪਰਤੀ ਬੰਗਲਾਦੇਸ਼ ਦੀ  ਕ੍ਰਿਕੇਟ ਟੀਮ ਦੇ ਕਪਤਾਨ ਮਸ਼ਰਫੇ ਮੁਤਰਜਾ ਨੇ ਕਿਹਾ ਕਿ ਟੀਮ ਨੂੰ ਮਾਨਸਿਕ ਤਣਾਅ ਦੇ ਕਾਰਨ ਲਗਾਤਾਰ ਫਾਈਨਲ ਮੈਚਾਂ ਵਿਚ ਹਾਰ ਦਾ ਮੂੰਹ ਦੇਖਣ ਪੈ ਰਿਹਾ ਹੈ। ਮੁਤਰਜਾ ਨੇ ਮੰਨਿਆ ਕਿ ਟੀਮ ਫਾਈਨਲ ਵਿਚ ਕਦੇ-ਕਦੇ ਮਾਨਸਿਕ ਤੌਰ ‘ਤੇ ਕਮਜ਼ੋਰ ਪੈ ਜਾਂਦੀ ਹੈ ਅਤੇ ਇਸ ਕਾਰਨ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ। ਭਾਰਤ ਨੇ ਏਸ਼ੀਆ ਕੱਪ ਦੇ ਫਾਈਨਲ ਵਿਚ ਬੰਗਲਾਦੇਸ਼ ਨੂੰ ਤਿੰਨ ਵਿਕੇਟ ਦੇ ਨਾਲ ਮਾਤ ਦਿਤੀ ਸੀ। ਬੰਗਲਾਦੇਸ਼ ਦੀ ਟੀਮ ਏਸ਼ੀਆ ਕੱਪ ‘ਚ ਤੀਜੀ ਵਾਰ ਫਾਈਨਲ ‘ਚ ਪਹੁੰਚੀ ਸੀ।

 Team IndiaTeam India

ਤੀਜੀ ਵਾਰ ਵੀ ਹਾਰ ਤੋਂ ਬਚ ਨਹੀਂ ਸਕੀ। ਉਹਨਾਂ ਨੇ ਪਹਿਲਾਂ 2012 ‘ਚ ਏਸ਼ੀਆ ਕੱਪ ਦੇ ਫਾਈਨਲ ‘ਚ ਥਾਂ ਬਣਾਈ ਸੀ ਪਰ ਪਾਕਿਸਤਾਨ ਨੇ ਕਰੀਬੀ ਮੁਕਾਬਲੇ ਵਿਚ ਉਹਨਾਂ ਨੂੰ ਮਾਤ ਦੇ ਦਿਤੀ ਸੀ। ਦੂਜੀ ਵਾਰ ਉਹਨਾਂ ਨੇ 2016 ‘ਚ ਫਾਈਨਲ ਵਿਚ ਕਦਮ ਰੱਖਿਆ ਸੀ ਅਤੇ ਭਾਰਤ ਤੋਂ ਹਾਰ ਮਿਲੀ ਸੀ, ਇਸ ਵਾਰ ਵੀ ਭਾਰਤ ਨੇ ਉਹਨਾਂ ਨੂੰ ਏਸ਼ੀਆ ਕੱਪ ਦੇ ਖ਼ਿਤਾਬ ਤੋਂ ਮਰਹੂਮ ਰੱਖ ਦਿਤਾ ਹੈ। ਆਈਸੀਸੀ ਨੇ ਮੁਤਰਜਾ ਦੇ ਹੱਕ ਵਿਚ ਲਿਖਿਆ। ਕਈਂ ਵਾਰ ਕਿਸੀ ਕਾਰਨਾਂ ਕਰਕੇ ਅਜਿਹਾ ਨਹੀਂ ਹੋ ਪਾਉਂਦਾ, ਇਕ ਵਾਰ ਜੇਕਰ ਅਸੀਂ ਅਜਿਹਾ ਕਰ ਪਾਉਂਦੇ ਤਾਂ ਸ਼ਾਇਦ ਦੂਜੀ ਵਾਰ ਆਸਾਨ ਹੋਵੇਗਾ।

Team IndiaTeam India

ਸਪੱਸ਼ਟ ਹੈ ਕਿ ਅਸੀਂ ਕਿਤੇ ਨਾ ਕਿਤੇ ਮਾਨਸਿਕ ਤਣਾਅ ਤੇ ਅਸੀਂ ਪਛੜ ਰਹੇ ਹਾਂ। ਅਤੇ ਇਸ ਤੋਂ ਬਾਹਰ ਆਉਣ ਦੇ ਲਈ ਟੂਰਨਾਮੈਂਟ ਜਿਤਣੇ ਬੇਹੱਦ ਜਰੂਰੀ ਹਨ। ਬੰਗਲਾਦੇਸ਼ ਦੀ ਇਹ 2018 ਵਿਚ ਦੋ ਸੌ ਤੋਂ ਜ਼ਿਆਦਾ ਟੀਮਾਂ ਵਾਲੇ ਟੂਰਨਾਮੈਂਟ ਦੇ ਫਾਈਨਲ ਵਿਚ ਤੀਜੀ ਹਾਰ ਹੈ। ਜਨਵਾਰੀ ਵਿਚ ਇਹ ਤਿਕੌਣੀ ਸੀਰਜ਼ ਵਿਚ ਸ੍ਰੀਲੰਕਾਂ ਤੋਂ ਹਾਰ ਗਈ ਸੀ ਇਥੇ ਤੀਜੀ ਟੀਮ ਜਿੰਮਵਾਬੇ ਸੀ। ਉਥੇ ਨਿਡਾਸ ਟ੍ਰਾਫੀ  ਦੇ ਫਾਈਨਲ ਵਿਚ ਉਸ ਹੀ ਫਾਈਨਲ ਵਿਚ ਭਾਰਤ ਤੋਂ ਹਾਰ ਮਿਲੀ ਸੀ। ਨਿਡਾਸ ਟ੍ਰਾਫੀ ਚ ਤੀਜੀ ਟੀਮ ਸ੍ਰੀਲੰਕਾ ਸੀ। ਫਾਈਨਲ ਵਿਚ ਬੰਗਲਾਦੇਸ਼ ਦੇ ਕੋਲ ਉਸ ਦੇ ਦੋ ਸਭ ਤੋਂ ਵਧੀਆ ਖਿਡਾਰੀ ਨਹੀਂ ਸੀ, ਤਮੀਮ ਇਕਬਾਲ, ਅਤੇ ਸ਼ਾਕਿਬ ਅਲ ਹਸਨ ਸੱਟ ਲੱਗਣ ਕਾਰਨ ਫਾਈਨਲ ਵਿਚ ਨਹੀਂ ਖੇਡੇ ਸੀ, ਪਰ ਟੀਮ ਨੇ ਜ਼ੋਰਦਾਰ ਮੁਕਾਬਲਾ ਕੀਤਾ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM
Advertisement