
ਤੇਜਿੰਦਰ ਪਾਲ ਸਿੰਘ ਤੂਰ ਨੇ ਚੀਨ ਦੇ ਹਾਂਗਜ਼ੂ ਵਿਚ ਸ਼ਾਟ ਪੁਟ ਵਿਚ ਇਨ੍ਹਾਂ ਖੇਡਾਂ ਵਿਚੋਂ ਸੋਨ ਤਮਗ਼ਾ ਜਿੱਤਿਆ ਹੈ।
ਨਵੀਂ ਦਿੱਲੀ - ਭਾਰਤ ਨੇ 19ਵੀਆਂ ਏਸ਼ੀਆਈ ਖੇਡਾਂ ਵਿਚ 13ਵਾਂ ਸੋਨ ਤਗ਼ਮਾ ਜਿੱਤਿਆ ਹੈ। ਤੇਜਿੰਦਰ ਪਾਲ ਸਿੰਘ ਤੂਰ ਨੇ ਚੀਨ ਦੇ ਹਾਂਗਜ਼ੂ ਵਿਚ ਸ਼ਾਟ ਪੁਟ ਵਿਚ ਇਨ੍ਹਾਂ ਖੇਡਾਂ ਵਿਚੋਂ ਸੋਨ ਤਮਗ਼ਾ ਜਿੱਤਿਆ ਹੈ। ਉਹ ਆਪਣੀ ਆਖ਼ਰੀ ਕੋਸ਼ਿਸ਼ 'ਚ ਨੰਬਰ-1 'ਤੇ ਆ ਗਏ। ਇਸ ਤੋਂ ਪਹਿਲਾਂ ਨੌਜਵਾਨ ਅਥਲੀਟ ਅਵਿਨਾਸ਼ ਸਾਬਲ ਨੇ ਖੇਡਾਂ ਦੇ ਰਿਕਾਰਡ ਦੇ ਨਾਲ 3000 ਮੀਟਰ ਸਟੀਪਲਚੇਜ਼ ਈਵੈਂਟ ਵਿਚ ਸੋਨ ਤਮਗਾ ਜਿੱਤਿਆ ਸੀ।
ਅਵਿਨਾਸ਼ 8 ਮਿੰਟ 19:52 ਸਕਿੰਟ ਦੇ ਸਮੇਂ ਨਾਲ ਪਹਿਲੇ ਸਥਾਨ 'ਤੇ ਰਿਹਾ। ਅਵਿਨਾਸ਼ ਨੇ ਈਰਾਨ ਦੇ ਹੁਸੈਨ ਕੇਹਾਨੀ (8 ਮਿੰਟ 22:79 ਸਕਿੰਟ) ਦਾ ਰਿਕਾਰਡ ਤੋੜਿਆ, ਜਦਕਿ ਮੁੱਕੇਬਾਜ਼ ਨਿਖਤ ਜ਼ਰੀਨ ਨੇ ਔਰਤਾਂ ਦੇ 50 ਕਿਲੋਗ੍ਰਾਮ ਵਿਚ ਕਾਂਸੀ ਦਾ ਤਮਗ਼ਾ ਜਿੱਤਿਆ। ਇਸ ਸਮੇਂ ਬੈਡਮਿੰਟਨ ਪੁਰਸ਼ ਟੀਮ ਦਾ ਸੋਨ ਤਮਗ਼ਾ ਮੁਕਾਬਲਾ ਭਾਰਤ ਅਤੇ ਚੀਨ ਵਿਚਾਲੇ ਚੱਲ ਰਿਹਾ ਹੈ। ਭਾਰਤ 2-0 ਨਾਲ ਅੱਗੇ ਹੈ। ਪਹਿਲੇ ਮੈਚ ਵਿਚ ਨੌਜਵਾਨ ਲਕਸ਼ਯ ਸੇਨ ਨੇ ਚੀਨ ਦੇ ਸ਼ੀ ਯੂਕੀ ਨੂੰ 2-1 ਨਾਲ ਹਰਾਇਆ ਜਦਕਿ ਚਿਰਾਗ ਸ਼ੈੱਟੀ ਅਤੇ ਸਾਤਵਿਕ ਸਾਈਰਾਜ ਦੀ ਜੋੜੀ ਨੇ ਲਿਆਂਗ ਵੇਕਿੰਗ ਅਤੇ ਵੋਂਗ ਚਾਂਗ ਨੂੰ 21-15, 21-18 ਨਾਲ ਹਰਾਇਆ।