
ਇਸ ਸਾਲ ਦੇ ਅੰਤ ਵਿੱਚ ਹੋਵੇਗਾ ਬਾਬਰ ਆਜ਼ਮ ਦਾ ਵਿਆਹ!
Pakistan's Babar Azam Doing Wedding Shopping in India News: ਭਾਰਤ ਵਿੱਚ ਚੱਲ ਰਹੇ ਵਿਸ਼ਵ ਕੱਪ 2023 ਵਿੱਚ ਬੀਤੇ ਦਿਨੀਂ ਪਾਕਿਸਤਾਨ ਅਤੇ ਬੰਗਲਾਦੇਸ਼ ਦਾ ਮੁਕਾਬਲਾ ਸੀ ਜਿਸ ਵਿੱਚ ਪਾਕਿਸਤਾਨ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ (Pakistan in ICC World Cup 2023)। 1992 'ਚ ਵਿਸ਼ਵ ਚੈਂਪੀਅਨ ਰਹੀ ਪਾਕਿਸਤਾਨੀ ਟੀਮ ਸ਼ਨੀਵਾਰ ਨੂੰ ਮੈਚ ਖੇਡਣ ਲਈ ਕੋਲਕਾਤਾ ਪਹੁੰਚੀ ਸੀ ਅਤੇ ਇਸ ਦੌਰਾਨ ਕਈ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੰਗਲਾਦੇਸ਼ ਨਾਲ ਮੈਚ ਖੇਡਣ ਤੋਂ ਪਹਿਲਾਂ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਆਪਣੇ ਵਿਆਹ ਲਈ 7 ਲੱਖ ਰੁਪਏ ਦੀ ਸ਼ੇਰਵਾਨੀ ਖਰੀਦੀ।
ਇੰਨਾ ਹੀ ਨਹੀਂ ਬਲਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜ ਤਾਰਾ ਹੋਟਲ ਦੇ ਲੌਂਜ ਵਿੱਚ ਬੈਠ ਕੇ ਬਾਬਰ ਆਜ਼ਮ ਨੇ ਗਹਿਣੇ ਬਣਾਉਣ ਵਾਲੀ ਇੱਕ ਕੰਪਨੀ ਤੋਂ ਲੱਖਾਂ ਰੁਪਏ ਦੇ ਗਹਿਣੇ ਵੀ ਖਰੀਦੇ ਅਤੇ ਨਾਲ ਹੀ 7 ਲੱਖ ਰੁਪਏ ਦੀ ਡਿਜ਼ਾਈਨਰ ਸ਼ੇਰਵਾਨੀ ਖਰੀਦੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸ਼ੇਰਵਾਨੀ ਮਸ਼ਹੂਰ ਡਿਜ਼ਾਈਨਰ ਸਬਿਆਸਾਚੀ ਦੀ ਹੈ। (Pakistan's Babar Azam Doing Wedding Shopping in India News)
ਇਸ ਸਾਲ ਦੇ ਅੰਤ ਵਿੱਚ ਹੋਵੇਗਾ ਬਾਬਰ ਆਜ਼ਮ ਦਾ ਵਿਆਹ!
ਰਿਪੋਰਟਾਂ ਦੀ ਮੰਨੀਏ ਤਾਂ ਵਿਸ਼ਵ ਕੱਪ 2023 ਤੋਂ ਬਾਅਦ ਬਾਬਰ ਆਜ਼ਮ ਇਸ ਮਹੀਨੇ ਦੇ ਅੰਤ ਤੱਕ ਵਿਆਹ ਕਰਨ ਜਾ ਰਹੇ ਹਨ। ਹਾਲਾਂਕਿ ਇਹ ਸ਼ਾਇਦ ਪਹਿਲੀ ਵਾਰ ਹੈ ਕਿ ਵਿਸ਼ਵ ਕੱਪ ਵਰਗੇ ਮਹੱਤਵਪੂਰਨ ਟੂਰਨਾਮੈਂਟ ਦੌਰਾਨ ਪਾਕਿਸਤਾਨੀ ਕਪਤਾਨ ਆਪਣੇ ਵਿਆਹ ਦੀ ਖਰੀਦਦਾਰੀ ਕਰ ਰਹੇ ਹਨ। ਇਸ ਕਰਕੇ ਬਾਬਰ ਆਜ਼ਮ ਇੱਕ ਨਵੇਂ ਵਿਵਾਦ ਵਿੱਚ ਫਸ ਰਹੇ ਹਨ, ਉਹ ਵੀ ਉਦੋਂ ਜਦੋਂ ਉਹ ਪਹਿਲਾਂ ਹੀ ਪਾਕਿਸਤਾਨੀ ਟੀਮ ਦੇ ਪ੍ਰਦਰਸ਼ਨ ਨੂੰ ਲੈ ਕੇ ਵਿਵਾਦਾਂ ਵਿੱਚ ਫਸੇ ਹੋਏ ਹਨ।
ਪਾਕਿਸਤਾਨੀ ਟੀਮ ਨੇ ਕੋਲਕਾਤਾ ਦੀ ਮਸ਼ਹੂਰ ਬਿਰਯਾਨੀ ਵੀ ਖਾਧੀ
ਇਸਦੇ ਨਾਲ ਹੀ ਪਾਕਿਸਤਾਨ ਦੀ ਟੀਮ ਵੱਲੋਂ ਫਾਈਵ ਸਟਾਰ ਹੋਟਲ 'ਚ ਰੁਕ ਕੇ ਕੋਲਕਾਤਾ ਦੀ ਮਸ਼ਹੂਰ ਬਿਰਯਾਨੀ ਵੀ ਖਾਧੀ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਟੀਮ ਨੇ ਇਸ ਬਿਰਯਾਨੀ ਨੂੰ ਇੰਟਰਨੈੱਟ ਡਿਲੀਵਰੀ ਸਰਵਿਸ ਰਾਹੀਂ ਆਰਡਰ ਕੀਤਾ ਸੀ।
Pakistan in ICC World Cup 2023: ਬਾਬਰ 'ਤੇ ਲੱਗ ਰਹੇ ਪਾਕਿਸਤਾਨੀ ਟੀਮ ਦੇ ਖ਼ਰਾਬ ਪ੍ਰਦਰਸ਼ਨ ਦੇ ਦੋਸ਼
ਦੱਸ ਦਈਏ ਕਿ ਇਸ ਸਾਲ ਪਾਕਿਸਤਾਨ ਦਾ ਵਿਸ਼ਵ ਕੱਪ 2023 ਵਿੱਚ ਕਾਫੀ ਖਰਾਬ ਪ੍ਰਦਰਸ਼ਨ ਰਿਹਾ ਹੈ। ਜਿੱਥੇ ਪਾਕਿਸਤਾਨ ਨੇ ਸ਼ੁਰੂਆਤ ਵਿੱਚ ਦੋ ਮੈਚ ਜਿੱਤੇ ਸਨ ਉੱਥੇ ਬਾਬਰ ਆਜ਼ਮ ਦੀ ਟੀਮ ਨੂੰ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੌਰਾਨ ਅਫ਼ਗ਼ਾਨਿਸਤਾਨ ਦੇ ਖਿਲਾਫ ਮਿਲੀ ਹਰ ਨੂੰ ਪਾਕਿਸਤਾਨ ਦੀ ਸਭ ਤੋਂ ਵੱਡੀ ਹਾਰ ਮੰਨਿਆ ਜਾ ਰਿਹਾ ਹੈ। ਫਿਲਹਾਲ ਪਾਕਿਸਤਾਨ ਦੇ ਸੇਮੀਫ਼ਾਈਨਲ ਤੱਕ ਪਹੁੰਚਣ ਦੀ ਉਮੀਦ ਬਹੁਤ ਘੱਟ ਹੈ ਕਿਉਂਕਿ ਉੱਥੇ ਪਹੁੰਚਣ ਲਈ ਇੱਕ ਤਾਂ ਉਨ੍ਹਾਂ ਨੂੰ ਸਾਰੇ ਮੈਚਾਂ ਵਿੱਚ ਜਿੱਤ ਹਾਸਿਲ ਕਰਨੀ ਹੋਵੇਗੀ ਤੇ ਨਾਲ ਹੀ ਦੂਜੀ ਟੀਮਾਂ ਦੇ ਨਤੀਜਿਆਂ 'ਤੇ ਨਿਰਭਰ ਹੋਣਾ ਹੋਵੇਗਾ।
ਇਹ ਵੀ ਪੜ੍ਹੋ: Pakistan vs Bangladesh World Cup 2023: ਲਗਾਤਾਰ 4 ਹਾਰਾਂ ਤੋਂ ਬਾਅਦ ਪਾਕਿਸਤਾਨ ਨੂੰ ਮਿਲੀ ਜਿੱਤ