Pakistan vs Bangladesh World Cup 2023: ਲਗਾਤਾਰ 4 ਹਾਰਾਂ ਤੋਂ ਬਾਅਦ ਪਾਕਿਸਤਾਨ ਨੂੰ ਮਿਲੀ ਜਿੱਤ
Published : Oct 31, 2023, 9:06 pm IST
Updated : Oct 31, 2023, 9:06 pm IST
SHARE ARTICLE
Pakistan vs Bangladesh World Cup 2023
Pakistan vs Bangladesh World Cup 2023

ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ

Pakistan vs Bangladesh World Cup 2023: ਪਾਕਿਸਤਾਨ ਨੇ ਲਗਾਤਾਰ 4 ਹਾਰਾਂ ਤੋਂ ਬਾਅਦ ਵਿਸ਼ਵ ਕੱਪ 2023 ਦਾ ਮੈਚ ਜਿੱਤਿਆ ਹੈ। ਟੀਮ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ। ਪਾਕਿਸਤਾਨੀ ਬੱਲੇਬਾਜ਼ਾਂ ਨੇ 205 ਦੌੜਾਂ ਦਾ ਟੀਚਾ 32.3 ਓਵਰਾਂ ਵਿਚ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਸਲਾਮੀ ਬੱਲੇਬਾਜ਼ ਫਖਰ ਜ਼ਮਾਨ ਨੇ 81 ਦੌੜਾਂ ਅਤੇ ਅਬਦੁੱਲਾ ਸ਼ਫੀਕ ਨੇ 68 ਦੌੜਾਂ ਦੀ ਪਾਰੀ ਖੇਡੀ। ਦੋਵਾਂ ਵਿਚਾਲੇ ਸੈਂਕੜੇ ਦੀ ਸਾਂਝੇਦਾਰੀ ਰਹੀ।

ਕੋਲਕਾਤਾ ਦੇ ਇਤਿਹਾਸਕ ਈਡਨ ਗਾਰਡਨ 'ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ 45.1 ਓਵਰਾਂ ਵਿਚ 204 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਸ਼ਾਹੀਨ ਸ਼ਾਹ ਅਫਰੀਦੀ ਅਤੇ ਹੈਰਿਸ ਰਾਊਫ ਨੇ 3-3 ਵਿਕਟਾਂ ਲਈਆਂ।

ਇਸ ਜਿੱਤ ਨਾਲ ਟੀਮ 7 ਮੈਚਾਂ 'ਚੋਂ 3 ਜਿੱਤਾਂ ਅਤੇ 4 ਹਾਰਾਂ ਨਾਲ 6 ਅੰਕਾਂ ਨਾਲ ਸੈਮੀਫਾਈਨਲ ਦੀ ਦੌੜ 'ਚ ਬਣੀ ਹੋਈ ਹੈ। ਟੀਮ ਨੂੰ 2 ਹੋਰ ਮੈਚ ਖੇਡਣੇ ਪੈਣਗੇ। ਜੇਕਰ ਉਹ ਜਿੱਤ ਜਾਂਦੀ ਹੈ ਤਾਂ ਟੀਮ 10 ਅੰਕਾਂ ਨਾਲ ਚੌਥੇ ਸਥਾਨ 'ਤੇ ਰਹਿ ਕੇ ਸੈਮੀਫਾਈਨਲ ਖੇਡ ਸਕਦੀ ਹੈ। ਦੂਜੇ ਪਾਸੇ ਬੰਗਲਾਦੇਸ਼ ਅਪਣੀ ਛੇਵੀਂ ਹਾਰ ਤੋਂ ਬਾਅਦ ਸੱਭ ਤੋਂ ਹੇਠਲੇ ਸਥਾਨ 'ਤੇ ਹੈ। ਜੇਕਰ ਉਹ ਬਾਕੀ ਮੈਚ ਜਿੱਤ ਵੀ ਜਾਂਦਾ ਹੈ ਤਾਂ 6 ਅੰਕ ਉਤੇ ਪਹੁੰਚ ਜਾਵੇਗਾ। ਜਦਕਿ ਟੇਬਲ ਵਿਚ 4 ਟੀਮਾਂ 8 ਅੰਕਾਂ 'ਤੇ ਪਹੁੰਚ ਗਈਆਂ ਹਨ। ਅਜਿਹੇ 'ਚ ਬੰਗਲਾਦੇਸ਼ ਬਾਹਰ ਹੋ ਗਿਆ ਹੈ।

 (For more news apart from PAK's all-round show blow Bangladesh by 7 wickets, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement