ਪੰਜਾਬ ਦੇ ਸ਼ੇਰ ਨੇ ਰਾਸ਼ਟਰੀ ਸਕੀਟ ਖਿਤਾਬ ਜਿੱਤਿਆ
Published : Dec 1, 2018, 1:05 pm IST
Updated : Dec 1, 2018, 1:05 pm IST
SHARE ARTICLE
Angad Bajwa
Angad Bajwa

ਏਸ਼ੀਆਈ ਚੈਂਪੀਅਨਸ਼ਿਪ ਵਿਚ ਵਿਸ਼ਵ ਰਿਕਾਰਡ ਦੇ ਨਾਲ ਖਿਤਾਬ ਜਿੱਤਣ....

ਨਵੀਂ ਦਿੱਲੀ (ਭਾਸ਼ਾ): ਏਸ਼ੀਆਈ ਚੈਂਪੀਅਨਸ਼ਿਪ ਵਿਚ ਵਿਸ਼ਵ ਰਿਕਾਰਡ ਦੇ ਨਾਲ ਖਿਤਾਬ ਜਿੱਤਣ ਵਾਲੇ ਪੰਜਾਬ ਦੇ ਨਿਸ਼ਾਨੇਬਾਜ਼ ਅੰਗਦ ਵੀਰ ਸਿੰਘ ਬਾਜਵਾ ਨੇ ਇਥੇ ਚੱਲ ਰਹੀ 62ਵੀਂ ਰਾਸ਼ਟਰੀ ਨਿਸ਼ਾਨੇਬਾਜੀ ਚੈਪੀਅਨਸ਼ਿਪ ਵਿਚ ਸ਼ੁੱਕਰਵਾਰ ਨੂੰ ਪੁਰਸ਼ ਸਕੀਟ ਮੁਕਾਬਲੇ ਵਿਚ ਸੋਨ ਤਗਮਾ ਅਪਣੇ ਨਾਮ ਕੀਤਾ। ਫਾਇਨਲ ਵਿਚ ਅੰਗਦ ਨੇ 60 ਵਿਚੋਂ 55 ਸਿਧੇ ਨਿਸ਼ਾਨੇ ਲਗਾਏ ਅਤੇ ਉਹ ਅਨੁਭਵ ਮੇਰਾਜ ਅਹਿਮਦ  ਖਾਨ ਦੇ ਨਾਲ ਸੰਯੁਕਤ ਰੂਪ ਨਾਲ ਸਿਖਰ ਉਤੇ ਸਨ।

Angad BajwaAngad Bajwa

ਉਨ੍ਹਾਂ ਨੇ ਸ਼ੂਟਆਫ 6-5 ਨਾਲ ਜਿੱਤ ਕੇ ਖਿਤਾਬ ਅਪਣੇ ਨਾਮ ਕੀਤਾ। ਪੰਜਾਬ ਦੇ ਅਮਰਿੰਦਰ ਸਿੰਘ ਚਿੱਮਾ (45) ਨੇ ਕਾਂਸੀ ਤਗਮਾ ਹਾਸਲ ਕੀਤਾ। ਅੰਗਦ ਦੀ ਕਵਾਲੀਫਿਕੈਸ਼ਨ ਨੇ 119 ਦਾ ਸਕੋਰ ਕੀਤਾ ਸੀ ਅਤੇ ਫਾਇਨਲ ਵਿਚ ਪੁੱਜਣ ਲਈ ਇਥੇ ਵੀ ਉਨ੍ਹਾਂ ਨੂੰ ਸ਼ੂਟਆਫ ਦਾ ਸਹਾਰਾ ਲੈਣਾ ਪਿਆ। ਮੇਰਾਜ ਕਵਾਲੀਫਿਕੈਸ਼ਨ ਵਿਚ 122 ਅੰਕ ਦੇ ਨਾਲ ਪਹਿਲੇ ਸਥਾਨ ਉਤੇ ਰਹੇ।

Angad BajwaAngad Bajwa

ਤੀਰੂਵਨੰਤਪੁਰੂਮ ਵਿਚ ਹੋ ਰਹੇ ਰਾਇਫਲ ਅਤੇ ਪਿਸਟਲ ਮੁਕਾਬਲੇ ਵਿਚ ਏਸ਼ੀਆਈ ਅਤੇ ਜਵਾਨ ਓਲੰਪਿਕ ਚੈਂਪੀਅਨ ਸੌਰਵ ਚੌਧਰੀ ਨੇ ਦੇਵੀਆਂਸ਼ੀ ਨਿਉਂਦੇ ਦੇ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਮਿਸ਼ਰਤ ਮੁਕਾਬਲੇ ਵਿਚ ਉੱਤਰ ਪ੍ਰਦੇਸ਼ ਲਈ ਸੋਨ ਤਗਮਾ ਹਾਸਲ ਕੀਤਾ। ਓ.ਐਨ.ਜੀ.ਸੀ ਦੇ ਅਮਨਪ੍ਰੀਤ ਸਿੰਘ ਅਤੇ ਸ਼ਵੇਤਾ ਸਿੰਘ ਦੀ ਜੋੜੀ ਨੇ ਸਿਲਵਰ ਅਤੇ ਮਨੂੰ ਭਾਕਰ ਅਤੇ ਅਭੀਸ਼ੈਕ ਵਰਮਾ ਦੀ ਹਰਿਆਣਾ ਜੋੜੀ ਨੇ ਕਾਂਸੀ ਤਗਮਾ ਹਾਸਲ ਕੀਤਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement