Shubman Gill News : ਕੀ ਤੁਹਾਨੂੰ ਪਤਾ ਸਲਾਨਾ 32 ਕਰੋੜ ਦੀ ਕਮਾਈ ਕਰਦਾ ਪੰਜਾਬ ਦਾ ਪੁੱਤ ਸ਼ੁਭਮਨ ਗਿੱਲ

By : GAGANDEEP

Published : Dec 1, 2023, 12:36 pm IST
Updated : Dec 1, 2023, 12:36 pm IST
SHARE ARTICLE
Shubman Gill's annual income is 31 crores News in punjabi
Shubman Gill's annual income is 31 crores News in punjabi

Shubman Gill News : ਛੋਟੀ ਉਮਰ ਵਿਚ ਪੰਜਾਬ ਦੇ ਪੁੱਤ ਨੇ ਗੱਡੇ ਝੰਡੇ

Shubman Gill's annual income is 31 crores News in punjabi : ਸ਼ੁਭਮਨ ਗਿੱਲ ਭਾਰਤੀ ਕ੍ਰਿਕਟ ਟੀਮ ਦਾ ਇਕ ਨੌਜਵਾਨ ਸਲਾਮੀ ਬੱਲੇਬਾਜ਼ ਹੈ, ਜਿਸ ਨੇ ਛੋਟੀ ਉਮਰ ਵਿੱਚ ਵਿਸ਼ਵ ਕ੍ਰਿਕਟ ਵਿੱਚ ਆਪਣੀ ਪਛਾਣ ਬਣਾਈ ਹੈ। ਸੱਜੇ ਹੱਥ ਦਾ ਇਹ ਬੱਲੇਬਾਜ਼ ਘਰੇਲੂ ਕ੍ਰਿਕਟ ਵਿੱਚ ਪੰਜਾਬ ਲਈ ਖੇਡਦਾ ਹੈ। ਜਦੋਂ ਕਿ ਆਈਪੀਐਲ ਵਿੱਚ ਉਹ ਗੁਜਰਾਤ ਟਾਈਟਨਸ ਲਈ ਖੇਡਦਾ ਹੈ। 24 ਸਾਲਾ ਗਿੱਲ ਨੇ ਆਪਣੀ ਖੇਡ ਅਤੇ ਕਾਬਲੀਅਤ ਦੇ ਦਮ 'ਤੇ ਟੀਮ ਇੰਡੀਆ 'ਚ ਆਪਣੀ ਮਜ਼ਬੂਤ ​​ਜਗ੍ਹਾ ਬਣਾ ਲਈ ਹੈ। ਉਹ 2018 ਅੰਡਰ-19 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਉਪ-ਕਪਤਾਨ ਵੀ ਰਹਿ ਚੁੱਕਾ ਹੈ।

ਇਹ ਵੀ ਪੜ੍ਹੋ: Odisha Road Accident News: ਟਰੱਕ ਨਾਲ ਟਕਰਾਈ ਵੈਨ, 8 ਮੌਤਾਂ, ਹਾਦਸਾ ਇੰਨਾ ਭਿਆਨਕ ਸੀ ਕਿ ਵੈਨ ਦੇ ਹੋਏ ਟੋਟੇ-ਟੋਟੇ

ਸ਼ੁਭਮਨ ਗਿੱਲ ਬਾਰੇ ਮੁੱਢਲੀ ਜਾਣਕਾਰੀ 
ਸ਼ੁਭਮਨ ਗਿੱਲ ਦਾ ਜਨਮ 8 ਸਤੰਬਰ 1999 ਨੂੰ ਫਾਜ਼ਿਲਕਾ, ਪੰਜਾਬ ਵਿੱਚ ਹੋਇਆ ਸੀ। ਉਸ ਦੇ ਪਿਤਾ ਲਖਵਿੰਦਰ ਸਿੰਘ ਖੇਤੀ ਕਰਦੇ ਹਨ। ਉਸ ਦੀ ਮਾਤਾ ਕੀਰਤ ਸਿੰਘ ਹੈ। ਸ਼ੁਭਮਨ ਦੀ ਇੱਕ ਭੈਣ ਸ਼ਾਹਨੀਲ ਗਿੱਲ ਹੈ। ਸ਼ੁਭਮਨ ਨੂੰ ਬਚਪਨ ਤੋਂ ਹੀ ਕ੍ਰਿਕਟ ਵਿੱਚ ਦਿਲਚਸਪੀ ਸੀ। ਸ਼ੁਭਮਨ ਦੇ ਪਿਤਾ ਵੀ ਕ੍ਰਿਕਟਰ ਬਣਨਾ ਚਾਹੁੰਦੇ ਸਨ ਪਰ ਉਹ ਅਜਿਹਾ ਨਹੀਂ ਕਰ ਸਕੇ। ਇਸ ਦੀ ਬਜਾਏ ਉਸ ਨੇ ਆਪਣੇ ਪੁੱਤ ਸ਼ੁਭਮਨ ਗਿੱਲ ਨੂੰ ਇੱਕ ਚੰਗਾ ਕ੍ਰਿਕਟਰ ਬਣਾਉਣ ਦਾ ਫੈਸਲਾ ਕੀਤਾ। ਜਦੋਂ ਉਸ ਨੇ ਆਪਣੇ ਬੇਟੇ ਦੀ ਕ੍ਰਿਕਟ ਖੇਡਣ ਦੀ ਕਾਬਲੀਅਤ ਦੇਖੀ ਤਾਂ ਉਸ ਨੂੰ ਕ੍ਰਿਕਟਰ ਬਣਾਉਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: Bengaluru News: ਇਸ ਸੂਬੇ ਦੇ 15 ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

25 ਫਰਵਰੀ 2017 ਨੂੰ, ਸ਼ੁਭਮਨ ਗਿੱਲ ਨੇ 2016-17 ਵਿਜੇ ਹਜ਼ਾਰੇ ਟਰਾਫੀ ਵਿੱਚ ਵਿਦਰਭ ਟੀਮ ਦੇ ਖਿਲਾਫ ਪੰਜਾਬ ਲਈ ਆਪਣੀ ਲਿਸਟ ਏ ਕ੍ਰਿਕਟ ਦੀ ਸ਼ੁਰੂਆਤ ਕੀਤੀ। ਗਿੱਲ ਨੇ ਆਪਣੇ ਪਹਿਲੇ ਲਿਸਟ ਏ ਮੈਚ ਵਿੱਚ ਸਿਰਫ਼ 11 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ, ਗਿੱਲ ਨੇ 27 ਨਵੰਬਰ 2017 ਨੂੰ 2017-18 ਰਣਜੀ ਟਰਾਫੀ ਵਿੱਚ ਬੰਗਾਲ ਦੇ ਖਿਲਾਫ ਪੰਜਾਬ ਲਈ ਆਪਣੀ ਪਹਿਲੀ ਸ਼੍ਰੇਣੀ ਦੀ ਸ਼ੁਰੂਆਤ ਕੀਤੀ। ਉਸ ਨੇ ਇਸ ਮੈਚ 'ਚ 63 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਥੇ ਹੀ ਦੂਜੇ ਮੈਚ 'ਚ ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਆਪਣਾ ਪਹਿਲਾ ਸੈਂਕੜਾ ਲਗਾਇਆ। ਸ਼ੁਭਮਨ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਸ ਨੂੰ ਭਾਰਤ ਦੀ ਅੰਡਰ-19 ਟੀਮ 'ਚ ਖੇਡਣ ਦਾ ਮੌਕਾ ਮਿਲਿਆ।

ਉਸ ਨੂੰ 2018 ਆਈਸੀਸੀ ਅੰਡਰ-19 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਸੀ। ਪੂਰੇ ਵਿਸ਼ਵ ਕੱਪ ਦੌਰਾਨ ਚੰਗਾ ਪ੍ਰਦਰਸ਼ਨ ਕਰਦਿਆਂ ਉਸ ਨੇ 5 ਮੈਚਾਂ ਵਿੱਚ 124 ਦੀ ਔਸਤ ਨਾਲ 372 ਦੌੜਾਂ ਬਣਾਈਆਂ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਉਸ ਨੂੰ ਪਲੇਅਰ ਆਫ ਦਿ ਟੂਰਨਾਮੈਂਟ ਚੁਣਿਆ ਗਿਆ। ਅਕਤੂਬਰ 2019 ਵਿੱਚ, ਗਿੱਲ ਨੂੰ 2019-20 ਦੇਵਧਰ ਟਰਾਫੀ ਵਿੱਚ ਭਾਰਤ ਸੀ ਟੀਮ ਦਾ ਕਪਤਾਨ ਬਣਾਇਆ ਗਿਆ ਸੀ। ਨਵੰਬਰ 2019 ਵਿੱਚ, ਉਸਨੇ ਇੱਕ ਟੀਮ ਦੀ ਅਗਵਾਈ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਕ੍ਰਿਕਟਰ ਵਜੋਂ ਵਿਰਾਟ ਕੋਹਲੀ ਦਾ ਰਿਕਾਰਡ ਤੋੜ ਦਿੱਤਾ।

ਸ਼ੁਭਮਨ ਗਿੱਲ ਅੰਤਰਰਾਸ਼ਟਰੀ ਡੈਬਿਊ:
ODI ਡੈਬਿਊ - 31 ਜਨਵਰੀ 2019, ਨਿਊਜ਼ੀਲੈਂਡ ਖਿਲਾਫ
ਟੈਸਟ ਡੈਬਿਊ- 26 ਦਸੰਬਰ 2020, ਆਸਟ੍ਰੇਲੀਆ ਖਿਲਾਫ
ਟੀ-20 ਡੈਬਿਊ - 03 ਜਨਵਰੀ 2023, ਸ਼੍ਰੀਲੰਕਾ ਦੇ ਖਿਲਾਫ

ਸ਼ੁਭਮਨ ਗਿੱਲ ਦੀ ਆਮਦਨ ਮੁੱਖ ਤੌਰ 'ਤੇ ਬੀਸੀਸੀਆਈ ਕੰਟਰੈਕਟਸ, ਆਈਪੀਐਲ ਕੰਟਰੈਕਟਸ ਅਤੇ ਬ੍ਰਾਂਡ ਐਂਡੋਰਸਮੈਂਟਸ ਤੋਂ ਆਉਂਦੀ ਹੈ। ਬੀਸੀਸੀਆਈ ਦੇ ਇਕਰਾਰਨਾਮੇ ਤਹਿਤ ਗ੍ਰੇਡ ਬੀ ਦੇ ਖਿਡਾਰੀਆਂ ਵਿੱਚ ਸ਼ਾਮਲ ਸ਼ੁਭਮਨ ਗਿੱਲ ਨੂੰ ਸਾਲਾਨਾ 3 ਕਰੋੜ ਰੁਪਏ ਮਿਲਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮੈਚ ਫਾਰਮੈਟ ਦੇ ਹਿਸਾਬ ਨਾਲ ਪ੍ਰਤੀ ਮੈਚ ਫੀਸ ਵੀ ਮਿਲਦੀ ਹੈ। IPL ਤੋਂ ਕਮਾਈ ਦੀ ਗੱਲ ਕਰੀਏ ਤਾਂ ਗੁਜਰਾਤ ਟਾਈਟਨਸ ਨੇ IPL 2022 'ਚ ਸ਼ੁਭਮਨ ਗਿੱਲ ਨੂੰ 8 ਕਰੋੜ ਰੁਪਏ 'ਚ ਖਰੀਦਿਆ ਸੀ ਅਤੇ IPL 2023 'ਚ ਵੀ ਉਨੀ ਹੀ ਰਕਮ 'ਤੇ ਬਰਕਰਾਰ ਰੱਖਿਆ ਗਿਆ ਸੀ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Donald Trump Latest News :ਵੱਡੀ ਖ਼ਬਰ: ਰਾਸ਼ਟਰਪਤੀ ਬਣਦੇ ਹੀ ਟਰੰਪ ਦੇ ਵੱਡੇ ਐਕਸ਼ਨ

21 Jan 2025 12:07 PM

Akal Takhat Sahib ਦੇ ਹੁਕਮਾਂ ਨੂੰ ਨਹੀਂ ਮੰਨਦਾ Akali Dal Badal

21 Jan 2025 12:04 PM

ਕੀ 14 ਫਰਵਰੀ ਦੀ ਬੈਠਕ Kisana ਲਈ ਹੋਵੇਗੀ ਸਾਰਥਕ, Kisana ਨੂੰ ਮਿਲੇਗੀ MSP ਦੀ ਗਾਰੰਟੀ ?

19 Jan 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

19 Jan 2025 12:16 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

18 Jan 2025 12:04 PM
Advertisement