
ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸੋਮਵਾਰ ਤੀਜੇ ਸਰਵਉਚ ਨਾਗਰਿਕ ਸਨਮਾਨ ਦੇ ਨਾਲ ਨਵਾਜਿਆ ਗਿਆ ਹੈ।
ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸੋਮਵਾਰ ਤੀਜੇ ਸਰਵਉਚ ਨਾਗਰਿਕ ਸਨਮਾਨ ਦੇ ਨਾਲ ਨਵਾਜਿਆ ਗਿਆ ਹੈ। ਧੋਨੀ ਨੂੰ ਇਹ ਸਨਮਾਨ ਰਾਸ਼ਟਰਪਤੀ ਕੋਵਿੰਦ ਨੇ ਰਾਸ਼ਟਰਪਤੀ ਭਵਨ 'ਚ ਦਿਤਾ ਗਿਆ ।
Cricket legend MS Dhoni receives Padma Bhushan
ਜ਼ਿਕਰਯੋਗ ਹੈ ਕਿ ਧੋਨੀ ਨੂੰ ਇਹ ਸਨਮਾਨ ਉਸ ਦਿਨ ਦਿਤਾ ਗਿਆ ਜਿਸ ਦਿਨ ਉਸ ਨੇ ਭਾਰਤੀ ਕ੍ਰਿਕਟ ਟੀਮ ਨੂੰ ਵਿਸ਼ਵ ਕੱਪ ਜਿਤਾਇਆ ਸੀ। ਭਾਰਤ ਨੇ 28 ਸਾਲ ਬਾਅਦ 2011 'ਚ ਵਿਸ਼ਵ ਕੱਪ ਹਾਸਲ ਕੀਤਾ ਸੀ। ਧੋਨੀ ਨੇ ਵਾਨਖੇੜੇ ਸਟੇਡੀਅਮ 'ਚ ਫਾਈਨਲ ਮੁਕਾਬਲੇ 'ਚ ਨਵਾਨ ਕੁਲਾਸੇਕਰਾ ਦੀ ਗੇਂਦ 'ਤੇ ਜ਼ੋਰਦਾਰ ਛੱਕਾ ਲਗਾਕੇ ਕ੍ਰਿਕਟ ਪਸ਼ੰਸਕਾਂ ਦਾ ਸੁਪਨਾ ਪੂਰਾ ਕੀਤਾ ਸੀ।
Cricket legend MS Dhoni receives Padma Bhushan
ਇਸ ਫਾਈਨਲ ਮੈਚ 'ਚ ਭਾਰਤੀ ਟੀਮ ਨੂੰ ਸ਼੍ਰੀਲੰਕਾ ਟੀਮ ਵਲੋਂ 275 ਦੌੜਾਂ ਦਾ ਟੀਚਾ ਦਿਤਾ ਗਿਆ ਸੀ। ਭਾਰਤ ਨੇ ਪਹਿਲੇ ਦੋ ਵਿਕਟ ਜਲਦੀ ਨਾਲ ਗੁਆ ਲਏ ਸੀ। ਪਰ ਇਕ ਪਾਸੇ ਗੌਤਮ ਗੰਭੀਰ ਨੇ ਪਾਰੀ ਨੂੰ ਸੰਭਾਲਿਆ ਹੋਇਆ ਸੀ। ਗੰਭੀਰ ਨੇ 97 ਗੇਂਦਾਂ 'ਚ ਸ਼ਾਨਦਾਰ 122 ਦੌੜਾਂ ਦੀ ਪਾਰੀ ਖੇਡੀ ਸੀ। ਭਾਰਤੀ ਟੀਮ 114 ਦੌੜਾਂ 'ਤੇ ਤਿਨ ਵਿਕਟਾਂ ਗੁਆ ਚੁਕੀ ਸੀ। ਤਦ ਸਭ ਨੂੰ ਹੈਰਾਨੀ 'ਚ ਪਾਉਂਦੇ ਹੋਏ ਧੋਨੀ ਨੇ ਮੈਦਾਨ 'ਤੇ ਕਦਮ ਰੱਖਿਆ।
Cricket legend MS Dhoni receives Padma Bhushan
ਦਰਅਸਲ ਸਾਰੇ ਉਮੀਦ ਕਰ ਰਹੇ ਸਨ ਕਿ ਯੁਵਰਾਜ ਸਿੰਘ ਕ੍ਰੀਜ 'ਤੇ ਆਉਣਗੇ। ਪਰ ਧੋਨੀ ਨੇ ਪਹਿਲਾਂ ਆਉਣਾ ਸਹੀ ਸਮਝਿਆ। ਧੋਨੀ ਨੇ ਸ਼ਾਨਦਾਰ 91 ਗੇਂਦਾਂ 'ਚ 109 ਦੌੜਾਂ ਦੀ ਪਾਰੀ ਖੇਡੀ। ਧੋਨੀ ਨੇ ਆਪਣੇ ਖਾਸ ਸਟਾਈਲ 'ਛੱਕਾ' ਲਗਾਕੇ ਭਾਰਤ ਨੂੰ ਇਤਿਹਾਸਕ ਜਿੱਤ ਦਿਵਾਈ ਸੀ। ਇਸ ਸ਼ਾਨਦਾਰ ਪਾਰੀ ਲਈ ਧੋਨੀ ਨੂੰ 'ਮੈਨ ਆਫ ਦਾ ਮੈਚ' ਵੀ ਦਿਤਾ ਗਿਆ ਸੀ।