
ਪਾਕਿਸਤਾਨ ਤੇ ਵੈਸਟਇੰਡੀਜ਼ ਵਿਚਕਾਰ ਕਰਾਚੀ ਦੇ ਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਟੀ-20 ਮੈਚ ਵਿਚ ਪਾਕਿ ਨੇ ਵੀਡੀਜ਼ ਨੂੰ ਬੁਰੀ ਤਰ੍ਹਾਂ ਹਰਾ ਦਿਤਾ...
ਨਵੀਂ ਦਿੱਲੀ : ਪਾਕਿਸਤਾਨ ਤੇ ਵੈਸਟਇੰਡੀਜ਼ ਵਿਚਕਾਰ ਕਰਾਚੀ ਦੇ ਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਟੀ-20 ਮੈਚ ਵਿਚ ਪਾਕਿ ਨੇ ਵੀਡੀਜ਼ ਨੂੰ ਬੁਰੀ ਤਰ੍ਹਾਂ ਹਰਾ ਦਿਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਨਿਧਾਰਿਤ 20 ਓਵਰਾਂ 'ਚ 5 ਵਿਕਟਾਂ ਲੈ ਕੇ 203 ਦੋੜਾਂ ਬਣਾਈਆਂ। ਜਵਾਬ 'ਚ ਵੈਸਟਇੰਡੀਜ਼ ਦੀ ਟੀਮ ਸਿਰਫ 60 ਦੋੜਾਂ ਤੇ ਹੀ ਢੇਰ ਹੋ ਗਈ। ਇਸ ਜਿੱਤ ਦੇ ਨਾਲ ਹੀ ਪਾਕਿਸਤਾਨ ਨੇ ਤਿੰਨ ਮੈਚਾਂ ਦੀ ਲੜੀ 'ਚ 1-0 ਲੀਡ ਬਣਾ ਲਈ ਹੈ। ਲੜੀ ਦਾ ਦੂਸਰਾ ਮੈਚ ਸੋਮਵਾਰ ਨੂੰ ਕਰਾਚੀ 'ਚ ਹੀ ਖੇਡਿਆ ਜਾਵੇਗਾ। ਮੈਚ 'ਚ 41 ਦੋੜਾਂ ਅਤੇ ਇਕ ਵਿਕਟ ਲੈਣ ਦਾ ਆਲਰਾਊਂਡਰ ਪ੍ਰਦਰਸ਼ਨ ਕਰਨ ਵਾਲੇ ਹੁਸੈਨ ਤਲਤ ਨੂੰ 'ਮੈਨ ਆਫ਼ ਦਾ ਮੈਚ' ਚੁਣਿਆ ਗਿਆ।
pak vs WI
ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਲਿਆ, ਪਰ ਉਸ ਦਾ ਇਹ ਫ਼ੈਸਲਾ ਗ਼ਲਤ ਸਾਬਤ ਹੋਇਆ ਕਿਉਂਕਿ ਪਾਕਿਸਤਾਨ ਨੇ 200 ਤੋਂ ਉਪਰ ਦੋੜਾ ਬਣਾ ਕੇ ਮਹਿਮਾਨ ਟੀਮ 'ਤੇ ਦਬਾਅ ਬਣਾ ਦਿਤਾ। ਪਾਕਿਸਤਾਨ ਵਲੋਂ ਹੁਸੈਨ ਤਲਤ ਨੇ 41 ਦੋੜਾਂ ਦੀ ਪਾਰੀ ਖੇਡੀ। ਉਨ੍ਹਾਂ ਦੇ ਇਲਾਵਾ ਫਖਰ ਜਮਾਨ ਨੇ 24 ਗੇਂਦਾਂ 'ਚ 39, ਕਪਤਾਨ ਸਰਫਰਾਜ ਅਹਿਮਦ ਨੇ 22 ਗੇਂਦਾਂ 'ਚ 38 ਅਤੇ ਸ਼ੋਇਬ ਮਲਿਕ ਨੇ 14 ਗੇਂਦਾਂ 'ਚ 37 ਦੋੜਾਂ ਦੀ ਪਾਰੀ ਖੇਡੀ। ਵੈਸਟਇੰਡੀਜ਼ ਵਲੋਂ ਕੀਮੋਂ ਪਾਲ, ਰਾਇਦ ਐਮਰੇਟ ਅਤੇ ਰੋਵੈਨ ਪਾਵੇਲ ਨੇ 1-1 ਵਿਕਟਾਂ ਲਈਆਂ।
pak vs WI
ਪਾਕਿਸਤਾਨ ਵੱਲੋਂ ਮੁਹੰਮਦ ਨਵਾਜ਼, ਮੁਹੰਮਦ ਆਮਿਰ ਅਤੇ ਸ਼ੋਇਬ ਮਲਿਕ ਨੇ 2-2 ਅਤੇ ਹਸਨ ਅਲੀ, ਸ਼ਾਦਾਬ ਖਾਨ ਤੇ ਹੁਸੈਨ ਤਲਤ ਨੇ 1-1 ਵਿਕਟ ਲਈਆਂ। ਜ਼ਿਕਰਯੋਗ ਹੈ ਕਿ ਇਹ ਕਰਾਚੀ ਦੇ ਨੈਸ਼ਨਲ ਸਟੇਡੀਅਮ ਦਾ ਸਿਰਫ ਦੂਸਰਾ ਟੀ20 ਇੰਟਰਨੈਸ਼ਨਲ ਮੈਚ ਸੀ। ਪਹਿਲਾਂ ਮੈਚ ਲਗਭਗ 10 ਸਾਲ ਪਹਿਲਾਂ 2008 'ਚ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਵਿਚਕਾਰ ਖੇਡਿਆ ਗਿਆ ਸੀ।