ਸ਼ਿਵ ਥਾਪਾ, ਮਨੋਜ ਨੂੰ ਚੈੱਕ ਮੁੱਕੇਬਾਜ਼ੀ ਟੂਰਨਾਮੈਂਟ 'ਚ ਸੋਨ ਤਮਗ਼ੇ
Published : Jul 30, 2017, 5:14 pm IST
Updated : Apr 2, 2018, 1:25 pm IST
SHARE ARTICLE
Boxing
Boxing

ਭਾਰਤੀ ਮੁੱਕੇਬਾਜ਼ਾਂ ਨੇ ਚੈੱਕ ਗਣਰਾਜ ਵਿਚ 48ਵੀਂ ਗ੍ਰਾਂ ਪ੍ਰੀ ਉਸਤੀ ਨਾਦ ਲਾਬੇਮ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜ ਸੋਨ, ਦੋ ਚਾਂਦੀ ਅਤੇ ਇਕ ਕਾਂਸੀ..

 

ਨਵੀਂ ਦਿੱਲੀ, 30 ਜੁਲਾਈ:  ਭਾਰਤੀ ਮੁੱਕੇਬਾਜ਼ਾਂ ਨੇ ਚੈੱਕ ਗਣਰਾਜ ਵਿਚ 48ਵੀਂ ਗ੍ਰਾਂ ਪ੍ਰੀ ਉਸਤੀ ਨਾਦ ਲਾਬੇਮ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜ ਸੋਨ, ਦੋ ਚਾਂਦੀ ਅਤੇ ਇਕ ਕਾਂਸੀ ਤਮਗਾ ਜਿੱਤਿਆ ਹੈ।
ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗ਼ਾ ਜੇਤੂ ਸ਼ਿਵ ਥਾਪਾ (60 ਕਿਲੋਗ੍ਰਾਮ), ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਸੋਨ ਤਮਗ਼ਾ ਜੇਤੂ ਮਨੋਜ ਕੁਮਾਰ (69 ਕਿਲੋਗ੍ਰਾਮ), ਅਮਿਤ ਫੰਗਲ (52 ਕਿਲੋਗ੍ਰਾਮ), ਗੌਰਵ ਬਿਧੂੜੀ (56 ਕਿਲੋਗ੍ਰਾਮ) ਅਤੇ ਸਤੀਸ਼ ਕੁਮਾਰ (91 ਕਿਲੋਗ੍ਰਾਮ ਤੋਂ ਵੱਧ) ਨੇ ਕਲ ਰਾਤ ਅਪਣੇ ਫ਼ਾਈਨਲ ਮੁਕਾਬਲਿਆਂ 'ਚ ਜਿੱਤ ਦਰਜ ਕਰ ਕੇ ਸੋਨ ਤਮਗ਼ੇ ਜਿੱਤੇ।
ਕਵਿੰਦਰ ਬਿਸ਼ਟ (52 ਕਿਲੋਗ੍ਰਾਮ) ਅਤੇ ਮਨੀਸ਼ ਪੰਵਾਰ (81 ਕਿਲੋਗ੍ਰਾਮ) ਨੂੰ ਚਾਂਦੀ ਦੇ ਤਮਗ਼ੇ ਨਾਲ ਸਬਰ ਕਰਨਾ ਪਿਆ। ਸੁਮਿਤ ਸਾਂਗਵਾਨ ਨੇ ਸੈਮੀਫ਼ਾਈਨਲ 'ਚ ਹਾਰਨ ਦੇ ਕਾਰਨ ਕਾਂਸੀ ਤਮਗ਼ਾ ਹਾਸਲ ਕੀਤਾ ਸੀ।
ਅਮਿਤ ਅਤੇ ਕਵਿੰਦਰ ਦੋਵੇਂ ਹੀ ਫ਼ਾਈਨਲ ਵਿਚ ਆਹਮੋ-ਸਾਹਮਣੇ ਸਨ। ਇਨ੍ਹਾਂ ਦੋਹਾਂ 'ਚ ਅਮਿਤ ਲਾਈਟ ਫ਼ਲਾਈਵੇਟ (49 ਕਿਲੋਗ੍ਰਾਮ) 'ਚ ਖੇਡਦਾ ਹੈ ਪਰ ਇਸ ਪ੍ਰਤੀਯੋਗਤਾ 'ਚ ਉਹ ਫ਼ਲਾਈਟਵੇਟ 'ਚ ਉਤਰੇ। ਉਨ੍ਹਾਂ ਨੇ ਕਵਿੰਦਰ ਨੂੰ 3-2 ਨਾਲ ਹਰਾਇਆ। ਇਸ ਤੋਂ ਬਾਅਦ ਗੌਰਵ ਨੇ ਪੋਲੈਂਡ ਦੇ ਇਵਾਨਾਊ ਜਾਰੋਸਲਾਵ ਨੂੰ ਆਸਾਨੀ ਨਾਲ 5-0 ਨਾਲ ਹਰਾਇਆ।
ਹਾਲ ਹੀ 'ਚ ਏਸ਼ੀਆਈ ਚੈਂਪੀਅਨਸ਼ਿਪ 'ਚ ਚਾਂਦੀ ਤਮਗ਼ਾ ਜਿੱਤਣ ਵਾਲੇ ਥਾਪਾ ਨੇ ਸਲੋਵਾਕੀਆ ਦੇ ਫ਼ਿਲਿਪ ਮੇਸਜਾਰੋਸ 'ਤੇ ਸ਼ੁਰੂ ਤੋਂ ਦਬਦਬਾ ਬਣਾਏ ਰਖਿਆ ਅਤੇ 5-0 ਨਾਲ ਜਿੱਤ ਦਰਜ ਕੀਤੀ ਜੋ ਜਰਮਨੀ ਦੇ ਹੈਮਬਰਗ ਵਿਚ ਅਗਲੇ ਮਹੀਨੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਉਨ੍ਹਾਂ ਲਈ ਮਨੋਬਲ ਵਧਾਉਣ ਵਾਲੀ ਜਿੱਤ ਹੈ।
ਹੈਮਬਰਗ ਜਾਣ ਦੀਆਂ ਤਿਆਰੀਆਂ 'ਚ ਲੱਗੇ ਇਕ ਹੋਰ ਮੁੱਕੇਬਾਜ਼ ਮਨੋਜ ਨੇ ਵੀ ਸਥਾਨਕ ਮੁੱਕੇਬਾਜ਼ ਡੇਵਿਡ ਕੋਟਰਚ ਨੂੰ 5-0 ਨਾਲ ਹਰਾਇਆ। ਸਤੀਸ਼ ਕੁਮਾਰ ਨੂੰ ਹਾਲਾਂਕਿ ਸੋਨ ਤਮਗ਼ਾ ਹਾਸਲ ਕਰਨ ਲਈ ਜਰਮਨੀ ਦੇ ਮੈਕਸ ਕੇਲਰ ਦੀ ਸਖ਼ਤ ਚੁਨੌਤੀ ਦਾ ਸਾਹਮਣਾ ਕਰਨਾ ਪਿਆ। ਮਨੀਸ਼ ਜਰਮਨੀ ਦੇ ਇਬ੍ਰਾਗਿਮ ਬਾਜੁਏਵ ਤੋਂ ਹਾਰ ਹਏ ਅਤੇ ਉਨ੍ਹਾਂ ਨੂੰ ਚਾਂਦੀ ਦੇ ਤਮਗ਼ੇ ਨਾਲ ਸਬਰ ਕਰਨਾ ਪਿਆ।
ਟੂਰਨਾਮੈਂਟ 'ਚ ਭਾਰਤੀ ਮੁੱਕੇਬਾਜ਼ਾਂ ਦਾ 25 ਅਗੱਸਤ ਤੋਂ 2 ਸਤੰਬਰ ਵਿਚਾਲੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਇਕ ਪੰਦਰਵਾੜੇ ਤਕ ਚਲਿਆ ਅਭਿਆਸ ਅਤੇ ਪ੍ਰਤੀਯੋਗਤਾ ਦੌਰਾ ਵੀ ਖ਼ਤਮ ਹੋ ਗਿਆ। ਇਸ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੇ ਮੁੱਕੇਬਾਜ਼ਾਂ 'ਚ ਅਮਿਤ, ਕਵਿੰਦਰ, ਗੌਰਵ, ਸ਼ਿਵ ਥਾਪਾ, ਸੁਮਿਤ ਅਤੇ ਸਤੀਸ਼ ਵਿਸ਼ਵ ਚੈਂਪੀਅਨਸ਼ਿਪ 'ਚ ਹਿੱਸਾ ਲੈਣਗੇ। (ਪੀਟੀਆਈ²)
ਇਸ ਤੋਂ ਇਲਾਵਾ ਵਿਕਾਸ ਕ੍ਰਿਸ਼ਨ (75 ਕਿਲੋਗ੍ਰਾਮ) ਵੀ ਵਿਸ਼ਵ ਚੈਂਪੀਅਨਸ਼ਿਪ 'ਚ ਹਿੱਸਾ ਲੈਣਗੇ ਪਰ ਉਨ੍ਹਾਂ ਨੇ ਇਸ ਦੌਰੇ 'ਤੇ ਜਾਣ ਦੀ ਬਜਾਏ ਪੁਣੇ 'ਚ ਅਭਿਆਸ ਕਰਨ ਨੂੰ ਤਰਜੀਹ ਦਿਤੀ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement