
ਵਿਸ਼ਵ ਕੱਪ ਫ਼ੁਟਬਾਲ ਦਾ ਬਿਗਲ ਵੱਜ ਚੁਕਾ ਹੈ ਤੇ ਅਭਿਆਸ ਮੈਚਾਂ ਨਾਲ ਇਸ ਦੀ ਸ਼ੁਰੂਆਤ ਹੋ ਚੁਕੀ ਹੈ। ਓਸਮਾਨੇ ਡੈਂਬਲੇ ਦੇ ਵਧੀਆ ਗੋਲ.....
ਨੀਸ , ਵਿਸ਼ਵ ਕੱਪ ਫ਼ੁਟਬਾਲ ਦਾ ਬਿਗਲ ਵੱਜ ਚੁਕਾ ਹੈ ਤੇ ਅਭਿਆਸ ਮੈਚਾਂ ਨਾਲ ਇਸ ਦੀ ਸ਼ੁਰੂਆਤ ਹੋ ਚੁਕੀ ਹੈ। ਓਸਮਾਨੇ ਡੈਂਬਲੇ ਦੇ ਵਧੀਆ ਗੋਲ ਦੀ ਮਦਦ ਨਾਲ ਫ਼ਰਾਂਸ ਨੇ ਵਿਸ਼ਵ ਕੱਪ ਅਭਿਆਸ ਮੈਚ ਵਿਚ ਇੱਥੇ ਇਟਲੀ ਨੂੰ 3-1 ਨਾਲ ਹਰਾ ਦਿਤਾ। ਅਲਿਆਂਜ ਰਿਵੇਰਾ ਵਿਚ ਕੱਲ ਅਠਵੇਂ ਮਿੰਟ ਵਿਚ ਬਾਰਸੀਲੋਨਾ ਦੇ ਸੇਂਟਰ ਬੈਕ ਸੈਮੂਅਲ ਉਮਟਿਟੀ ਨੇ ਵਿਸ਼ਵ ਕੱਪ ਖ਼ਿਤਾਬ ਦੇ ਦਾਅਵੇਦਾਰ ਫ਼ਰਾਂਸ ਨੂੰ 1-0 ਦੀ ਬੜ੍ਹਤ ਦਿਵਾਈ । ਐਂਟੋਨੀ ਗਰਿਜਮੈਨ ਨੇ ਇਸ ਤੋਂ ਬਾਅਦ ਪੈਨਲਟੀ ਨੂੰ ਗੋਲ ਵਿਚ ਬਦਲ ਕੇ ਫ਼ਰਾਂਸ ਨੂੰ 2-0 ਨਾਲ ਅੱਗੇ ਕਰ ਦਿਤਾ।
osman dembleyਇਟਲੀ ਦੇ ਰੋਨਾਲਡੋ ਮੰਡਰਾਗੋਰਾ ਦੇ ਲੁਕਾਸ ਹਰਨਾਂਡੇਜ ਵਿਰੁਧ ਫਾਊਲ ਕਰਨ ਉਤੇ ਇਹ ਪੈਨਲਟੀ ਫ਼ਰਾਂਸ ਨੂੰ ਮਿਲੀ ਸੀ। ਇਟਲੀ ਨੇ ਅੱਧੇ ਸਮੇਂ ਤੋਂ ਪਹਿਲਾਂ ਅਪਣਾ ਇਕ ਮਾਤਰ ਗੋਲ ਕੀਤਾ ਜਦੋਂ ਮਾਰਯੋ ਬਾਲੋਟੇਲੀ ਦੀ ਦਮਦਾਰ ਫ਼ਰੀ ਕਿੱਕ ਨੂੰ ਹਿਊਗੋ ਲਾਰਿਸ ਰੋਕਣ ਵਿਚ ਅਸਫ਼ਲ ਰਹੇ ਅਤੇ ਚੌਕਸ ਲਿਔਨਾਰਡੋ ਬੋਨੁਚੀ ਨੇ ਇਸ ਨੂੰ ਗੋਲ ਵਿਚ ਪਹੁੰਚਾ ਦਿਤਾ। ਪਹਿਲਾ ਅੱਧ ਖ਼ਤਮ ਹੋਣ ਤਕ ਫ਼ਰਾਂਸ ਦੀ ਟੀਮ 2-1 ਤੋਂ ਅੱਗੇ ਸੀ। ਦੂਜੇ ਅੱਧ ਦੀ ਸ਼ੁਰੂਆਤ ਵਿਚ ਬਾਲੋਟੇਲੀ ਨੇ ਇਟਲੀ ਨੂੰ ਮੁਕਾਬਲੇ ਵਿਚ ਬਣੇ ਰਹਿਣ ਦਾ ਮੌਕਾ ਪ੍ਰਦਾਨ ਕੀਤਾ ਪਰ ਫ਼ਰਾਂਸ ਦੇ ਗੋਲਕੀਪਰ ਲਾਰਿਸ ਨੇ ਉਸ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿਤਾ।
russia 2018 ਡੈਂਬਲੇ ਨੇ ਇਸ ਤੋਂ ਬਾਅਦ ਇਟਲੀ ਦੀ ਰੱਖਿਆ ਪੰਕਤੀ ਨੂੰ ਝਕਾਨੀ ਦਿਤੀ ਪਰ ਉਸ ਦਾ ਸ਼ਾਟ ਪੋਲ ਨਾਲ ਟਕਰਾ ਗਿਆ। ਡੈਂਬਲੇ ਨੇ ਹਾਲਾਂਕਿ 63ਵੇਂ ਮਿੰਟ ਵਿਚ ਗੋਲ ਦਾਗ਼ ਕੇ ਫ਼ਰਾਂਸ ਦੀ 3-1 ਦੀ ਜਿੱਤ ਪੱਕੀ ਕਰ ਦਿਤੀ। ਜ਼ਿਕਰਯੋਗ ਹੈ ਕਿ ਇਟਲੀ ਨੂੰ ਇਸ ਵਿਸ਼ਵ ਕੱਪ ਦਾ ਵੱਡਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਪਹਿਲਾ ਅਭਿਆਸ ਮੈਚ ਖੋਣ ਤੋਂ ਬਾਅਦ ਇਟਲੀ ਟੀਮ ਦੇ ਪ੍ਰਬੰਧਕ ਨਿਰਾਸ਼ ਨਜ਼ਰ ਆਏ। ਹਾਲਾਂਕਿ ਇਟਲੀ ਦੇ ਖਿਡਾਰੀ ਹਮਲਾਵਰ ਨਜ਼ਰ ਆਏ ਪਰ ਉਸ ਦੀ ਰੱਖਿਆ ਪੰਕਤੀ ਨੇ ਲਗਾਤਾਰ ਗ਼ਲਤੀਆਂ ਕੀਤੀਆਂ ਸਿੱਟੇ ਵਜੋਂ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਭਾਵੇਂ ਇਹ ਇਕ ਅਭਿਆਸ ਸੀ ਪਰ ਸਾਰੀਆਂ ਟੀਮਾਂ ਇਨ੍ਹਾਂ ਮੈਚਾਂ ਦੇ ਸਹਾਰੇ ਹੀ ਅਪਣੇ ਪਰ ਤੋਲ ਰਹੀਆਂ ਹਨ।
world cup 2018 ਜਿੱਤ ਤੋਂ ਬਾਅਦ ਫ਼ਰਾਂਸ ਦੇ ਖਿਡਾਰੀ ਤੇ ਟੀਮ ਪ੍ਰਬੰਧਕ ਜਨੂੰਨ ਵਿਚ ਦਿਖੇ ਕਿਉਂਕਿ ਉਨ੍ਹਾਂ ਨੇ ਰਵਾਇਤੀ ਵਿਰੋਧੀ ਇਟਲੀ ਨੂੰ ਖੇਡ ਦੇ ਮੈਦਾਨ ਵਿਚ ਵੀ ਪਟਕਣੀ ਦੇ ਦਿਤੀ ਸੀ। ਦਸ ਦਈਏ ਕਿ ਪੱਛਮੀ ਦੇਸ਼ਾਂ ਸਮੇਤ ਪੂਰੇ ਸੰਸਾਰ ਨੂੰ ਫ਼ੁਟਬਾਲ ਦਾ ਸਰੂਰ ਹੁੰਦਾ ਜਾ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਵਿਚ ਇਹ ਜਨੂੰਨ ਘਰ ਘਰ ਵਿਚ ਬੋਲੇਗਾ ਕਿਉਂਕਿ ਫ਼ੁਟਬਾਲ ਵਿਸ਼ਵ ਕੱਪ ਇਕੋ ਇਕੋ ਅਜਿਹਾ ਖੇਡ ਹਿੱਸਾ ਹੈ ਜਿਸ ਨੂੰ ਦੁਨੀਆਂ ਦੇ ਸੱਭ ਤੋਂ ਵੱਧ ਲੋਕ ਦੇਖਦੇ ਹਨ।
sergio ramos ਰੀਯਾਲ ਮੈਡਰਿਡ ਦੇ ਡਿਫੇਂਡਰ ਸਰਜਿਓ ਰਾਮੋਸ ਨੇ ਸਪੇਨ ਦੇ 2018 ਵਿਸ਼ਵ ਕੱਪ ਫੁਟਬਾਲ ਮੁਹਿੰਮ ਲਈ ਵਿਸ਼ਵ ਕੱਪ ਗੀਤ ਜਾਰੀ ਕੀਤਾ ਹੈ। ਰਾਮੋਸ ਨੇ ਇਸ ਨੂੰ ਸਪੇਨ ਦੇ ਗਾਇਕ ਡਿਮਾਰਕੋ ਫਲੇਮੇਂਸੋ ਦੇ ਨਾਲ ਮਿਲ ਕੇ ਲਿਖਿਆ ਹੈ। ਸਪੇਨ ਦੇ 32 ਸਾਲ ਦੇ ਕਪਤਾਨ ਰਾਮੋਸ ਨੇ ਇਸ ਗਾਣੇ ਦਾ ‘ਵੀਡੀਉ ਟੀਜਰ’ ਆਪਣੇ ਇੰਸਟਾਗ੍ਰਮ ਪੇਜ਼ ਉਤੇ ਅਪਲੋਡ ਕੀਤਾ ਇਸ ਵੀਡੀਓ ਵਿਚ ਉਨ੍ਹਾਂ ਨੂੰ ਫਲੇਮੇਂਸੋ ਦੇ ਨਾਲ ਗਾਉਂਦੇ ਹੋਏ ਦਿਖਾਇਆ ਗਿਆ ਹੈ। ਇਸ ਵੀਡੀਉ ਨੂੰ ਲਗਭਗ 40 ਲੱਖ ਵਾਰ ਦੇਖਿਆ ਜਾ ਚੁੱਕਿਆ ਹੈ। ਰਾਮੋਸ ਨੇ ਵੀਡੀਉ ਦੇ ਨਾਲ ਲਿਖਿਆ ਕਿ ਮੈਂ ਹਮੇਸ਼ਾ ਆਪਣੇ ਵਾਦੇ ਪੂਰੇ ਕਰਦਾ ਹਾਂ। ਇਸ ਉਤੇ ਮੇਰੇ ਮਿੱਤਰ ਡਿਮਾਰਕੋ ਫਲੇਮੇਂਸੋ ਅਤੇ ਮੈਂ ਕੰਮ ਕਰ ਰਹੇ ਸੀ। ਵਿਸ਼ਵ ਕੱਪ ਦੀ ਤਿਆਰੀ।(ਏਜੰਸੀ )