
ਇਕ ਲੜਕੀ ਵੱਲੋਂ ਨਸ਼ਿਆਂ ਉਪਰ ਲਾਉਣ ਦਾ ਦੋਸ਼ ਲਾਏ ਜਾਣ ਉਪਰੰਤ ਪੰਜਾਬ ਸਰਕਾਰ ਵੱਲੋਂ ਮੁਅੱਤਲ ਕੀਤੇ ਗਏ ਡੀ.ਐੱਸ.ਪੀ. ਦਲਜੀਤ ਸਿੰਘ ਨੇ ਆਪਣੀ ਬਹਾਲੀ ...
ਤਰਨਤਾਰਨ, ਇਕ ਲੜਕੀ ਵੱਲੋਂ ਨਸ਼ਿਆਂ ਉਪਰ ਲਾਉਣ ਦਾ ਦੋਸ਼ ਲਾਏ ਜਾਣ ਉਪਰੰਤ ਪੰਜਾਬ ਸਰਕਾਰ ਵੱਲੋਂ ਮੁਅੱਤਲ ਕੀਤੇ ਗਏ ਡੀ.ਐੱਸ.ਪੀ. ਦਲਜੀਤ ਸਿੰਘ ਨੇ ਆਪਣੀ ਬਹਾਲੀ ਲਈ ਨਵਾਂ ਪੈਤੜਾ ਖੇਡਿਆ ਹੈ। ਹਾਕੀ ਖਿਡਾਰਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਪੰਜਾਬ ਸਰਕਾਰ ਵੱਲੋਂ ਇਕ ਹੋਣਹਾਰ ਖਿਡਾਰੀ ਰਹੇ ਡੀ.ਐੱਸ.ਪੀ. ਦਲਜੀਤ ਸਿੰਘ ਨੂੰ ਮੁਅੱਤਲ ਕੀਤੇ ਜਾਣ 'ਤੇ ਸਖਤ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਨਾ ਹੀ ਕਿਸੇ ਪ੍ਰਕਾਰ ਦੇ ਨਸ਼ੇ ਦਾ ਖੁਦ ਸੇਵਨ ਕਰਦੇ ਹਨ ਅਤੇ ਨਾ ਹੀ ਉਹ ਨਸ਼ਿਆਂ ਦੀ ਵਰਤੋਂ ਕਰਨ ਲਈ ਕਿਸੇ ਨੂੰ ਉਤਸ਼ਾਹਿਤ ਹੀ ਕਰਦੇ ਹਨ। ਹਾਕੀ ਖਿਡਾਰਨਾਂ, ਜਿਨ੍ਹਾਂ 'ਚ ਇੰਟਨੈਸ਼ਨਲ ਪੱਧਰ ਦੀਆਂ
ਖਿਡਾਰਨਾਂ ਬਲਜੀਤ ਕੌਰ, ਰਾਜਵਿੰਦਰ ਕੌਰ, ਮਿਤਾਲੀ ਅਤੇ ਰੋਜੀ ਭਾਰਤੀ ਤੋਂ ਇਲਾਵਾ ਨੈਸ਼ਨਲ ਪੱਧਰ ਦੀਆਂ ਖਿਡਾਰਨਾਂ ਮਨਦੀਪ ਕੌਰ,
ਰਸ਼ਨਪ੍ਰੀਤ ਕੌਰ, ਚੰਦਨਪ੍ਰੀਤ ਕੌਰ, ਪੂਜਾ, ਦਲਜੀਤ ਕੌਰ, ਕੰਵਲਜੀਤ ਕੌਰ, ਮਨਜੀਤ ਕੌਰ, ਹਰਪ੍ਰੀਤ ਕੌਰ ਨੇਹਾ ਕੁਮਾਰੀ, ਕਰਮਨ, ਗੁਰਪ੍ਰੀਤ ਕੌਰ ਅਤੇ ਸੁਖਜੀਤ ਕੌਰ ਨੇ ਖੁੱਲ੍ਹ ਕੇ ਡੀ.ਐੱਸ.ਪੀ. ਦੇ ਹੱਕ 'ਚ ਨਿੱਤਰਦਿਆਂ ਕਿਹਾ ਕਿ ਲੜਕੀ ਵੱਲੋਂ ਡੀ.ਐੱਸ.ਪੀ. ਦਲਜੀਤ ਸਿੰਘ 'ਤੇ ੇ ਦੋਸ਼ ਸਾਜਿਸ਼ ਤਹਿਤ ਲਗਾਏ ਗਏ ਹਨ। ਇਹ ਝੂਠੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡੀ.ਐੱਸ.ਪੀ. ਦਲਜੀਤ ਸਿੰਘ ਨੂੰ ਤੁਰੰਤ ਬਹਾਲ ਕੀਤਾ ਜਾਵੇ।
ਇਸਦੇ ਨਾਲ ਹੀ ਉੱਕਤ ਖਿਡਾਰਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਡੀ.ਐੱਸ.ਪੀ. ਨੂੰ ਬਹਾਲ ਨਾ ਕੀਤਾ ਗਿਆ ਤਾਂ ਉਹ ਕਦੇ ਵੀ ਹਾਕੀ ਨਹੀਂ ਖੇਡਣਗੀਆਂ। ਇਸ ਸਮੇਂ ਖਿਡਾਰਨਾਂ ਦੇ ਮਾਪਿਆਂ ਨੇ ਵੀ ਪੰਜਾਬ ਸਰਕਾਰ ਪਾਸੋਂ ਡੀ.ਐੱਸ.ਪੀ. ਦੀ ਤੁਰੰਤ ਬਹਾਲੀ ਦੀ ਮੰਗ ਕੀਤੀ ਹੈ। ਖਿਡਾਰੀ ਕੋਟੇ 'ਚੋਂ ਪੰਜਾਬ ਪੁਲਿਸ ਵਿਚ ਭਰਤੀ ਹੋਏ ਡੀ.ਐੱਸ.ਪੀ. ਦਲਜੀਤ ਸਿੰਘ ਦੇ ਵਿਰੁਧ ਨਸ਼ਾ ਛਡਾਊ ਕੇਂਦਰ ਕਪੂਰਥਲਾ ਵਿਚ ਰਹੀ ਇਕ ਲੜਕੀ ਨੇ ਖੁੱਲ੍ਹ ਕੇ ਇਲਜਾਮ ਲਗਾਇਆ ਸੀ ਕਿ ਪਹਿਲਾਂ ਡੀ.ਐੱਸ.ਪੀ. ਦਲਜੀਤ ਸਿੰਘ ਨੇ ਉਸਨੂੰ ਨਸ਼ੀਲੇ ਪਦਾਰਥ ਸੇਵਨ ਕਰਨ ਦਾ ਪੱਕਾ ਆਦੀ ਬਣਾਇਆ ਅਤੇ
ਬਾਅਦ ਵਿਚ ਡੰਡੇ ਦੇ ਜੋਰ 'ਤੇ ਉਸਨੂੰ ਨਸ਼ੀਲੇ ਪਦਾਰਥਾਂ ਦਾ ਤਸਕਰ ਬਣਾ ਦਿੱਤਾ। ਡੌਲੀ ਦੇ ਬਿਆਨ ਨੂੰ ਗੰਭੀਰਤਾ ਨਾਲ ਲੈਂਦਿਆਂੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੈ ਡੀ.ਐੱਸ.ਪੀ. ਦਲਜੀਤ ਸਿੰਘ ਨੂੰ ਨੌਕਰੀ ਤੋਂ ਤੁਰੰਤ ਮੁਅੱਤਲ ਕਰਕੇ ਉਸ ਵਿਰੁਧ ਜਾਂਚ ਸ਼ੁਰੂ ਕਰਵਾ ਦਿੱਤੀ ਹੈ। ਭਲਕੇ ਚੰਡੀਗੜ੍ਹ ਵਿਚ ਪੰਜਾਬ ਮੰਤਰੀ ਮੰਡਲ ਦੀ ਨਸ਼ਿਆਂ ਦੇ ਮੁੱਦੇ ਉਪਰ ਵਿਚਾਰ ਕਰਨ ਲਈ ਮੀਟਿੰਗ ਹੋ ਰਹੀ ਹੈ।