
ਹਾਕੀ ਇੰਡੀਆ ਲੀਗ ਨੂੰ ਨਵੇਂ ਰੂਪ ’ਚ ਮੁੜ ਸ਼ੁਰੂ ਕਰਨ ਦੀ ਤਿਆਰੀ ਕਰ ਰਿਹੈ ਹਾਕੀ ਇੰਡੀਆ
ਨਵੀਂ ਦਿੱਲੀ: ਹਾਕੀ ਇੰਡੀਆ ਸੱਤ ਸਾਲਾਂ ਬਾਅਦ ਫ਼ਰੈਂਚਾਇਜ਼ੀ ਅਧਾਰਤ ਲੀਗ ਨੂੰ ਮੁੜਜਿਊਂਦਾ ਕਰਨ ਦੀ ਕੋਸ਼ਿਸ਼ ’ਚ ਹੈ, ਜਿਸ ਨਾਲ ਚਿਰਉਡੀਕਵੀਂ ਹਾਕੀ ਇੰਡੀਆ ਲੀਗ (ਐਲ.ਆਈ.ਐਲ.) ਅਗਲੇ ਸਾਲ ਜਾਂ 2025 ਦੀ ਸ਼ੁਰੂਆਤ ’ਚ ਇਕ ਨਵੇਂ ਅਵਤਾਰ ’ਚ ਸ਼ੁਰੂ ਹੋ ਸਕਦੀ ਹੈ। ਐਲ.ਆਈ.ਐਲ. ਨੂੰ 2017 ’ਚ ਵਿੱਤੀ ਮੁੱਦਿਆਂ ਅਤੇ ਟੀਮ ਮਾਲਕਾਂ ਦੇ ਅਸਹਿਯੋਗ ਕਾਰਨ ਮੁਅੱਤਲ ਕਰ ਦਿਤਾ ਗਿਆ ਸੀ। ਹਾਕੀ ਇੰਡੀਆ ਇਸ ਲੀਗ ਨੂੰ ਪੈਰਿਸ ਓਲੰਪਿਕ ਤੋਂ ਬਾਦਅ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ, ਜਿਸ ’ਚ ਪਹਿਲੀ ਵਾਰੀ ਔਰਤਾਂ ਦੇ ਮੁਕਾਬਲੇ ਵੀ ਹੋਣਗੇ।
ਸਾਬਕਾ ਓਲੰਪੀਅਨ ਦਲੀਪ ਟਿਰਕੀ ਦੀ ਅਗਵਾਈ ’ਚ ਹਾਕੀ ਇੰਡੀਆਨੇ ਐਲ.ਆਈ.ਐਲ. ਜ਼ਰੀਏ ਉੱਭਰਦੇ ਖਿਡਾਰੀਆਂ ਨੂੰ ਤਜਰਬਾ ਦੇਣ ਕਾਰਨ ਦੇਸ਼ ’ਚ ਹਾਕੀ ਨੂੰ ਮੁੜ ਜਿਊਂਦਾ ਕਰਨ ਦੀ ਯੋਜਨਾ ਬਣਾਈ ਹੈ। ਹਾਕੀ ਇੰਡੀਆ ਨੇ ਇਸ ਲਈ ਕੌਮਾਂਤਰੀ ਹਾਕੀ ਮਹਾਸੰਘ (ਐਫ਼.ਆਈ.ਐਚ.) ਤੋਂ ਅਗਲੇ ਸਾਲ ਟੂਰਨਾਮੈਂਟ ਕਰਵਾਉਣ ਲਈ ਸਮੇਂ ਦੀ ਮੰਗ ਕੀਤੀ ਹੈ ਅਤੇ ਉਹ ਇਸ ਖੇਡ ਦੇ ਕੌਮਾਂਤਰੀ ਸੰਸਣਥਾ ਤੋਂ ਪ੍ਰਤੀਕਿਰਿਆ ਦੀ ਉਡੀਕ ਦੀ ਕਰ ਰਿਹਾ ਹੈ।
ਟਿਰਕੀ ਨੇ ਕਿਹਾ, ‘‘ਐਲ.ਆਈ.ਐਲ. ਨਾਲ ਦੇਸ਼ ਦੇ ਨੌਜੁਆਨ ਖਿਡਾਰੀਆਂ ਨੂੰ ਸਿਖਰਲੇ ਪੱਧਰ ਦੇ ਖੇਡ ਦਾ ਤਜਰਬਾ ਮਿਲੇਗਾ। ਇਹ ਉਨ੍ਹਾਂ ਲਈ ਵੱਡਾ ਮੰਚ ਹੋਵੇਗਾ ਕਿਉਂਕਿ ਦੁਨੀਆਂ ਭਰ ਦੇ ਸਿਖਰਲ ਖਿਡਾਰੀ ਇਸ ’ਚ ਹਿੱਸਾ ਲੈਣਗੇ। ਉਨ੍ਹਾਂ ਨੂੰ ਦੁਨੀਆਂ ਦੇ ਬਿਹਤਰੀਨ ਖਿਡਾਰੀਆਂ ਨਾਲ ਖੇਣ ਦਾ ਬਹੁਮੁੱਲਾ ਤਜਰਬਾ ਮਿਲੇਗਾ।’’
ਹਾਕੀ ਇੰਡੀਆ ਨੇ ਸੂਬਾ ਅਤੇ ਜ਼ਿਲ੍ਹਾ ਮੈਂਬਰ ਇਕਾਈਆਂ ਲਈ ਵਿੱਤੀ ਮਦਦ ਦਾ ਐਲਾਨ ਕੀਤਾ
ਨਵੀਂ ਦਿੱਲੀ: ਹਾਕੀ ਇੰਡੀਆ ਨੇ ਜ਼ਮੀਨੀ ਪੱਧਰ ’ਤੇ ਹੋਣ ਵਾਲੇ ਟੂਰਨਾਮੈਂਟਾਂ ਦੇ ਪੱਧਰ ’ਚ ਸੁਧਾਰ ਲਈ ਐਤਵਾਰ ਨੂੰ ਸੂਬਾ ਅਤੇ ਜ਼ਿਲ੍ਹਾ ਇਕਾਈਆਂ ਨੂੰ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ।
ਖੇਡ ਨੂੰ ਹੱਲਾਸ਼ੇਰੀ ਦੇਣ ਲਈ ਪ੍ਰਤੀਬੱਧਤਾ ਤਹਿਤ ਕੌਮੀ ਮਹਾਂਸੰਘ ਨੇ ਸਾਰੇ ਸੂਬਾ ਮੈਂਬਰ ਇਕਾਈਆਂ ਨੂੰ ਦੋ ਲੱਖ ਰੁਪਏ ਦੀ ਗ੍ਰਾਂਟ ਦਿਤੀ ਹੈ। ਹਾਕੀ ਇੰਡੀਆ ਨੇ ਬਿਆਨ ’ਚ ਕਿਹਾ, ‘‘ਸ਼ੁਰੂਆਤੀ ਗ੍ਰਾਂਟ ਨਾਲ ਜ਼ਿਲ੍ਹਾ ਇਕਾਈਆਂ ਨੂੰ ਮਦਦ ਮਿਲੇਗੀ ਅਤੇ ਉਹ ਜ਼ਰੂਰੀ ਹਦਾਇਤਾਂ ਦਾ ਪਾਲਣ ਕਰ ਸਕਣਗੀਆਂ।’’