
ਕਿਹਾ, ਜਿੱਤਣਾ ਹੈ ਤਾਂ ਟੀਮ ਨੂੰ ਸੂਬਾਈ ਮਾਨਸਿਕਤਾ ਛੱਡ ਕੇ ਇਕਜੁਟ ਹੋਣਾ ਪਵੇਗਾ
ਹਰਾਨੇ: ਵੈਸਟ ਇੰਡੀਜ਼ ਦੇ ਆਲਰਾਊਂਡਰ ਜੇਸਨ ਹੋਲਡਰ ਨੇ ਟੀਮ ਦੇ ਭਾਰਤ ’ਚ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫ਼ਾਈ ਕਰਨ ’ਚ ਨਾਕਾਮ ਰਹਿਣ ਤੋਂ ਬਾਅਦ ਸਾਥੀ ਕ੍ਰਿਕੇਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਡ ਦੀ ਬਿਹਤਰੀ ਲਈ ‘ਸੂਬਾਈ’ ਮਾਨਸਿਕਤਾ ਛੱਡਣ ਅਤੇ ‘ਇਕ ਖੇਤਰ’ ਦੇ ਰੂਪ ’ਚ ਇਕੱਠੇ ਹੋਣ।
ਦੋ ਵਾਰੀ ਦਾ ਵਿਸ਼ਵ ਚੈਂਪੀਅਨ ਵੈਸਟ ਇੰਡੀਜ਼ 1975 ’ਚ ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰੀ 50 ਓਵਰ ਦੇ ਇਸ ਮਸ਼ਹੂਰ ਟੂਰਨਾਮੈਂਟ ਦਾ ਹਿੱਸਾ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਨਕੋਦਰ 'ਚ ਖੇਤਾਂ ਵਿਚ ਕੱਦੂ ਕਰ ਰਹੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਸਨਿਚਰਵਾਰ ਨੂੰ ਇੱਥੇ ਵਿਸ਼ਵ ਕੱਪ ਕੁਆਲੀਫ਼ਾਇਰ ਦੇ ਸੂਪਰ ਸਿਕਸ ਮੁਕਾਬਲੇ ’ਚ ਸਕਾਟਲੈਂਡ ਵਿਰੁਧ 7 ਵਿਕਟਾਂ ਦੀ ਹਾਰ ਨਾਲ ਵੈਸਟ ਇੰਡੀਜ਼ ਮੁਕਾਬਲ ’ਚੋਂ ਬਾਹਰ ਹੋ ਗਿਆ ਸੀ। ਵੈਸਟ ਇੰਡੀਜ਼ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 181 ਦੌੜਾਂ ’ਤੇ ਢੇਰ ਹੋ ਗਈ, ਜਿਸ ਦ ਜਵਾਬ ’ਚ ਸਕਾਟਲੈਂਡ ਨੇ ਛੇ ਤੋਂ ਵੱਧ ਓਵਰ ਬਾਕੀ ਰਹਿਣ ਦਾ ਟੀਚਾ ਹਾਸਲ ਕਰ ਲਿਆ। ਹੋਲਡਰ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ’ਚ ਕਿਹਾ, ‘‘ਕ੍ਰਿਕੇਟ ਨਿਜੀ ਚੀਜ਼ ਜਾਂ ਸੂਬਾਈ ਚੀਜ਼ ਨਹੀਂ ਹੈ। ਸਾਨੂੰ ਇਕ ਖੇਤਰ ਦੇ ਰੂਪ ’ਚ ਇਕਜੁਟ ਹੋਣਾ ਹੋਵੇਗਾ ਅਤੇ ਸੋਚਣਾ ਹੋਵੇਗਾ ਕਿ ਇਕ ਸਮੂਹ ਦੇ ਰੂਪ ’ਚ ਸਾਨੂੰ ਕਿਸ ਤਰ੍ਹਾਂ ਅੱਗੇ ਵਧਣਾ ਹੈ।’’ ਹੋਲਡਰ ਨੇ ਸਨਿਚਰਵਾਰ ਨੂੰ 45 ਦੌੜਾ ਬਣਾਉਣ ਤੋਂ ਇਲਾਵਾ ਇਕ ਵਿਕੇਟ ਵੀ ਲਿਆ ਸੀ।
ਇਹ ਵੀ ਪੜ੍ਹੋ: ਸ਼ਰਧਾਲੂਆਂ ਦੀ ਬੱਸ ਨਾਲ ਵਾਪਰਿਆ ਹਾਦਸਾ ਕੈਂਟਰ ਨੇ ਬੱਸ ਨੂੰ ਮਾਰੀ ਟੱਕਰ, ਦੋ ਸ਼ਰਧਾਲੂਆਂ ਦੀ ਹੋਈ ਮੌਤ
ਟੀਮ ਦੀ ਸੰਚਾਲਨ ਸੰਸਥਾ ਕ੍ਰਿਕੇਟ ਵੈਸਟ ਇੰਡੀਜ਼ (ਸੀ.ਡਬਲਿਊ.ਆਈ.) ਛੇ ਸੰਘਾਂ ਦਾ ਸਮੂਹ ਹੈ ਜਿਸ ’ਚ ਬਾਰਬਾਡੋਸ, ਗੁਆਨਾ, ਜਮੈਕਾ, ਲੇਵਰਡ ਆਇਲੈਂਡਸ, ਤਿਨੀਦਾਦ ਅਤੇ ਟੌਬੇਗੋ ਅਤੇ ਵਿੰਡਵਰਡ ਆਇਲੈਂਡਸ ਸ਼ਾਮਲ ਹਨ। ਆਲਰਾਊਂਡਰ ਹੋਲਡਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਸਕਾਟਲੈਂਡ ਵਿਰੁਧ ਮੁਕਾਬਲ ਦੀ ਅਹਿਮੀਅਤ ਪਤਾ ਸੀ ਅਤੇ ਉਨ੍ਹਾਂ ਕੋਲ ਚੰਗਾ ਮੌਦਾ ਸੀ ਪਰ ਉਹ ਅੰਤ ’ਚ ਜਿੱਤ ਦਰਜ ਨਹੀਂ ਕਰ ਸਕੇ। ਉਨ੍ਹਾਂ ਕਿਹਾ, ‘‘ਸਾਨੂੰ ਪਤਾ ਸੀ ਕਿ ਕੀ ਦਾਅ ’ਤੇ ਲਗਿਆ ਹੈ ਅਤੇ ਸਾਡੇ ਕੋਲ ਕੁਆਲੀਫ਼ਾਈ ਕਰਨ ਦਾ ਮੌਕਾ ਸੀ। ਸਾਡੇ ਕੋਲ ਸਕਾਟਲੈਂਡ ਨੂੰ ਹਰਾਉਣ ਦਾ ਮੌਕਾ ਸੀ ਪਰ ਅਸੀਂ ਅਜਿਹਾ ਨਹੀਂ ਕਰ ਸਕੇ।’’
ਹੋਲਡਰ ਨੇ ਕਿਹਾ ਕਿ ਕਿਸੇ ਵੀ ਥੋੜ੍ਹੇ ਸਮੇਂ ਦੀ ਯੋਜਨਾ ਨਾਲ ਵੈਸਟ ਇੰਡੀਜ਼ ਨੂੰ ਮਦਦ ਨਹੀਂ ਮਿਲੇਗੀ ਅਤੇ ਜ਼ਮੀਨੀ ਪੱਧਰ ’ਤੇ ਬਦਲਾਅ ਕਰਨੇ ਹੋਣਗੇ। ਹੋਲਡਰ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ’ਚ ਵੈਸਟ ਇੰਡੀਜ਼ ਦੇ ਪ੍ਰਦਰਸ਼ਨ ’ਚ ‘ਉਤਰਾਅ-ਚੜ੍ਹਾਅ’ ਦਿਸੇ ਹਨ।