ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
Published : Nov 2, 2025, 11:22 am IST
Updated : Nov 2, 2025, 11:22 am IST
SHARE ARTICLE
New Zealand's Kane Williamson retires from T20 international cricket
New Zealand's Kane Williamson retires from T20 international cricket

ਇਕ ਰੋਜ਼ਾ ਅਤੇ ਟੈਸਟ ਮੈਚ ਖੇਡਦੇ ਰਹਿਣਗੇ ਵਿਲੀਅਮਸਨ

ਨਿਊਜ਼ੀਲੈਂਡ : ਨਿਊਜ਼ੀਲੈਂਡ ਦੇ ਦਿੱਗਜ਼ ਬੱਲੇਬਾਜ਼ ਅਤੇ ਕਪਤਾਨ ਕੇਨ ਵਿਲੀਅਮਸਨ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਵਿਲੀਅਮਸਨ ਨੇ ਨਿਊਜ਼ੀਲੈਂਡ ਦੇ ਲਈ 2500 ਤੋਂ ਵੱਧ ਦੌੜਾਂ ਬਣਾਈਆਂ। ਵਿਲੀਅਮਸਨ ਟੀ-20 ਅੰਤਰਰਾਸ਼ਟਰੀ ਕ੍ਰਿਕਟ ’ਚ ਨਿਊਜ਼ੀਲੈਂਡ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਹਨ।  ਉਨ੍ਹਾਂ ਨੇ ਕਿਹਾ ਕਿ ਹੁਣ ਟੀਮ ਨੂੰ ਨਵੀਂ ਦਿਸ਼ਾ ਦੇਣ ਦਾ ਸਮਾਂ ਹੈ। ਜਦਕਿ ਵਿਲੀਅਮਸਨ ਇਕ ਰੋਜ਼ਾ ਅਤੇ ਟੈਸਟ ਕ੍ਰਿਕਟ ਖੇਡਣਾ ਜਾਰੀ ਰੱਖਣਗੇ ਅਤੇ ਉਹ ਦਸੰਬਰ ਮਹੀਨੇ ਵੈਸਟਇੰਡੀਜ਼ ਦੀ ਟੀਮ ਨਾਲ ਖੇਡੇ ਜਾਣ ਵਾਲੇ ਤਿੰਨ ਟੈਸਟ ਮੈਚਾਂ ਦੀ ਲੜੀ ਵਿਚ ਮੌਜੂਦ ਰਹਿਣਗੇ।

ਵਿਲੀਅਮਸਨ ਨੇ ਕਿਹਾ ਕਿ ਇਹ ਕੁੱਝ ਅਜਿਹਾ ਹੈ ਜਿਸ ਦਾ ਮੈਂ ਲੰਬੇ ਸਮੇਂ ਤੱਕ ਹਿੱਸਾ ਰਿਹਾ ਹਾਂ ਅਤੇ ਮੈਂ ਉਨ੍ਹਾਂ ਯਾਦਾਂ ਨੂੰ ਅਨੁਭਵਾਂ ਦੇ ਲਈ ਬਹੁਤ ਧੰਨਵਾਦੀਹਾਂ। ਇਹ ਮੇਰੇ ਅਤੇ ਟੀਮ ਦੇ ਲਈ ਸਹੀ ਸਮਾਂ ਹੈ। ਇਸ ਨਾਲ ਟੀਮ ਨੂੰ ਅੱਗੇ ਦੀ ਸੀਰੀਜ਼ ਅਤੇ ਉਨ੍ਹਾਂ ਦੇ ਅਗਲੇ ਵੱਡੇ ਨਿਸ਼ਾਨੇ, ਯਾਨੀ ਟੀ-20 ਵਿਸ਼ਵ ਕੱਪ ਦੇ ਲਈ ਸਪੱਸ਼ਟਤਾ ਮਿਲੇਗੀ। ਟੀਮ ’ਚ ਬਹੁਤ ਸਾਰਾ ਟੇਲੈਂਟ ਹੈ ਅਤੇ ਇਨ੍ਹਾਂ ਖਿਡਾਰੀਆਂ ਨੂੰ ਅੱਗੇ ਲਿਆਉਣਾ ਅਤੇ ਉਨ੍ਹਾਂ ਨੂੰ ਵਿਸ਼ਵ ਕੱਪ ਦੇ ਲਈ ਤਿਆਰ ਕਰਨਾ ਮਹੱਤਵਪੂਰਨ ਹੋਵੇਗਾ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement