
ਭਾਰਤ ‘ਚ ਚੱਲ ਰਹੇ ਕਿਸਾਨ ਅੰਦੋਲਨ ਦੇ ਮਸਲੇ ਉਤੇ ਇਕ ਤੋਂ ਬਾਅਦ ਇਕ ਇੰਟਰਨੈਸ਼ਨਲ...
ਨਵੀਂ ਦਿੱਲੀ: ਭਾਰਤ ‘ਚ ਚੱਲ ਰਹੇ ਕਿਸਾਨ ਅੰਦੋਲਨ ਦੇ ਮਸਲੇ ਉਤੇ ਇਕ ਤੋਂ ਬਾਅਦ ਇਕ ਇੰਟਰਨੈਸ਼ਨਲ ਸੈਲੇਬ੍ਰਿਟੀਜ਼ ਦੇ ਬਿਆਨ ਆ ਰਹੇ ਹਨ। ਜਿਸਨੂੰ ਲੈ ਕੇ ਦੇਸ਼ ਦੇ ਕਈ ਸੈਲੇਬ੍ਰਿਟੀਜ਼ ਅਤੇ ਨੇਤਾਵਾਂ ਨੇ ਜਵਾਬ ਦਿਤਾ ਹੈ। ਹੁਣ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਉਤੇ ਲਿਖਿਆ ਕਿ ਭਾਰਤ ਦੀ ਪ੍ਰਭੂਸੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ।
Sachin Tendulkar Post
ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵਿਦੇਸ਼ੀ ਤਾਕਤਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਸਾਰੀਆਂ ਇੰਟਰਨੈਸ਼ਨਲ ਹਸਤੀਆਂ ਨੂੰ ਦੋ ਟੁੱਕ ਜਵਾਬ ਦਿੱਤਾ ਹੈ। ਜਿਹੜੇ ਕਿਸਾਨ ਅੰਦੋਲਨ ਦੇ ਮਾਮਲੇ ਵਿਚ ਦਖਲ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਸਚਿਨ ਤੇਂਦੁਲਕਰ ਨੇ ਅਪਣੇ ਟਵੀਟ ਵਿਚ ਲਿਖਿਆ ਹੈ ਕਿ ਭਾਰਤ ਦੀ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੈ। ਬਾਹਰੀ ਤਾਕਤਾਂ ਦਰਸ਼ਕ ਹੋ ਸਕਦੀਆਂ ਹਨ। ਪਰ ਪ੍ਰਤੀਭਾਗੀ ਨਹੀਂ।
Amit Shah
ਭਾਰਤੀ ਲੋਕ ਭਾਰਤ ਨੂੰ ਜਾਣਦੇ ਹਨ ਅਤੇ ਉਨ੍ਹਾਂ ਨੂੰ ਹੀ ਭਾਰਤ ਦੇ ਲਈ ਫ਼ੈਸਲਾ ਲੈਣਾ ਚਾਹੀਦਾ ਹੈ। ਆਓ ਇਕ ਰਾਸ਼ਟਰ ਦੇ ਰੂਪ ਵਿਚ ਇਕਜੁੱਟ ਰਹੀਏ। ਸਚਿਨ ਨੇ ਆਖੀਰ ਵਿਚ ਆਪਣੇ ਟਵੀਟ ਵਿਚ #IndiaTogether #IndiaAgainstPropaganda. ਦਾ ਇਸਤੇਮਾਲ ਕੀਤਾ ਹੈ। ਉਥੇ ਹੀ ਇਸ ਮਸਲੇ ਉਤੇ ਸਾਬਕਾ ਕ੍ਰਿਕਟਰ ਅਨਿਲ ਕੁੰਬਲੇ ਨੇ ਅਪਣੇ ਟਵੀਟ ਵਿਚ ਲਿਖਿਆ ਹੈ ਕਿ ਦੁਨੀਆ ਦੇ ਸਭਤੋਂ ਵੱਡੇ ਲੋਕਤੰਤਰ ਦੇ ਰੂਪ ਵਿਚ ਭਾਰਤ ਅਪਣੇ ਅੰਦਰੂਨੀ ਮੁਦਿਆਂ ਨੂੰ ਸੁਚੱਜੇ ਢੰਗ ਨਾਲ ਸੁਲਝਾਉਣ ਵਿਚ ਸਮਰੱਥ ਹੈ।
Kissan Morcha
ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਦੇਸ਼ ਮੰਤਰਾਲੇ ਦੇ ਬੁਲਾਰਾ ਅਨੁਰਾਗ ਸ਼੍ਰੀਵਾਸਤਵ ਦੇ ਟਵੀਟ ਉਤੇ ਲਿਖਿਆ ਕਿ ਕੋਈ ਪ੍ਰੋਪੋਗੰਡਾ ਦੇਸ਼ ਦੀ ਏਕਤਾ ਨੂੰ ਨਹੀਂ ਤੋੜ ਸਕਦਾ। ਇਕਜੁੱਟ ਹੋ ਕੇ ਜਿੱਤ ਵੱਲ ਵਧੋ। ਕੋਈ ਵੀ ਕੂੜਪ੍ਰਚਾਰ ਭਾਰਤ ਨੂੰ ਉਚਾਈਆਂ ਤੱਕ ਜਾਣ ਤੋਂ ਰੋਕ ਨਹੀਂ ਸਕਦਾ। ਕਿਸਾਨ ਅੰਦੋਲਨ ਨੂੰ ਲੈ ਕੇ ਕਈ ਵਿਦੇਸ਼ੀ ਹਸਤੀਆਂ ਨੇ ਟਿਪਣੀ ਕੀਤੀ ਹੈ।
Rihana
ਪੌਪ ਸਟਾਰ ਰਿਹਾਨਾ, ਵਾਤਾਵਰਣ ਕਾਰਜਕਾਰੀ ਗ੍ਰੇਟਾ ਥਨਬਰਗ ਨੇ ਭਾਰਤ ਵਿਚ ਹੋ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਸਮਰਥਨ ਦਿੱਤਾ ਹੈ। ਪੋਰਨ ਸਟਾਰ ਮੀਆ ਖਲੀਫ਼ਾ ਨੇ ਵੀ ਇਸ ਮਸਲੇ ਉਤੇ ਟਵੀਟ ਸੀ। ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਨੇ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਟਿਪਣੀ ਕੀਤੀ ਹੈ। ਜਿਸਨੂੰ ਲੈ ਕੇ ਭਾਰਤੀ ਵਿਦੇਸ਼ ਮੰਤਰਾਲੇ ਨੇ ਸਖਤ ਰੁੱਖ ਦਿਖਾਇਆ।
Mia Khalifa Post
ਮੰਤਰਾਲੇ ਨੇ ਇਸ ਗੈਰ ਜ਼ਿਮੇਦਾਰਾਨਾ ਹਰਕਤ ਦੱਸਿਆ ਹੈ। ਇਸ ਸੰਬੰਧ ਵਿਚ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਉਤੇ ਟਿਪਣੀ ਕਰਨ ਤੋਂ ਪਹਿਲਾਂ ਅਸੀਂ ਬੇਨਤੀ ਕਰਦੇ ਹਾਂ ਕਿ ਤੱਥਾਂ ਦਾ ਪਤਾ ਲਗਾਇਆ ਜਾਵੇ ਅਤੇ ਮੁੱਦਿਆਂ ਦੀ ਸਹੀ ਸਮਝ ਕੀਤੀ ਜਾਵੇ।