ਵਿਰਾਟ ਕੋਹਲੀ ਭਲਕੇ ਮੋਹਾਲੀ ’ਚ ਖੇਡਣਗੇ 100ਵਾਂ ਟੈਸਟ ਮੈਚ
Published : Mar 3, 2022, 11:27 am IST
Updated : Mar 3, 2022, 11:27 am IST
SHARE ARTICLE
 Virat Kohli 100th Test India vs Sri Lanka Mohali 2022
Virat Kohli 100th Test India vs Sri Lanka Mohali 2022

4 ਮਾਰਚ ਤੋਂ ਸ੍ਰੀਲੰਕਾ ਵਿਰੁਧ ਬੀਸੀਸੀਆਈ ਤੋਂ ਮਨਜ਼ੂਰੀ ਮਿਲਣ ਮਗਰੋਂ ਤਿਆਰੀਆਂ ’ਚ ਲੱਗੇ ਪੀ.ਸੀ.ਏ ਅਧਿਕਾਰੀ

 

ਚੰਡੀਗੜ (ਨਰਿੰਦਰ ਸਿੰਘ ਝਾਮਪੁਰ): ਭਾਰਤੀ ਕ੍ਰਿਕਟ ਟੀਮ ਦੇ ਧਮਾਕੇਦਾਰ ਬੱਲੇਬਾਜ਼ ਵਿਰਾਟ ਕੋਹਲੀ ਮੋਹਾਲੀ ਦੇ ਪੀਸੀਏ ਸਟੇਡੀਅਮ ਵਿਚ ਅਪਣਾ 100ਵਾਂ ਟੈਸਟ ਮੈਚ ਖੇਡਣਗੇ। ਇਹ ਮੈਚ 4 ਮਾਰਚ ਤੋਂ ਸ੍ਰੀਲੰਕਾ ਵਿਰੁਧ ਖੇਡਿਆ ਜਾਣਾ ਹੈ। ਕੋਰੋਨਾ ਮਾਮਲਿਆਂ ’ਚ ਕਮੀ ਤੋਂ ਬਾਅਦ ਸਟੇਡੀਅਮ ’ਚ ਦਰਸ਼ਕਾਂ ਦੀ ਮੌਜੂਦਗੀ ਨੂੰ ਮਨਜ਼ੂਰੀ ਦੇ ਦਿਤੀ ਗਈ ਹੈ ਪਰ ਸਿਰਫ਼ 13 ਹਜ਼ਾਰ ਦਰਸ਼ਕ ਹੀ ਬੈਠ ਸਕਣਗੇ ਜਦਕਿ ਸਟੇਡੀਅਮ ਦੀ ਦਰਸ਼ਕਾਂ ਦੀ ਸਮਰਥਾ 26950 ਹੈ, ਯਾਨੀ ਬੀਸੀਸੀਆਈ ਨੇ 50 ਫ਼ੀ ਸਦੀ ਦਰਸ਼ਕਾਂ ਨਾਲ ਮੈਚ ਖੇਡਣ ਦੀ ਇਜਾਜ਼ਤ ਦਿਤੀ ਹੈ।

BCCI approves chandigarh cricket associationBCCI 

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਤੋਂ ਦਰਸ਼ਕਾਂ ਨੂੰ ਬੁਲਾਉਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਪੀਸੀਏ ਦੇ ਅਧਿਕਾਰੀਆਂ ਨੇ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਇਸ ਤੋਂ ਪਹਿਲਾਂ ਬੀਸੀਸੀਆਈ ਨੇ ਕੋਰੋਨਾ ਮਹਾਂਮਾਰੀ ਦੇ ਕਾਰਨ ਇਸ ਮੈਚ ਵਿਚ ਦਰਸ਼ਕਾਂ ਦੇ ਦਾਖਲੇ ’ਤੇ ਪਾਬੰਦੀ ਲਗਾਈ ਸੀ ਪਰ ਹੁਣ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਇਸ ਨੂੰ ਮਨਜ਼ੂਰੀ ਦੇ ਦਿਤੀ ਹੈ। ਪੀਸੀਏ ਅਧਿਕਾਰੀਆਂ ਨਾਲ ਗੱਲ ਕਰਨ ਅਤੇ ਕੋਰੋਨਾ ਕੇਸਾਂ ਦੀ ਗਿਣਤੀ ਨੂੰ ਧਿਆਨ ਵਿਚ ਰਖਦੇ ਹੋਏ ਹੀ ਦਰਸ਼ਕਾਂ ਨੂੰ ਬੁਲਾਉਣ ਦੀ ਮਨਜ਼ੂਰੀ ਦਿਤੀ ਗਈ ਹੈ।

ViratVirat Kohli 

ਦਰਸ਼ਕਾਂ ਨੂੰ ਸੱਦਾ ਦੇਣ ਲਈ ਬੀਸੀਸੀਆਈ ਦੀ ਮਨਜ਼ੂਰੀ ਤੋਂ ਬਾਅਦ ਪੀਸੀਏ ਨੇ ਮੈਚ ਦੀਆਂ ਟਿਕਟਾਂ ਦੀ ਵਿਕਰੀ ਵੀ ਸ਼ੁਰੂ ਕਰ ਦਿਤੀ ਹੈ। ਟਿਕਟਾਂ ਆਨਲਾਈਨ ਵੇਚੀਆਂ ਜਾ ਰਹੀਆਂ ਹਨ। ਇਨ੍ਹਾਂ ਦੇ ਰੇਟ ਵੀ ਘੱਟ ਰੱਖੇ ਗਏ ਹਨ, ਤਾਂ ਜੋ ਦਰਸ਼ਕ ਆਉਣ। ਪ੍ਰਾਪਤ ਜਾਣਕਾਰੀ ਅਨੁਸਾਰ ਟਿਕਟ ਦੀ ਕੀਮਤ 200, 500 ਅਤੇ 1000 ਰੁਪਏ ਦੇ ਕਰੀਬ ਹੋਵੇਗੀ ਕਿਉਂਕਿ ਸਟੇਡੀਅਮ ਨੂੰ ਕੁੱਲ ਦਰਸ਼ਕਾਂ ਦੀ ਸਮਰਥਾ ਦਾ ਸਿਰਫ਼ 50 ਫ਼ੀ ਸਦੀ ਬੈਠਣ ਦੀ ਮਨਜ਼ੂਰੀ ਦਿਤੀ ਗਈ ਹੈ, ਪੀਸੀਏ ਨੇ ਉਸੇ ਅਨੁਸਾਰ ਤਿਆਰੀਆਂ ਕਰ ਲਈਆਂ ਹਨ। ਵਿਰਾਟ ਕੋਹਲੀ ਦੇ 100ਵੇਂ ਟੈਸਟ ਮੈਚ ਲਈ ਪੀਸੀਏ ਵਲੋਂ ਕੁੱਝ ਖ਼ਾਸ ਤਿਆਰੀਆਂ ਵੀ ਕੀਤੀਆਂ ਗਈਆਂ ਹਨ। ਕੋਹਲੀ ਨੇ ਅਪਣੇ 99 ਟੈਸਟ ਮੈਚਾਂ ’ਚ 7962 ਦੌੜਾਂ ਬਣਾਈਆਂ ਹਨ। ਉਸ ਦੀ ਔਸਤ 50.39 ਫ਼ੀ ਸਦੀ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement