
ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਨੇ ਬੁੱਧਵਾਰ ਤੋਂ ਸ਼ੁਰੂ ਹੋਣ ਜਾ ਰਹੇ ਗੋਲਟ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਅਧਿਕਾਰੀਆਂ ਦੀ ਸੂਚੀ ਤੋਂ ਅਪਣੇ...
ਨਵੀਂ ਦਿੱਲੀ : ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਨੇ ਬੁੱਧਵਾਰ ਤੋਂ ਸ਼ੁਰੂ ਹੋਣ ਜਾ ਰਹੇ ਗੋਲਟ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਅਧਿਕਾਰੀਆਂ ਦੀ ਸੂਚੀ ਤੋਂ ਅਪਣੇ ਪਿਤਾ ਹਰਵੀਰ ਸਿੰਘ ਦਾ ਨਾਂ ਹਟਾਏ ਜਾਣ 'ਤੇ ਡੂੰਘੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਆਸਟਰੇਲੀਆ ਦੇ ਗੋਲਡ ਕੋਸਟ 'ਚ ਬੁੱਧਵਾਰ ਤੋਂ 21ਵੇਂ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਲੈਣ ਗਈ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦੇ ਪਿਤਾ ਦਾ ਨਾਂ ਬਤੌਰ ਅਧਿਕਾਰੀ ਪ੍ਰਸਤਾਵਤ ਕੀਤਾ ਗਿਆ ਸੀ।
Saina Nehwal
ਜਦਕਿ ਪੀ.ਵੀ. ਸਿੰਧੂ ਦੀ ਮਾਤਾ ਦਾ ਨਾਂ ਵੀ ਬਾਅਦ 'ਚ ਅਧਿਕਾਰੀਆਂ ਦੀ ਸੂਚੀ ਤੋਂ ਹਟਾ ਦਿਤਾ ਗਿਆ ਸੀ। ਪਰ ਕੇਂਦਰੀ ਮੰਤਰਾਲਾ ਨੇ ਬਾਅਦ 'ਚ ਇਨ੍ਹਾਂ ਨੂੰ ਭਾਰਤੀ ਦਲ ਦੇ ਨਾਲ ਆਪਣੇ ਖਰਚੇ 'ਤੇ ਯਾਤਰਾ ਕਰਨ ਦੀ ਇਜਾਜ਼ਤ ਦੇ ਦਿਤੀ ਸੀ। ਸਾਇਨਾ ਨੇ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਕਿ ਗੋਲਡ ਕੋਸਟ ਪਹੁੰਚਣ 'ਤੇ ਉਨ੍ਹਾਂ ਨੂੰ ਪਤਾ ਲਗਾ ਕਿ ਉਨ੍ਹਾਂ ਦੇ ਪਿਤਾ ਦਾ ਨਾਂ ਅਧਿਕਾਰਤ ਸੂਚੀ ਤੋਂ ਹਟਾ ਦਿਤਾ ਗਿਆ ਹੈ।
Saina Nehwal with family
ਓਲੰਪਿਕ ਤਮਗਾ ਜੇਤੂ ਨੇ ਟਵਿੱਟਰ 'ਤੇ ਕਈ ਟਵੀਟਸ ਕਰਦੇ ਹੋਏ ਅਪਣਾ ਗੁੱਸਾ ਵੀ ਜ਼ਾਹਰ ਕੀਤਾ ਹੈ। ਬੈਡਮਿੰਟਨ ਖਿਡਾਰਨ ਨੇ ਲਿਖਿਆ, ''ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਜਦੋਂ ਅਸੀਂ ਭਾਰਤ ਤੋਂ ਰਾਸ਼ਟਰਮੰਡਲ ਖੇਡਾਂ ਦੇ ਲਈ ਰਵਾਨਾ ਹੋਏ ਸੀ ਤਾਂ ਉਦੋਂ ਮੇਰੇ ਪਿਤਾ ਦੇ ਨਾਂ ਦੀ ਟੀਮ ਅਧਿਕਾਰੀ ਦੇ ਤੌਰ 'ਤੇ ਪੁਸ਼ਟੀ ਹੋਈ ਸੀ ਅਤੇ
Saina Nehwal with father
ਅਸੀਂ ਇਸ ਲਈ ਪੂਰਾ ਖਰਚਾ ਵੀ ਖੁਦ ਹੀ ਭਰਿਆ ਸੀ ਪਰ ਜਦੋਂ ਅਸੀਂ ਖੇਡ ਪਿੰਡ ਪਹੁੰਚੇ ਤਾਂ ਮੇਰੇ ਪਿਤਾ ਦਾ ਨਾਂ ਟੀਮ ਅਧਿਕਾਰੀਆਂ ਦੀ ਸੂਚੀ ਤੋਂ ਕਟਾ ਦਿੱਤਾ ਗਿਆ ਸੀ। ਉਹ ਤਾਂ ਹੁਣ ਮੇਰੇ ਨਾਲ ਰਹਿ ਵੀ ਨਹੀਂ ਸਕਦੇ ਹਨ।''